ਹਿਮਾਚਲ ਪ੍ਰਦੇਸ਼ : ਕੁੱਲੂ ਜ਼ਿਲ੍ਹੇ ''ਚ ਜ਼ਮੀਨ ਖਿਸਕਣ ਤੋਂ ਬਾਅਦ ਮਾਰਗ ਬੰਦ
Wednesday, Jul 27, 2022 - 10:05 AM (IST)

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ 'ਚ ਜ਼ਮੀਨ ਖਿਸਕਣ ਦੇ ਬਾਅਦ ਇਕ ਸੜਕ ਬੰਦ ਹੋ ਗਈ ਹੈ। ਰਾਜ ਆਫ਼ਤ ਪ੍ਰਬੰਧਨ ਵਿਭਾਗ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਭਾਗ ਨੇ ਦੱਸਿਆ ਕਿ ਮਨਾਲੀ ਤਹਿਸੀਲ 'ਚ ਨਹਿਰੂ ਕੁੰਡ ਕੋਲ ਮੰਗਲਵਾਰ ਰਾਤ ਜ਼ਮੀਨ ਖਿਸਕਣ ਹੋਇਆ। ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਜਦੋਂ ਤੱਕ ਸੜਕ ਤੋਂ ਪੱਥਰ ਨਹੀਂ ਹਟਾਏ ਜਾਂਦੇ, ਉਦੋਂ ਤੱਕ ਪਲਚਨ ਦੇ ਰਸਤੇ ਆਵਾਜਾਈ ਨੂੰ ਤਬਦੀਲ ਕਰ ਦਿੱਤਾ ਗਿਆ ਹੈ।
ਵਿਭਾਗ ਨੇ ਕਿਹਾ ਕਿ ਕੁੱਲੂ ਜ਼ਿਲ੍ਹਾ ਪ੍ਰਸ਼ਾਸਨ ਨੇ ਮਲਬਾ ਹਟਾ ਕੇ ਮਾਰਗ ਖੁੱਲ੍ਹਵਾਉਣ ਲਈ ਸਰਹੱਦੀ ਸੜਕ ਸੰਗਠਨ (ਬੀ.ਆਰ.ਓ.) ਨੂੰ ਸੂਚਿਤ ਕਰ ਦਿੱਤਾ ਹੈ। ਬੀ.ਆਰ.ਓ. ਨੇ ਬੁੱਧਵਾਰ ਸਵੇਰੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਅਤੇ ਜਲਦ ਹੀ ਸੜਕ ਤੋਂ ਮਲਬਾ ਹਟਾ ਦਿੱਤਾ ਜਾਵੇਗਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