ਐਕਸਿਸ ਬੈਂਕ ’ਚ ਲੁੱਟ, ਮਹਿਜ 4 ਮਿੰਟਾਂ ''ਚ 16 ਲੱਖ ਰੁਪਏ ਲੁੱਟ ਕੇ ਫ਼ਰਾਰ ਹੋਏ ਲੁਟੇਰੇ

Thursday, Dec 07, 2023 - 04:03 PM (IST)

ਆਰਾ (ਅਨਸ)- ਬਿਹਾਰ ਦੇ ਆਰਾ ’ਚ 5 ਅਪਰਾਧੀ ਐਕਸਿਸ ਬੈਂਕ ਦੀ ਬ੍ਰਾਂਚ ਵਿਚੋਂ ਕਰੀਬ 16 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਪੁਲਸ ਸੂਤਰਾਂ ਘਟਨਾ ਬੁੱਧਵਾਰ ਦੀ ਹੈ, ਜਿੱਥੇ ਸਵੇਰੇ 10.15 ਵਜੇ ਦੇ ਕਰੀਬ 5 ਹਥਿਆਰਬੰਦ ਅਪਰਾਧੀ ਐਕਸਿਸ ਬੈਂਕ ਆਰਾ ’ਚ ਆਏ ਅਤੇ ਬੈਂਕ ਕਾਮਿਆਂ ਨੂੰ ਇਕ ਕਮਰੇ ’ਚ ਬੰਦ ਕਰ ਦਿੱਤਾ। ਇਸ ਤੋਂ ਬਾਅਦ ਹਥਿਆਰਾਂ ਦੀ ਮਦਦ ਨਾਲ ਕਾਊਂਟਰ ’ਤੇ ਰੱਖੇ ਕਰੀਬ 16 ਲੱਖ ਰੁਪਏ ਲੈ ਕੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ- ਪਿਟਬੁੱਲ-ਬੁੱਲਡੌਗ ਸਣੇ ਖ਼ਤਰਨਾਕ ਨਸਲ ਦੇ ਕੁੱਤਿਆਂ 'ਤੇ ਲੱਗੇ ਬੈਨ, HC ਨੇ ਕੇਂਦਰ ਨੂੰ ਦਿੱਤਾ 3 ਮਹੀਨੇ ਦਾ ਸਮਾਂ

ਸੂਤਰਾਂ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਬੈਂਕ ਕਾਮਿਆਂ ਨੇ ਕਿਸੇ ਫੋਨ ਰਾਹੀਂ ਪੁਲਸ ਨੂੰ ਸੂਚਨਾ ਦਿੱਤੀ ਕਿ ਅਪਰਾਧੀ ਬੈਂਕ ਦੇ ਅੰਦਰ ਹਨ। ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਬੈਂਕ ਨੂੰ ਘੇਰ ਲਿਆ। ਪੁਲਸ ਬਾਹਰ ਦੋਸ਼ੀਆਂ ਨੂੰ ਸਰੰਡਰ ਕਰਨ ਦੀ ਅਪੀਲ ਕਰਦੀ ਰਹੀ। ਕਰੀਬ ਡੇਢ ਘੰਟੇ ਬਾਅਦ ਪੁਲਸ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋਈ ਤਾਂ ਲੁਟੇਰੇ ਅੰਦਰ ਨਹੀਂ ਮਿਲੇ। ਪੁਲਸ ਟੀਮ ਨੇ ਬ੍ਰਾਂਚ ਦੇ ਅੰਦਰ ਜਾ ਕੇ ਬੈਂਕ ਕਾਮਿਆਂ ਨੂੰ ਕਮਰੇ ’ਚੋਂ ਬਾਹਰ ਕੱਢਿਆ। 

ਇਹ ਵੀ ਪੜ੍ਹੋ- ਬਠਿੰਡਾ ਜੇਲ੍ਹ ਨਾਲ ਜੁੜੀਆਂ ਸੁਖਦੇਵ ਗੋਗਾਮੇੜੀ ਦੇ ਕਤਲ ਦੀ ਸਾਜ਼ਿਸ਼ ਦੀਆਂ ਤਾਰਾਂ! ਦੋ ਸ਼ੂਟਰ ਗ੍ਰਿਫ਼ਤਾਰ

ਓਧਰ ਐੱਸ. ਪੀ. ਪ੍ਰਮੋਦ ਕੁਮਾਰ ਯਾਦਵ ਨੇ ਦੱਸਿਆ ਕਿ ਬੁੱਧਵਾਰ ਸਵੇਰੇ 10.15 ਵਜੇ ਆਰਾ ਐਕਸਿਸ ਬੈਂਕ ਵਿਚ 5 ਅਪਰਾਧੀ ਹਥਿਆਰਾਂ ਸਮੇਤ ਅੰਦਰ ਦਾਖ਼ਲ ਹੋਏ। ਉਨ੍ਹਾਂ ਨੇ ਬੈਂਕ ਕਾਮਿਆਂ ਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ। ਫਿਰ ਕਾਊਂਟਰ 'ਤੇ ਰੱਖਏ ਕਰੀਬ 16 ਲੱਖ ਰੁਪਏ ਲੈ ਕੇ ਮਹਿਜ 4 ਮਿੰਟ ਦੇ ਅੰਦਰ ਫ਼ਰਾਰ ਹੋ ਗਏ। ਥੋੜ੍ਹੀ ਦੇਰ ਬਾਅਦ ਬੈਂਕ ਕਰਮੀਆਂ ਨੇ ਫੋਨ 'ਤੇ ਪੁਲਸ ਨੂੰ ਸੂਚਨਾ ਦਿੱਤੀ। ਕਾਮਿਆਂ ਨੇ ਪੁਲਸ ਨੂ ਦੱਸਿਆ ਕਿ ਲਟੇਰੇ ਬੈਂਕ ਦੇ ਅੰਦਰ ਹੀ ਹਨ। ਪੁਲਸ ਮੌਕੇ 'ਤੇ ਪਹੁੰਚੀ ਅਤੇ ਬੈਂਕ ਨੂੰ ਘੇਰ ਲਿਆ। ਪੁਲਸ ਨੂੰ ਲੱਗਾ ਕਿ ਲੁਟੇਰੇ ਅਜੇ ਅੰਦਰ ਹੀ ਹਨ ਤਾਂ ਉਨ੍ਹਾਂ ਨੂੰ ਬਾਹਰ ਤੋਂ ਹੀ ਸਰੰਡਰ ਕਰਨ ਲਈ ਕਿਹਾ ਗਿਆ। ਬਹੁਤ ਦੇਰ ਤੱਕ ਹਲ-ਚਲ ਨਾ ਹੋਣ 'ਤੇ ਪੁਲਸ ਬੈਂਕ ਵਿਚ ਦਾਖ਼ਲ ਹੋਈ। ਅੰਦਰ ਜਾ ਕੇ ਪਤਾ ਲੱਗਾ ਕਿ ਲੁਟੇਰੇ ਬੈਂਕ ਵਿਚ ਨਹੀਂ ਹਨ। ਪੁਲਸ ਨੇ ਬੈਂਕ ਕਰਮੀਆਂ ਨੂੰ ਸਹੀ ਸਲਾਮਤ ਬਾਹਰ ਕੱਢਿਆ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News