'40 ਲੱਖ ਦੇ ਦਿਓ ਕਰਜ਼ਾ ਚੁਕਾਉਣਾ ਹੈ, ਨਹੀਂ ਤਾਂ...' ਜਦੋਂ ਬੈਂਕ ਮੈਨੇਜਰ ਨੂੰ ਸੁਸਾਈਡ ਨੋਟ ਦਿਖਾ ਲੁੱਟ ਲਿਆ ਬੈਂਕ

Wednesday, Oct 02, 2024 - 12:47 AM (IST)

ਸ਼ਾਮਲੀ- ਉੱਤਰ ਪ੍ਰਦੇਸ਼ ਦੇ ਸ਼ਾਮਲੀ ਵਿੱਚ ਮੰਗਲਵਾਰ ਨੂੰ ਦਿਨਦਹਾੜੇ ਬੈਂਕ ਵਿੱਚ ਲੂਟ ਦੀ ਘਟਨਾ ਵਾਪਰੀ। ਬੈਂਕ ਦੇ ਅੰਦਰ ਪਹੁੰਚਿਆ ਬਦਮਾਸ਼ ਮੈਨੇਜਰ ਨੂੰ ਗਨ ਪੁਆਇੰਟ 'ਤੇ ਲੈਣ ਤੋਂ ਬਾਅਦ 40 ਲੱਖ ਰੁਪਏ ਲੈ ਕੇ ਆਰਾਮ ਨਾਲ ਫਰਾਰ ਹੋ ਗਿਆ। 

ਆਪਣੀ ਪਛਾਣ ਛੁਪਾਉਣ ਲਈ ਅਪਰਾਧੀ ਮੁੰਹ 'ਤੇ ਮਾਸਕ ਅਤੇ ਸਿਰ 'ਤੇ ਚਾਦਰ ਲਪੇਟ ਕੇ ਪਹੁੰਚਿਆ ਸੀ। ਘਟਨਾ ਸਦਨ ​​ਕੋਤਵਾਲੀ ਖੇਤਰ ਦੇ ਧੀਮਾਨਪੁਰਾ ਫਾਟਕ ਨੇੜੇ ਸਥਿਤ ਐਕਸਿਸ ਬੈਂਕ ਦੀ ਹੈ।

ਬਦਮਾਸ਼ ਨੇ ਮੈਨੇਜਰ ਨਵੀਨ ਜੈਨ ਨੂੰ ਆਪਣਾ ਸੁਸਾਈਡ ਨੋਟ ਵੀ ਦਿਖਾਇਆ ਅਤੇ ਧਮਕਾਉਂਦੇ ਹੋਏ ਕਿਹਾ ਕਿ ਮੇਰੇ ਉੱਪਰ 38 ਲੱਖ ਰੁਪਏ ਦਾ ਕਰਜ਼ਾ ਹੈ, ਜਾਂ ਤਾਂ ਤੁਸੀਂ ਮੈਨੂੰ 40 ਲੱਖ ਰੁਪਏ ਦੇ ਦਿਓ, ਨਹੀਂ ਤਾਂ ਮੈਂ ਇਸ ਬੈਂਕ ਵਿੱਚ ਖੁਦਕੁਸ਼ੀ ਕਰ ਲਵਾਂਗਾ ਜਾਂ ਫਿਰ ਤੁਹਾਨੂੰ ਮਾਰ ਦੇਵਾਂਗਾ।

ਇਸ ਤੋਂ ਬਾਅਦ ਬੈਂਕ ਮੈਨੇਜਰ ਨੇ ਕੈਸ਼ੀਅਰ ਨੂੰ ਬੁਲਾਇਆ ਅਤੇ ਉਸ ਨੂੰ 40 ਲੱਖ ਰੁਪਏ ਦੇਣ ਲਈ ਕਿਹਾ। ਪੈਸੇ ਮਿਲਣ ਤੋਂ ਬਾਅਦ ਲੁਟੇਰਾ ਬੈਂਕ ਮੈਨੇਜਰ ਦੇ ਹੱਥ ਉੱਪਰ ਕਰਵਾ ਕੇ ਉਥੋਂ ਫਰਾਰ ਹੋ ਗਿਆ। 

ਲੁੱਟ ਦੀ ਇਸ ਵਾਰਦਾਤ ਦੀ ਸੂਚਨਾ ਤੋਂ ਬਾਅਦ ਪੁਲਸ ਵਿਭਾਗ 'ਚ ਹਫੜਾ-ਦਫੜੀ ਮਚ ਗਈ। ਐੱਸ.ਪੀ. ਸਮੇਤ ਕਈ ਅਧਿਕਾਰੀ ਘਟਨਾ ਵਾਲੀ ਥਾਂ ਪਹੁੰਚੇ ਅਤੇ ਜਾਂਚ 'ਚ ਜੁਟ ਗਏ। ਪੂਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ 'ਚ ਵੀ ਕੈਦ ਹੋ ਗਈ। ਇਸ ਵਿਚ ਸਾਫ ਦਿਸ ਰਿਹਾ ਹੈ ਕਿ ਬਦਮਾਸ਼ ਮੈਨੇਜਰ ਦੇ ਕੈਬਿਨ 'ਚ ਪਹੁੰਚਿਆ, ਉਸ ਨੇ ਮੁੰਹ 'ਤੇ ਮਾਸਕ ਅਤੇ ਸਿਰ 'ਤੇ ਚਾਦਰ ਬੰਨ੍ਹੀ ਹੋਈ ਸੀ, ਤਾਂ ਜੋ ਆਪਣੀ ਪਛਾਣ ਲੁਕਾ ਸਕੇ। 

ਸ਼ਾਮਲੀ ਐੱਸ.ਪੀ. ਰਾਮ ਸੇਵਾ ਗੌਤਮ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ ਨੌਜਵਾਨ ਬੈਂਕ ਮੈਨੇਜਰ ਦੇ ਨਾਲ ਬੈਠਾ ਹੋਇਆ ਸੀ, ਉਸ ਨੇ ਇਕ ਸੁਸਾਈਡ ਨੋਟ ਬੈਂਕ ਮੈਨੇਜਰ ਨੂੰ ਦਿਖਾਇਆ, ਫਿਰ ਉਹ ਕੰਨ 'ਚ ਕਹਿਣ ਲੱਗਾ ਕਿ ਮੇਰੇ ਉੱਪਰ 38 ਲੱਖ ਰੁਪਏ ਦਾ ਕਰਜ਼ਾ ਹੈ, ਜਾਂ ਤਾਂ ਤੁਸੀਂ ਮੈਨੂੰ 40 ਲੱਖ ਰੁਪਏ ਦੇ ਦਿਓ, ਨਹੀਂ ਤਾਂ ਮੈਂ ਖ਼ੁਦਕੁਸ਼ੀ ਕਰ ਲਵਾਂਗਾ ਜਾਂ ਫਿਰ ਤੁਹਾਨੂੰ ਮਾਰ ਦੇਵਾਂਗਾ। ਫਿਲਹਾਲ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। 


Rakesh

Content Editor

Related News