ਲੁੱਟ ''ਚ ਅਸਫਲ ਹੋਣ ''ਤੇ ਦੁਕਾਨਦਾਰ ਨੂੰ ਮਾਰੀ ਗੋਲੀ
Monday, Jun 18, 2018 - 04:49 PM (IST)

ਰੋਹਤਕ— ਹਰਿਆਣਾ 'ਚ ਲੁਟੇਰਿਆਂ ਦੇ ਹੌਂਸਲੇ ਬੁਲੰਦ ਹੋ ਗਏ ਹਨ। ਰੋਹਤਕ 'ਚ ਇਕ ਮੋਬਾਇਲ ਦੀ ਦੁਕਾਨ 'ਚ ਗਏ ਬਦਮਾਸ਼ਾਂ ਨੇ ਗਨ ਪੁਆਇੰਟ 'ਤੇ ਲੁੱਟਣ ਦੀ ਕੋਸ਼ਿਸ਼ ਕੀਤੀ, ਜਦਕਿ ਦੁਕਾਨ 'ਚ ਜਾਂਦੇ ਹੀ ਦੁਕਾਨਦਾਰ ਅਤੇ ਚੋਰਾਂ ਦੀ ਲੜਾਈ ਹੋਈ 'ਤੇ ਗੁੱਸੇ 'ਚ ਚੋਰ ਜਾਂਦੇ ਹੋਏ ਦੁਕਾਨਦਾਰ ਦੇ ਪੈਰ 'ਚ ਗੋਲੀ ਮਾਰ ਕੇ ਫਰਾਰ ਹੋ ਗਏ।
ਦੱਸ ਦੇਈਏ ਕਿ ਜ਼ਖਮੀ ਦੁਕਾਨਦਾਰ ਨੂੰ ਹਸਪਤਾਲ ਲੈ ਜਾਇਆ ਗਿਆ। ਇਹ ਸਾਰੀ ਘਟਨਾ ਸੀ. ਸੀ. ਟੀ. 'ਚ ਕੈਦ ਹੋ ਗਈ ਹੈ। ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।