ਦਿੱਲੀ ''ਚ ਦਿਨ ਦਿਹਾੜੇ ਘਰ ''ਚ ਵੜ ਕੇ ਲੱਖਾਂ ਦੀ ਡਕੈਤੀ, ਬਿਜਲੀ ਕਰਮਚਾਰੀ ਬਣਕੇ ਆਏ ਸਨ ਬਦਮਾਸ਼

Wednesday, Jul 07, 2021 - 08:45 PM (IST)

ਨਵੀਂ ਦਿੱਲੀ - ਦੇਸ਼ ਦੀ ਰਾਜਧਾਨੀ ਵਿੱਚ ਆਏ ਦਿਨ ਬਦਮਾਸ਼ ਪੁਲਸ ਨੂੰ ਚੁਣੌਤੀ ਦੇ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਬੁੱਧਵਾਰ ਦੀ ਦੁਪਹਿਰ ਸਾਹਮਣੇ ਆਇਆ, ਜਦੋਂ ਕੁੱਝ ਬਦਮਾਸ਼ ਬਿਜਲੀ ਕਰਮਚਾਰੀ ਬਣਕੇ ਇੱਕ ਫਲੈਟ ਵਿੱਚ ਵੜ ਗਏ ਅਤੇ ਉੱਥੇ ਘਰਵਾਲਿਆਂ ਨੂੰ ਬੰਧਕ ਬਣਾ ਕੇ ਲੱਖਾਂ ਰੁਪਏ ਦਾ ਮਾਲ ਅਤੇ ਨਗਦੀ ਲੈ ਕੇ ਫਰਾਰ ਹੋ ਗਏ। ਇਹ ਪੂਰੀ ਵਾਰਦਾਤ ਘਰ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ।

ਦਿਨ ਦਿਹਾੜੇ ਡਕੈਤੀ ਦੀ ਵਾਰਦਾਤ ਦਿੱਲੀ ਦੇ ਉੱਤਮ ਨਗਰ ਇਲਾਕੇ ਦੀ ਹੈ। ਜਿੱਥੇ ਇੱਕ ਇਮਾਰਤ ਦੀ ਚੌਥੀ ਮੰਜਿਲ ਦੇ ਫਲੈਟ ਵਿੱਚ ਚਾਰ ਲੋਕ ਬਿਜਲੀ ਕਰਮਚਾਰੀ ਬਣ ਕੇ ਪੁੱਜੇ। ਜਿਵੇਂ ਹੀ ਘਰ ਦਾ ਦਰਵਾਜ਼ਾ ਖੁੱਲ੍ਹਿਆ, ਤਾਂ ਚਾਰਾਂ ਬਦਮਾਸ਼ ਜ਼ਬਰਨ ਘਰ ਵਿੱਚ ਵੜ ਗਏ। ਉਨ੍ਹਾਂ ਚਾਰਾਂ ਨੇ ਪਿਸਟਲ ਅਤੇ ਚਾਕੂ ਦੀ ਨੋਕ 'ਤੇ ਘਰ ਵਿੱਚ ਮੌਜੂਦ ਬਜ਼ੁਰਗ ਬੀਬੀ, ਮੁਟਿਆਰ, ਛੋਟੀ ਬੱਚੀ ਅਤੇ ਇੱਕ ਨੌਜਵਾਨ ਦੇ ਹੱਥ ਪੈਰ ਟੇਪ ਨਾਲ ਬੰਨ੍ਹ ਦਿੱਤੇ ਅਤੇ ਉਨ੍ਹਾਂ ਨੂੰ ਬੰਧਕ ਬਣਾ ਲਿਆ।

ਇਸ ਤੋਂ ਬਾਅਦ ਉਨ੍ਹਾਂ ਨੇ ਹਥਿਆਰ ਦੇ ਜ਼ੋਰ 'ਤੇ ਘਰ ਦੀ ਅਲਮਾਰੀ ਦਾ ਲਾਕਰ ਖੁੱਲ੍ਹਵਾਇਆ ਅਤੇ ਉਸ ਵਿੱਚ ਰੱਖੇ ਲੱਖਾਂ ਰੁਪਏ ਦੇ ਗਹਿਣੇ ਅਤੇ ਕੈਸ਼ ਲੈ ਕੇ ਫ਼ਰਾਰ ਹੋ ਗਏ। ਇਹ ਪੂਰੀ ਵਾਰਦਾਤ ਘਰ ਵਿੱਚ ਲੱਗੇ ਇੱਕ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ। ਸੀ.ਸੀ.ਟੀ.ਵੀ. ਫੁਟੇਜ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਜਨਾਨੀ ਦੇ ਦਰਵਾਜ਼ੇ ਖੋਲ੍ਹਦੇ ਹੀ ਹਥਿਆਰ ਬੰਦ ਬਦਮਾਸ਼ ਘਰ ਵਿੱਚ ਦਾਖਲ ਹੋ ਜਾਂਦੇ ਹਨ। 

ਅੱਧੇ ਘੰਟੇ ਵਿੱਚ ਬਦਮਾਸ਼ਾਂ ਨੇ ਘਰ ਦੀ ਅਲਮਾਰੀ ਵਿੱਚ ਰੱਖੇ ਲਾਕਰ ਤੋਂ 8 ਲੱਖ ਰੁਪਏ ਨਕਦ ਕੱਢੇ। ਬੀਬੀਆਂ ਦੇ ਗਹਿਣੇ ਵੀ ਉਤਾਰੇ, ਜਿਸ ਦੀ ਕੀਮਤ ਲੱਗਭੱਗ 6 ਲੱਖ ਰੁਪਏ ਹੈ। ਵਾਰਦਾਤ ਨੂੰ ਅੰਜਾਮ ਦੇ ਕੇ ਚਾਰਾਂ ਬਦਮਾਸ਼ ਉੱਥੋ ਫ਼ਰਾਰ ਹੋ ਗਏ। ਜਿਸ ਫਲੈਟ ਵਿੱਚ ਇਹ ਵਾਰਦਾਤ ਹੋਈ ਉਹ ਉਸਦੇ ਮਾਲਿਕ ਪ੍ਰੋਪਰਟੀ ਦਾ ਬਿਜਨੈਸ ਕਰਦੇ ਹਨ। ਵਾਰਦਾਤ ਦੇ ਸਮੇਂ ਉਹ ਆਪਣੇ ਦਫ਼ਤਰ ਵਿੱਚ ਮੌਜੂਦ ਸਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News