ਸੜਕ ਹਾਦਸੇ ''ਚ 2 ਅਤੇ ਡੁੱਬਣ ਨਾਲ ਗਈਆਂ 5 ਜ਼ਿੰਦਗੀਆਂ

Sunday, Jul 30, 2017 - 05:52 PM (IST)

ਸੜਕ ਹਾਦਸੇ ''ਚ 2 ਅਤੇ ਡੁੱਬਣ ਨਾਲ ਗਈਆਂ 5 ਜ਼ਿੰਦਗੀਆਂ

ਪਟਨਾ— ਐਤਵਾਰ ਦਾ ਦਿਨ ਬਿਹਾਰ ਦੇ ਲਈ ਹਾਦਸਿਆਂ ਭਰੀ ਸਵੇਰ ਲੈ ਕੇ ਆਇਆ। ਬਿਹਾਰ ਦੇ ਭਾਗਲਪੁਰ 'ਚ ਸਵੇਰੇ ਇਕ ਯਾਤਰੀ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ। ਇਸ ਭਿਆਨਕ ਹਾਦਸੇ 'ਚ ਬੱਸ ਚਾਲਕ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਦੂਜਾ ਹਾਦਸਾ ਦਰਭੰਗਾ ਜ਼ਿਲੇ ਦੇ ਕੋਰਥੂ ਪਿੰਡ 'ਚ ਹੋਇਆ। ਨਦੀ 'ਚ ਨਹਾਉਂਦੇ ਸਮੇਂ ਪੰਜ ਲੜਕੀਆਂ ਦੀ ਡੁੱਬਣ ਨਾਲ ਮੌਤ ਹੋ ਗਈ। ਇਸ ਹਾਦਸੇ ਨਾਲ ਪਿੰਡ 'ਚ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ।
ਜਾਣਕਾਰੀ ਮੁਤਾਬਕ ਸਿਲੀਗੁੜੀ ਤੋਂ ਭਾਗਲਪੁਰ ਜਾ ਰਹੀ ਯਾਤਰੀ ਬੱਸ ਭਾਗਲਪੁਰ ਦੇ ਭਵਾਨੀਪੁਰ ਚੌਕ 'ਤੇ ਇਕ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਬੱਸ ਦੇ ਅੱਗੇ ਦਾ ਪੂਰਾ ਹਿੱਸਾ ਨੁਕਸਾਨਿਆ ਗਿਆ। ਬੱਸ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬੱਸ 'ਚ ਸਵਾਰ ਯਾਤਰੀਆਂ 'ਚੋਂ ਦੋ ਦਰਜ਼ਨ ਯਾਤਰੀ ਜ਼ਖਮੀ ਹੋ ਗਏ। ਦੋ ਯਾਤਰੀ ਜੋ ਗੰਭੀਰ ਰੂਪ ਨਾਲ ਜ਼ਖਮੀ ਹੋਏ ਸਨ, ਉਨ੍ਹਾਂ ਦੀ ਮੌਤ ਹੋ ਗਈ। ਜ਼ਖਮੀਆਂ ਨੂੰ ਨਵਗਛੀਆ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। 
ਦੂਜੇ ਪਾਸੇ ਦਰਭੰੰਗਾ ਜ਼ਿਲੇ ਦੇ ਕੋਰਥੂ ਪਿੰਡ 'ਚ ਮਹਾਦੇਵ ਮੰਦਰ ਕੋਲ ਸਥਿਤ ਤਾਲਾਬ 'ਚ ਸਵੇਰੇ ਡੁੱਬਣ ਨਾਲ ਪੰਜ ਬੱਚੀਆਂ ਦੀ ਮੌਤ ਹੋ ਗਈ। ਮ੍ਰਿਤਕ ਬੱਚੀਆਂ 'ਚੋਂ ਬੰਧਨ ਕੁਮਾਰੀ, ਨਿਧੀ ਕੁਮਾਰੀ, ਸੁਜੀਤਾ ਕੁਮਾਰੀ, ਮਹਾਲਕਸ਼ਮੀ ਕੁਮਾਰੀ, ਪਿੰਕੀ ਕੁਮਾਰੀ ਸ਼ਾਮਲ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਇਸ਼ਨਾਨ ਦੌਰਾਨ ਪੰਜ ਬੱਚੀਆਂ ਡੁੰਘੇ ਪਾਣੀ 'ਚ ਚਲੀ ਗਈਆਂ। ਪਿੰਡ ਦੇ ਦੋ ਵਿਅਕਤੀਆਂ ਦੀ ਮਦਦ ਨਾਲ ਉਨ੍ਹਾਂ ਨੂੰ ਤਾਲਾਬ 'ਚੋਂ ਕੱਢ ਕੇ ਹਸਪਤਾਲ ਲਿਜਾਇਆ ਗਿਆ। ਜਾਂਚ ਦੌਰਾਨ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਹੈ।


Related News