ਖੇਤਾਂ 'ਚ ਜਾ ਪਲਟੀ ਸਵਾਰੀਆਂ ਨਾਲ ਭਰੀ ਰੋਡਵੇਜ਼ ਬੱਸ

Monday, Feb 24, 2025 - 05:44 PM (IST)

ਖੇਤਾਂ 'ਚ ਜਾ ਪਲਟੀ ਸਵਾਰੀਆਂ ਨਾਲ ਭਰੀ ਰੋਡਵੇਜ਼ ਬੱਸ

ਕੈਥਲ- ਕੈਥਲ ਤੋਂ ਅਸੰਧ ਜਾ ਰਹੀ ਕੈਥਲ ਡਿਪੋ ਦੀ ਹਰਿਆਣਾ ਰੋਡਵੇਜ਼ ਬੱਸ ਸੋਮਵਾਰ ਨੂੰ  ਬੇਕਾਬੂ ਹੋ ਕੇ ਖੇਤਾਂ ਵਿਚ ਪਲਟ ਗਈ। ਇਹ ਹਾਦਸਾ ਤਿਤਾਰਾਮ ਥਾਣਾ ਖੇਤਰ ਦੇ ਪਿੰਡ ਕਿਛਾਨਾ ਕੋਲ ਵਾਪਰਿਆ, ਜਿੱਥੇ ਬੱਸ 'ਚ ਸਵਾਰ 65 ਯਾਤਰੀਆਂ ਵਿਚੋਂ ਕਰੀਬ 10 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ- 26,27,28 ਫਰਵਰੀ ਨੂੰ ਪਵੇਗਾ ਮੀਂਹ, IMD ਨੇ ਜਾਰੀ ਕੀਤਾ ਅਲਰਟ

ਪਿੰਡ ਵਾਸੀਆਂ ਨੇ ਚਲਾਇਆ ਰਾਹਤ ਕਾਰਜ

ਚਸ਼ਮਦੀਦਾਂ ਮੁਤਾਬਕ ਜਿਵੇਂ ਹੀ ਬੱਸ ਪਲਟ ਗਈ, ਆਲੇ-ਦੁਆਲੇ ਦੇ ਪਿੰਡ ਵਾਸੀ ਤੁਰੰਤ ਮੌਕੇ 'ਤੇ ਪੁੱਜੇ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਲਈ ਕੈਥਲ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਸੂਚਨਾ ਮਿਲਦੇ ਹੀ ਥਾਣਾ ਤਿਤਾਰਾਮ ਦੇ ਇੰਚਾਰਜ ਅਤੇ ਡਾਇਲ 112 ਦੀ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਸਥਿਤੀ ਦਾ ਜਾਇਜ਼ਾ ਲਿਆ।

PunjabKesari

ਇਹ ਵੀ ਪੜ੍ਹੋ- ਔਰਤਾਂ ਨੂੰ 2100 ਰੁਪਏ ਦੇਣ ਨੂੰ ਲੈ ਕੇ CM ਨੇ ਕਰ 'ਤਾ ਐਲਾਨ

ਸੜਕ ਦੀ ਮਾੜੀ ਹਾਲਤ ਹਾਦਸੇ ਦਾ ਕਾਰਨ ਬਣੀ

ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਸੜਕ ਤੰਗ ਅਤੇ ਖਰਾਬ ਹੋਣ ਕਾਰਨ ਬੱਸ ਚਾਲਕ ਆਪਣਾ ਸੰਤੁਲਨ ਗੁਆ ​​ਬੈਠਾ, ਜਿਸ ਕਾਰਨ ਬੱਸ ਪਲਟ ਗਈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜ਼ਖਮੀਆਂ ਦੇ ਇਲਾਜ 'ਤੇ ਨਜ਼ਰ ਰੱਖੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਰਾਹਗੀਰਾਂ ਅਤੇ ਸਥਾਨਕ ਲੋਕਾਂ ਨੇ ਸੜਕ ਦੀ ਮਾੜੀ ਹਾਲਤ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੜਕਾਂ ਦੀ ਮੁਰੰਮਤ ਅਤੇ ਚੌੜੀਕਰਨ ਲਈ ਕਰਵਾਈ ਕੀਤੀ ਜਾਵੇ ਤਾਂ ਜੋ ਭਵਿਖ ਵਿਚ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News