ਰੋਡ ਨੈੱਟਵਰਕ ਭਾਰਤ ਦੀ ਵੱਡੀ ਪ੍ਰਾਪਤੀ, ਅਮਰੀਕਾ ਤੋਂ ਬਾਅਦ ਦੁਨੀਆ ’ਚ ਦੂਜੇ ਸਥਾਨ ’ਤੇ

Wednesday, Jun 28, 2023 - 05:15 PM (IST)

ਰੋਡ ਨੈੱਟਵਰਕ ਭਾਰਤ ਦੀ ਵੱਡੀ ਪ੍ਰਾਪਤੀ, ਅਮਰੀਕਾ ਤੋਂ ਬਾਅਦ ਦੁਨੀਆ ’ਚ ਦੂਜੇ ਸਥਾਨ ’ਤੇ

ਨਵੀਂ ਦਿੱਲੀ (ਏਜੰਸੀ) : ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਪਿਛਲੇ 9 ਸਾਲਾਂ ’ਚ ਕੀਤੇ ਗਏ ਮੋਦੀ ਸਰਕਾਰ ਦੇ ਵਿਕਾਸ ਕੰਮਾਂ ਦੇ ਤਹਿਤ ਭਾਰਤ ਦਾ ਸੜਕੀ ਨੈੱਟਵਰਕ 59 ਫ਼ੀਸਦੀ ਵਧ ਕੇ ਦੁਨੀਆ ’ਚ ਅਮਰੀਕਾ ਤੋਂ ਬਾਅਦ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ। ਗਡਕਰੀ ਨੇ ਕਿਹਾ ਕਿ ਅੱਜ ਦੇ ਸਮੇਂ ’ਚ ਦੇਸ਼ ਦਾ ਸੜਕੀ ਨੈੱਟਵਰਕ ਲਗਭਗ 1,45,240 ਕਿਲੋਮੀਟਰ ਹੈ, ਜਦੋਂ ਕਿ ਵਿੱਤੀ ਸਾਲ 2013-14 ’ਚ ਇਹ ਸਿਰਫ 91,287 ਕਿਲੋਮੀਟਰ ਹੀ ਸੀ। ਇਸ ਤਰ੍ਹਾਂ ਦੇਸ਼ ਦੇ ਸੜਕੀ ਨੈੱਟਵਰਕ ’ਚ ਪਿਛਲੇ 9 ਸਾਲਾਂ ਦੌਰਾਨ 59 ਫ਼ੀਸਦੀ ਦਾ ਉੱਚਾ ਵਾਧਾ ਹੋਇਆ ਹੈ। ਉਨ੍ਹਾਂ ਮੋਦੀ ਸਰਕਾਰ ਦੇ 9 ਸਾਲਾਂ ਦੀਆਂ ਪ੍ਰਾਪਤੀਆਂ ’ਤੇ ਆਯੋਜਿਤ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਅੱਜ ਭਾਰਤ ਦਾ ਸੜਕੀ ਨੈੱਟਵਰਕ ਅਮਰੀਕਾ ਤੋਂ ਬਾਅਦ ਦੁਨੀਆ ’ਚ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ। ਇਸ ਦੌਰਾਨ ਸੜਕ ਨਿਰਮਾਣ ਦੇ ਖੇਤਰ ’ਚ ਭਾਰਤ ਨੇ 7 ਵਿਸ਼ਵ ਰਿਕਾਰਡ ਵੀ ਕਾਇਮ ਕੀਤੇ। ਗਡਕਰੀ ਨੇ ਕਿਹਾ ਕਿ ਬੀਤੇ 9 ਸਾਲਾਂ ’ਚ ਟੋਲ ਤੋਂ ਮਿਲਣ ਵਾਲਾ ਮਾਲੀਆ ਵੀ 4,770 ਕਰੋੜ ਰੁਪਏ ਤੋਂ ਵਧ ਕੇ 41,342 ਕਰੋੜ ਰੁਪਏ ਹੋ ਚੁੱਕਾ ਹੈ।

ਇਹ ਵੀ ਪੜ੍ਹੋ : ‘ਆਪ’ ਨੇਤਾਵਾਂ ਨੇ ਮੁੱਖ ਮੰਤਰੀ ਨੂੰ ਕਾਰਪੋਰੇਸ਼ਨ ਚੋਣਾਂ 2 ਪੜਾਵਾਂ ’ਚ ਕਰਵਾਉਣ ਦਾ ਸੁਝਾਅ ਦਿੱਤਾ

ਸਰਕਾਰ ਦਾ ਇਰਾਦਾ ਟੋਲ ਮਾਲੀਏ ਨੂੰ ਸਾਲ 2030 ਤੱਕ 1.30 ਲੱਖ ਕਰੋੜ ਰੁਪਏ ਤੱਕ ਪਹੁੰਚਾਉਣ ਦਾ ਹੈ। ਉਨ੍ਹਾਂ ਕਿਹਾ ਕਿ ਟੋਲ ਕੁਲੈਕਸ਼ਨ ਲਈ ਫਾਸਟੈਗ ਪ੍ਰਣਾਲੀ ਦੀ ਵਰਤੋਂ ਕੀਤੇ ਜਾਣ ਨਾਲ ਟੋਲ ਪਲਾ਼ਜਾ ’ਤੇ ਵਾਹਨਾਂ ਦੇ ਇੰਤਜਾਰ ਕਰਨ ਦਾ ਸਮਾਂ ਘਟ ਕੇ 47 ਸੈਕੰਡ ਰਹਿ ਗਿਆ ਹੈ। ਸਰਕਾਰ ਇਸ ਸਮੇਂ ਨੂੰ 30 ਸੈਕੰਡ ਦੇ ਅੰਦਰ ਲਿਆਉਣ ਲਈ ਕੁਝ ਹੋਰ ਕਦਮ ਉਠਾ ਰਹੀ ਹੈ।

ਇਹ ਵੀ ਪੜ੍ਹੋ : ਆਂਗਣਵਾੜੀ ਵਰਕਰਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News