ਸੜਕ ਹਾਦਸੇ ''ਚ ਦੋ ਅਮਰਨਾਥ ਯਾਤਰੀਆਂ ਦੀ ਮੌਤ
Monday, Jul 09, 2018 - 06:06 PM (IST)
ਸ਼੍ਰੀਨਗਰ— ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲੇ ਦੇ ਕਾਜੀਗੁੰਡ 'ਚ ਇਕ ਸੜਕ ਹਾਦਸੇ 'ਚ ਦੋ ਅਮਰਨਾਥ ਸ਼ਰਧਾਲੂਆਂ ਦੀ ਮੌਤ ਹੋ ਗਈ ਜਦਕਿ ਪੰਜ ਹੋਰ ਜ਼ਖਮੀ ਹੋ ਗਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਕ ਅਮਰਨਾਥ ਸ਼ਰਧਾਲੂਆਂ ਨਾਲ ਭਰੀ ਗੱਡੀ ਕਾਜੀਗੁੰਡ ਇਲਾਕੇ ਦੇ ਜਿਗ ਮੋੜ ਨੇੜੇ ਪਲਟ ਗਈ। ਹਾਦਸੇ ਦਾ ਸ਼ਿਕਾਰ ਵਾਹਨ ਜੰਮੂ ਤੋਂ ਸ਼੍ਰੀਨਗਰ ਜਾ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ 'ਚ ਪੰਜਾਬ ਲੁਧਿਆਣਾ ਜ਼ਿਲੇ ਦਾ ਵਾਸੀ ਸੁਰਿੰਦਰ ਸਿੰਧਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੂਜੇ ਸ਼ਰਧਾਲੂਆ ਵਿਨੋਦ ਕੁਮਾਰ ਦੀ ਮੌਤ ਹਸਪਤਾਲ 'ਚ ਹੋ ਗਈ।
ਹਾਦਸੇ 'ਚ ਜ਼ਖਮੀ ਹੋਏ ਚਾਲਕ ਸਮੇਤ ਪੰਜ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਵਿਚਕਾਰ ਸ਼ੇਸ਼ਨਾਗ 'ਚ ਲੰਗਰ 'ਚ ਸੇਵਾ ਕਰ ਰਹੇ 35 ਸਾਲ ਦੇ ਇਕ ਸੇਵਾਦਾਰ ਦੀ ਮੌਤ ਹੋ ਗਈ। ਉਨ੍ਹਾਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲੇ ਦੇ ਅਜੇ ਦੇ ਰੂਪ 'ਚ ਕੀਤੀ ਗਈ ਹੈ। ਇਨ੍ਹਾਂ ਮੌਤਾਂ ਦੇ ਨਾਲ ਹੀ ਇਸ ਸਾਲ 28 ਜੂਨ ਤੋਂ ਸ਼ੁਰੂ ਹੋਈ ਅਮਰਨਾਥ ਯਾਤਰਾ ਦੌਰਾਨ ਮਰਨ ਵਾਲੇ ਲੋਕਾਂ ਦੀ ਸੰਖਿਆ ਵਧ ਕੇ 17 ਹੋ ਗਈ ਹੈ।
