ਹਿਮਾਚਲ ’ਚ ਕਈ ਥਾਵਾਂ ’ਤੇ ਮੁੜ ਡਿੱਗੀਆਂ ਚੱਟਾਨਾਂ, ਮੰਡੀ ’ਚ ਲੋਕਾਂ ਨੇ ਦੌੜ ਕੇ ਬਚਾਈ ਜਾਨ

Sunday, Aug 01, 2021 - 11:03 AM (IST)

ਹਿਮਾਚਲ ’ਚ ਕਈ ਥਾਵਾਂ ’ਤੇ ਮੁੜ ਡਿੱਗੀਆਂ ਚੱਟਾਨਾਂ, ਮੰਡੀ ’ਚ ਲੋਕਾਂ ਨੇ ਦੌੜ ਕੇ ਬਚਾਈ ਜਾਨ

ਮੰਡੀ/ਪੰਡੋਹ– ਹਿਮਾਚਲ ਪ੍ਰਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਕਈ ਥਾਈਂ ਮੁੜ ਚੱਟਾਨਾਂ ਡਿੱਗੀਆਂ। ਮੰਡੀ ’ਚ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਵੀਏ ’ਤੇ ਸ਼ੁੱਕਰਵਾਰ ਰਾਤ ਇਥੋਂ 7 ਮੀਲ ਦੂਰ ਜ਼ਮੀਨ ਖਿਸਕਣ ਕਾਰਨ ਸਬਜ਼ੀਆਂ ਨਾਲ ਭਰੀ ਇਕ ਜੀਪ ਉਸ ਦੀ ਲਪੇਟ ’ਚ ਆ ਗਈ। ਕਈ ਲੋਕਾਂ ਨੇ ਦੌੜ ਕੇ ਜਾਨ ਬਚਾਈ। ਇਸ ਤੋਂ ਪਹਿਲਾਂ ਸਵੇਰੇ ਲਗਭਗ 9:30 ਵਜੇ ਇਸੇ ਥਾਂ ’ਤੇ ਪਹਾੜ ਤੋਂ ਚੱਟਾਨ ਡਿੱਗਣ ਕਾਰਨ ਇਕ ਕਾਰ ਅਤੇ ਸਕੂਟਰੀ ਵੀ ਲਪੇਟ ’ਚ ਆ ਕੇ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਇਨ੍ਹਾਂ ਦੋਹਾਂ ਘਟਨਾਵਾਂ ’ਚ ਜੀਪ ਦੇ ਡਰਾਈਵਰ, ਕਾਰ ਅਤੇ ਸਕੂਟਰੀ ’ਤੇ ਸਵਾਰ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ।

ਚੱਟਾਨਾਂ ਡਿੱਗਣ ਕਾਰਨ ਨੈਸ਼ਨਲ ਹਾਈਵੇ 15 ਘੰਟੇ ਬੰਦ ਰਿਹਾ। ਸ਼ਨੀਵਾਰ ਸ਼ਾਮ ਵੇਲੇ ਆਵਾਜਾਈ ਬਾਹਲ ਹੋ ਸਕੀ। ਜ਼ਮੀਨ ਖਿਸਕਣ ਕਾਰਨ ਸੜਕ ਦੇ ਇਕ ਹਿੱਸੇ ਨੂੰ ਮੋਟਰ ਗੱਡੀਆਂ ਦੀ ਆਵਾਜਾਈ ਲਈ ਖੋਲਿਆ ਗਿਆ। ਇਥੋਂ ਅੱਧਾ ਘੰਟੇ ਲਈ ਪੰਡੋਹ ਅਤੇ ਅੱਧੇ ਘੰਟੇ ਲਈ ਮੰਡੀ ਜਾਣ ਵਾਲੀਆਂ ਮੋਟਰ ਗੱਡੀਆਂ ਲਈ ਜਾਣ ਦਾ ਪ੍ਰਬੰਧ ਕੀਤਾ ਗਿਆ। ਇਸ ਹਾਈਵੇ ਦੇ ਬੰਦ ਰਹਿਣ ਕਾਰਨ ਲੰਬਾ ਜਾਮ ਲੱਗ ਗਿਆ ਅਤੇ ਇਕ ਹਜ਼ਾਰ ਤੋਂ ਵੱਧ ਮੋਟਰ ਗੱਡੀਆਂ ਉਸ ਜਾਮ ’ਚ ਫੱਸ ਗਈਆਂ।


author

Rakesh

Content Editor

Related News