ਖਾਣਾ ਖਾਣ ਤੋਂ ਬਾਅਦ ਈ. ਡੀ. ਦਫਤਰ 'ਚ ਵਾਡਰਾ ਦੀ ਪੁੱਛ-ਗਿੱਛ ਜਾਰੀ

02/12/2019 4:33:03 PM

ਜੈਪੁਰ-ਈ. ਡੀ. ਨੇ ਬੀਕਾਨੇਰ ਜ਼ਿਲੇ 'ਚ ਕਥਿਤ ਜ਼ਮੀਨ ਘੋਟਾਲੇ ਸੰਬੰਧੀ 'ਚ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜੀਜਾ ਰਾਬਰਟ ਵਾਡਰਾ ਅਤੇ ਉਨ੍ਹਾਂ ਦੀ ਮਾਂ ਮੌਰੀਨਾ ਤੋਂ ਪੁੱਛ ਗਿੱਛ ਕੀਤੀ। ਵਾਡਰਾ ਤੋਂ ਲਗਭਗ 3 ਘੰਟਿਆਂ ਤੱਕ ਪੁੱਛ ਗਿੱਛ ਕੀਤੀ ਗਈ ਅਤੇ ਉਸ ਦੀ ਮਾਂ ਮੌਰੀਨ ਵਾਡਰਾ ਲਗਭਗ ਡੇਢ ਘੰਟੇ ਬਾਅਦ ਈ. ਡੀ. ਦਫਤਰ ਤੋਂ ਬਾਹਰ ਆ ਗਈ ਸੀ। ਵਾਡਰਾ ਦੁਪਹਿਰ ਡੇਢ ਵਜੇ ਬਾਹਰ ਨਿਕਲੇ। ਵਾਡਰਾ ਦੁਪਹਿਰ ਡੇਢ ਵਜੇ ਬਾਹਰ ਨਿਕਲੇ ਸੀ ਪਰ 1 ਘੰਟੇ ਬਾਅਦ 2.30 ਵਜੇ ਖਾਣਾ ਖਾਣ ਤੋਂ ਬਾਅਦ ਈ. ਡੀ. ਦਫਤਰ 'ਚ ਵਾਪਸ ਗਏ ਅਤੇ ਪੁੱਛ-ਗਿੱਛ ਜਾਰੀ ਹੈ।

ਸੁਰੱਖਿਆ ਪ੍ਰਬੰਧਾਂ ਵਿਚਾਲੇ ਵਾਡਰਾਂ, ਪਿਯੰਕਾ ਅਤੇ ਮੌਰੀਨਾ ਇਕ ਹੀ ਸਾਧਨ ਰਾਹੀ ਸ਼ਹਿਰ ਦੇ ਅੰਬੇਡਕਰ ਸਰਕਿਲ ਸਥਿਤ ਈ. ਡੀ. ਦਫਤਰ ਪਹੁੰਚੇ ਸਨ। ਵਾਡਰਾ ਜੈਪੁਰ 'ਚ ਈ.ਡੀ. ਸਾਹਮਣੇ ਪਹਿਲੀ ਵਾਰ ਹਾਜ਼ਰ ਹੋਈ ਹੈ।ਜ਼ਿਕਰਯੋਗ ਹੈ ਕਿ ਏਜੰਸੀ ਦਿੱਲੀ 'ਚ ਉਨ੍ਹਾਂ ਤੋਂ ਲਗਾਤਰ ਤਿੰਨ ਦਿਨਾਂ (7-9 ਫਰਵਰੀ ਤੱਕ) ਪੁੱਛ ਗਿੱਛ ਕਰ ਚੁੱਕੀ ਹੈ। ਈ. ਡੀ. ਨੇ ਵਾਡਰਾ ਤੋਂ 7 ਫਰਵਰੀ ਵੀਰਵਾਰ ਨੂੰ ਜਿੱਥੇ ਸਾਢੇ ਪੰਜ ਘੰਟਿਆਂ ਤੱਕ, 8 ਫਰਵਰੀ ਸ਼ੁੱਕਰਵਾਰ ਨੂੰ ਲਗਭਗ 9 ਘੰਟੇ ਅਤੇ 9 ਫਰਵਰੀ ਸ਼ਨੀਵਾਰ ਨੂੰ 8 ਘੰਟਿਆਂ ਤੱਕ ਪੁੱਛ ਗਿੱਛ ਕੀਤੀ ਸੀ। ਏਜੰਸੀ ਵਾਡਰਾ ਦੇ ਖਿਲਾਫ ਕਥਿਤ ਮਨੀ ਲਾਂਡਰਿੰਗ ਅਤੇ ਵਿਦੇਸ਼ਾਂ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਸੰਪੱਤੀ ਖਰੀਦਣ ਦੇ ਮਾਮਲੇ 'ਚ ਜਾਂਚ ਕਰ ਰਹੀ ਹੈ।

