ਪਾਨ-ਮਸਾਲੇ ਨਾਲ ਗੰਦੀਆਂ ਨਹੀਂ ਹੋਣਗੀਆਂ ਸੜਕਾਂ, ਆ ਗਿਆ ਹੈ ਜੇਬ ''ਚ ਰੱਖਣ ਵਾਲਾ ''ਪੀਕਦਾਨ''

04/19/2018 4:17:46 PM

ਨਾਗਪੁਰ— ਹਮੇਸ਼ਾ ਰਾਹ 'ਚ ਤੁਰਦੇ ਸਮੇਂ ਤੁਸੀਂ ਪਾਨ-ਮਸਾਲੇ ਦੇ ਥੁੱਕ ਨਾਲ ਰੰਗੀਆਂ ਹੋਈਆਂ ਸੜਕਾਂ ਦੇਖੀਆਂ ਹੋਣਗੀਆਂ। ਗੁਟਖਾ ਅਤੇ ਪਾਨ ਮਸਾਲੇ ਦਾ ਸੇਵਨ ਕਰਨ ਵਾਲੇ ਲੋਕ ਆਮ ਤੌਰ 'ਤੇ ਬਿਨਾਂ ਸਾਫ-ਸਫਾਈ ਦਾ ਧਿਆਨ ਰੱਖੇ ਕਿਤੇ ਵੀ ਪਾਨ ਦਾ ਥੁੱਕ (ਪੀਕ) ਸੁੱਟ ਦਿੰਦੇ ਹਨ। ਅਜਿਹੇ ਲੋਕਾਂ ਲਈ ਖਾਸ ਤੌਰ 'ਤੇ ਨਾਗਪੁਰ ਦੇ ਇਨ੍ਹਾਂ ਤਿੰਨ ਨੌਜਵਾਨਾਂ ਨੇ ਇਕ 'ਪਾਕੇਟ ਫਰੈਂਡਲੀ ਪੀਕਦਾਨ' ਤਿਆਰ ਕੀਤਾ ਹੈ। ਨਾਗਪੁਰ ਦੇ ਰਹਿਣ ਵਾਲੇ ਪ੍ਰਤੀਕ ਮਲਹੋਤਰਾ, ਰਿਤੂ ਮਲਹੋਤਰਾ ਅਤੇ ਪ੍ਰਤੀਕ ਹਾਰਡੇ ਨੇ ਇਕ ਅਜਿਹਾ ਪ੍ਰੋਡਕਟ ਤਿਆਰ ਕੀਤਾ ਹੈ, ਜਿਸ 'ਚ ਲੋਕ ਪਾਨ-ਮਸਾਲਾ ਥੁੱਕ ਸਕਣਗੇ ਅਤੇ ਜੇਬ 'ਚ ਵੀ ਰੱਖ ਸਕਣਗੇ। ਇਹ ਪ੍ਰੋਡਕਟ ਥੁੱਕ ਨੂੰ ਪੂਰੀ ਤਰ੍ਹਾਂ ਸੋਕ ਲੈਂਦਾ ਹੈ, ਜਿਸ ਤੋਂ ਬਾਅਦ ਕਿਸੇ ਕੂੜੇਦਾਨ 'ਚ ਆਰਾਮ ਨਾਲ ਸੁੱਟ ਸਕਦੇ ਹਨ। ਇਹ ਪ੍ਰੋਡਕਟ ਪੇਪਰ, ਪਲਪ ਅਤੇ ਪਾਲਿਮਰ ਨਾਲ ਬਣਿਆ ਹੈ, ਜਿਸ ਨੂੰ ਇਨ੍ਹਾਂ ਲੋਕਾਂ ਨੇ ਹਾਲ ਹੀ 'ਚ ਪੇਟੈਂਟ ਕਰਵਾਇਆ ਹੈ।

ਇਨ੍ਹਾਂ ਨੌਜਵਾਨਾਂ ਦੀ ਜੋੜੀ ਨੇ ਇਸ ਤੋਂ ਪਹਿਲਾਂ ਵੀ ਅਜਿਹੇ ਹੀ ਤਕਨਾਲੋਜੀ ਬੇਸਡ ਕਈ ਵੱਖ ਪ੍ਰੋਡਕਟਸ ਬਣਾਏ ਹਨ। ਹਾਲ ਹੀ 'ਚ ਇਨ੍ਹਾਂ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਡਿਜੀਟਲ ਐਕਵੇਰੀਅਮ ਬਣਾਉਣ ਲਈ ਸਨਮਾਨਤ ਕੀਤਾ ਸੀ। ਇਸ ਆਟੋਮੈਟਿਕ ਐਕਵੇਰੀਅਮ ਦੀ ਖਾਸ ਗੱਲ ਇਹ ਹੈ ਕਿ ਇਸ 'ਚ ਮੱਛੀਆਂ ਲਈ 30 ਦਿਨਾਂ ਦਾ ਖਾਣਾ ਸਟੋਰ ਹੋ ਸਕਦਾ ਹੈ, ਜੋ ਮੱਛੀਆਂ ਨੂੰ ਹਰ ਦਿਨ ਤੈਅ ਸਮੇਂ 'ਤੇ ਆਪਣੇ ਆਪ ਮਿਲ ਜਾਇਆ ਕਰੇਗਾ।


Related News