ਸੜਕ ਤੋਂ ਫਿਸਲ ਕੇ ਖੱਡ ''ਚ ਡਿੱਗੀ ਕਾਰ, ਕਾਂਸਟੇਬਲ ਦੀ ਹੋਈ ਮੌਤ
Thursday, Jun 05, 2025 - 02:53 PM (IST)

ਜੰਮੂ- ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਮੁਗਲ ਰੋਡ 'ਤੇ ਇਕ ਪੁਲਸ ਮੁਲਾਜ਼ਮ ਦੀ ਕਾਰ ਸੜਕ ਤੋਂ ਫਿਸਲ ਕੇ ਡੂੰਘੀ ਖੱਡ 'ਚ ਡਿੱਗ ਗਈ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਿਆ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਮੇਂਢਰ ਵਾਸੀ ਕਾਂਸਟੇਬਲ ਰੁਕਸਾਨ ਅਹਿਮਦ ਖਾਨ ਬੁੱਧਵਾਰ ਦੇਰ ਰਾਤ ਕਸ਼ਮੀਰ ਤੋਂ ਸੁਰਨਕੋਟ ਜਾ ਰਹੇ ਸਨ, ਉਦੋਂ ਪੀਰ ਦੀ ਗਲੀ ਕੋਲ ਡੁਗਰੀਆਂ 'ਚ ਇਹ ਹਾਦਸਾ ਵਾਪਰਿਆ। ਅਧਿਕਾਰੀਆਂ ਅਨੁਸਾਰ ਸਥਾਨਕ ਲੋਕਾਂ ਨੇ ਕਾਂਸਟੇਬਲ ਨੂੰ ਬੇਹੋਸ਼ੀ ਦੀ ਹਾਲਤ 'ਚ ਖੱਡ 'ਚੋਂ ਕੱਢਿਆ ਅਤੇ ਸੁਰਨਕੋਟ ਦੇ ਇਕ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8