ਰਾਬਰਟ ਵਾਡਰਾ ਰਾਜਸਥਾਨ ਦੇ ਬੀਕਾਨੇਰ 'ਚ ਇਕ ਕਥਿਤ ਜ਼ਮੀਨ ਘਪਲੇ ਦੀ ਜਾਂਚ ਦੇ ਸਿਲਸਿਲੇ 'ਚ ਅੱਜ ਜੈਪੁਰ 'ਚ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਸਾਹਮਣੇ ਪੇਸ਼ ਹੋਣਗੇ। ਅੱਜ ਵਾਡਰਾ ਦੇ ਨਾਲ ਉਨ੍ਹਾਂ ਦੀ ਮਾਂ ਮੋਰੀਨ ਵੀ ਜੈਪੁਰ ਦੇ ਈ. ਡੀ. ਦਫਤਰ 'ਚ ਪੇਸ਼ ਹੋਵੇਗੀ।

ਚੋਣਾਂ ਤੋਂ ਪਹਿਲਾਂ ਹੀ ਕਿਉਂ ਆਈ ਈ. ਡੀ. ਨੂੰ ਜਾਂਚ ਦੀ ਯਾਦ-ਵਾਡਰਾ

ਈ. ਡੀ. ਦੀ ਪੁੱਛ ਗਿੱਛ ਤੋਂ ਪਹਿਲਾਂ ਰਾਬਰਟ ਵਾਡਰਾ ਨੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਉਸ ਦੀ 75 ਸਾਲਾ ਬਜ਼ੁਰਗ ਮਾਂ ਨੂੰ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਬਦਲਾ ਲੈਣ ਵਾਲੀ ਸਰਕਾਰ ਇੰਨੀ ਹੇਠਾ ਡਿੱਗ ਜਾਵੇਗੀ। ਆਪਣੀ ਮਾਂ ਦੇ ਜੀਵਨ 'ਚ ਪੇਸ਼ ਆਈ ਦੁਖਦਾਇਕ ਘਟਨਾਵਾਂ ਨੂੰ ਬਿਆਨ ਕਰਦੇ ਹੋਏ ਵਢੇਰਾ ਨੇ ਕਿਹਾ ਹੈ ਕਿ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਤੋਂ ਬਾਅਦ ਮੈਂ ਆਪਣੀ ਮਾਂ ਨੂੰ ਕਿਹਾ ਹੈ ਕਿ ਉਹ ਮੇਰੇ ਨਾਲ ਦਫਤਰ 'ਚ ਰਹਿਣ ਤਾਂ ਕਿ ਅਸੀਂ ਦੁੱਖ ਵੰਡ ਸਕੀਏ ਅਤੇ ਇਕੱਠੇ ਸਮਾਂ ਬਿਤਾ ਸਕੀਏ। ਹੁਣ ਮੇਰੇ ਨਾਲ ਦਫਤਰ 'ਚ ਰਹਿਣ ਲਈ ਉਨ੍ਹਾਂ ਨੂੰ ਪਰੇਸ਼ਾਨ ਅਤੇ ਬਦਨਾਮ ਕੀਤਾ ਜਾ ਰਿਹਾ ਹੈ।ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਵਿਰੁੱਧ ਦੋਸ਼ਾਂ ਦੀ ਕਾਨੂੰਨੀ ਵੈਧਤਾ 'ਤੇ ਵੀ ਸਵਾਲ ਖੜੇ ਕੀਤੇ। ਉਨ੍ਹਾਂ ਨੇ ਕਿਹਾ ਸਰਕਾਰ ਨੇ 4 ਸਾਲ ਅਤੇ 8 ਮਹੀਨਿਆਂ ਦਾ ਸਮਾਂ ਕਿਉਂ ਲਿਆ। ਉਹ ਵੀ ਚੋਣਾਂ ਦਾ ਪ੍ਰਚਾਰ ਸ਼ੁਰੂ ਕਰਨ ਤੋਂ ਇੱਕ ਮਹੀਨਾ ਪਹਿਲਾਂ ਮੈਨੂੰ ਪੁੱਛ ਗਿੱਛ ਲਈ ਬੁਲਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਈ. ਡੀ. ਸਾਹਮਣੇ ਵਾਡਰਾ ਦੀ ਇਹ ਚੌਥੀ ਪੇਸ਼ੀ ਹੋਵੇਗੀ। ਪਿਛਲੇ 3 ਮੌਕਿਆਂ 'ਚ ਉਹ ਨਜ਼ਾਇਜ਼ ਢੰਗ ਨਾਲ ਵਿਦੇਸ਼ 'ਚੋਂ ਜਾਇਦਾਦ ਖਰੀਦਣ ਸੰਬੰਧੀ ਆਪਣੀ ਕਥਿਤ ਭੂਮਿਕਾ ਲਈ ਆਪਣੇ ਵਿਰੁੱਧ ਚੱਲ ਰਹੀ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਿਲਸਿਲੇ ਲਈ ਦਿੱਲੀ ਈ. ਡੀ ਦੇ ਸਾਹਮਣੇ ਪੇਸ਼ ਹੋਏ। ਰਾਜਸਥਾਨ ਹਾਈਕੋਰਟ ਨੇ ਵਾਡਰਾ ਅਤੇ ਉਨ੍ਹਾਂ ਦੀ ਮਾਂ ਨੂੰ ਈ. ਡੀ. ਵਲੋਂ ਕੀਤੀ ਜਾ ਰਹੀ ਜਾਂਚ ਦੇ ਲਈ ਸਹਿਯੋਗ ਕਰਨ ਲਈ ਕਿਹਾ। ਜਾਂਚ ਅਧਿਕਾਰੀ (ਆਈ. ਓ.) ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (ਪੀ. ਐੱਮ. ਐੱਲ. ਏ.) ਤਹਿਤ ਵਾਡਰਾ ਅਤੇ ਉਨ੍ਹਾਂ ਦੀ ਮਾਂ ਦਾ ਬਿਆਨ ਵੀ ਦਰਜ ਕਰਨਗੇ।

