ਕਰਨਾਟਕ 'ਚ ਵੀ ਪੰਜਾਬ ਵਰਗੀਆਂ ਕਈ ਸਮੱਸਿਆਵਾਂ, 'ਆਪ' ਸਭ ਦਾ ਹੱਲ ਕਰੇਗੀ : CM ਭਗਵੰਤ ਮਾਨ

Tuesday, Apr 18, 2023 - 03:20 PM (IST)

ਕਰਨਾਟਕ 'ਚ ਵੀ ਪੰਜਾਬ ਵਰਗੀਆਂ ਕਈ ਸਮੱਸਿਆਵਾਂ, 'ਆਪ' ਸਭ ਦਾ ਹੱਲ ਕਰੇਗੀ : CM ਭਗਵੰਤ ਮਾਨ

ਹੁਬਲੀ- ਕਰਨਾਟਕ 'ਚ ਆਮ ਆਦਮੀ ਪਾਰਟੀ ਵੱਲੋਂ ਇਕ ਰੋਡ ਸ਼ੋਅ ਕੱਢਿਆ ਗਿਆ ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਿੱਸਾ ਲਿਆ। ਇਹ ਰੋਡ ਸ਼ੋਅ ਰੋਨਾ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਨੇਕਲ ਦੋਦਾਈਆ ਵੱਲੋਂ ਨਾਮਜ਼ਦਗੀ ਪੱਤਰ ਭਰਨ ਲਈ ਕੱਢਿਆ ਗਿਆ। ਇਸ ਰੋਡ ਸ਼ੋਅ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਲੋਕਾਂ ਦਾ ਜਿੰਨਾ ਇਕੱਠ ਇੱਥੇ ਹੋਇਆ ਹੈ ਅੱਜ ਹੀ ਚੋਣਾਂ ਦਾ ਨਤੀਜਾ ਦਿਖਾਈ ਦੇ ਰਿਹਾ ਹੈ। ਅੱਗੇ ਉਨ੍ਹਾਂ ਕਿਹਾ ਕਿ ਕਰਨਾਟਕ 'ਚ ਵੀ ਓਹੀ ਸਮੱਸਿਆਵਾਂ ਹਨ ਜੋ ਪੰਜਾਬ 'ਚ ਹਨ। ਅਸੀਂ ਪੰਜਾਬ 'ਚ ਬਿਜਲੀ ਮੁਫ਼ਤ ਕੀਤੀ ਹੈ, ਪੜ੍ਹਾਈ ਲਈ ਵਧੀਆ ਸਕੂਲ ਖੋਲ੍ਹੇ ਹਨ। ਕਰਨਾਟਕ 'ਚ ਵੀ ਅਸੀਂ ਬਜਲੀ ਦੀ ਸਮੱਸਿਆ ਦੂਰ ਕਰਾਂਗੇ। 

 


author

Rakesh

Content Editor

Related News