ਬੀਕਾਨੇਰ ਵਾਲੇ ਮਾਮਲੇ 'ਚ ਈ. ਡੀ. ਨੇ ਵਾਡਰਾ ਨੂੰ 3 ਵਾਰ ਤਲਬ ਕੀਤਾ ਸੀ ਪਰ ਉਹ ਪੇਸ਼ ਨਹੀਂ ਹੋਏ ਅਤੇ ਆਖਰਕਾਰ ਅਦਾਲਤ ਦੀ ਸ਼ਰਣ 'ਚ ਗਏ। ਬੀਕਾਨੇਰ ਦੇ ਤਹਿਸੀਲਦਾਰ ਵਲੋਂ ਭਾਰਤ ਪਾਕਿ ਸਰਹੱਦ ਹੋਣ ਕਾਰਨ ਨਾਜ਼ੁਕ ਇਲਾਕੇ 'ਚ ਜ਼ਮੀਨ ਅਲਾਟਮੈਂਟ 'ਚ ਕਥਿਤ ਫਰਜ਼ੀਵਾੜੇ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਹੋਇਆ ਸੀ। ਈ. ਡੀ. ਵਾਡਰਾ ਨਾਲ ਕਥਿਤ ਤੌਰ 'ਤੇ ਜੁੜੀ ਕੰਪਨੀ ਮੈਸਰਜ਼ ਸਕਾਈਲਾਈਟ ਹਾਸਪਿਟੈਲਿਟੀ ਪ੍ਰਾਈਵੇਟ ਲਿਮਟਿਡ ਦੇ ਕੰਮਕਾਜ ਬਾਰੇ ਪੁੱਛ ਗਿੱਛ ਕਰਨਾ ਚਾਹੁੰਦੀ ਹੈ। ਇਸ ਕੰਪਨੀ ਦੇ ਇਲਾਕੇ 'ਚ ਜ਼ਮੀਨ ਖਰੀਦੀ ਸੀ।

PunjabKesari


Iqbalkaur

Content Editor

Related News