ਤੇਜ਼ ਰਫਤਾਰ ਕਾਰ ਦਰਖੱਤ ਨਾਲ ਟਕਰਾਈ, ਤਿੰਨ ਵਿਅਕਤੀਆਂ ਦੀ ਮੌਤ
Sunday, Aug 19, 2018 - 11:26 AM (IST)

ਚਰਖੀ ਦਾਦਰੀ— ਚਰਖੀ ਦਾਦਰੀ ਦੇ ਮਾਰਗ 'ਤੇ ਮਾਂਡਾ ਹਰੀਆ ਪਿੰਡ ਨੇੜੇ ਸੜਕ ਹਾਦਸੇ 'ਚ ਕਾਰ ਸਵਾਰ 3 ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 2 ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਰੋਹਤਕ ਦੇ ਪੀ.ਜੀ.ਆਈ. ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਕਾਰ ਟਰੈਕਟਰ ਨੂੰ ਓਵਰਟੇਕ ਕਰਦੇ ਸਮੇਂ ਦਰਖੱਤ ਨਾਲ ਟਕਰਾ ਕੇ ਪਲਟ ਗਈ,ਜਿਸਦੇ ਬਾਅਦ ਇਹ ਹਾਦਸਾ ਹੋਇਆ।
ਜਾਣਕਾਰੀ ਮੁਤਾਬਕ ਪੰਜ ਦੋਸਤ, ਜਿਨ੍ਹਾਂ 'ਚ ਮਾਂਡੀ ਹਰੀਆ ਪਿੰਡ ਦਾ 18 ਸਾਲਾ ਕੁਲਵੰਤ ਅਤੇ ਹਨੁਮਾਨ, ਪਾਂਡਵਾਨ ਵਾਸੀ ਕ੍ਰਿਸ਼ਨ ਪਹਿਲਵਾਨ, ਬਿਲਾਵਲ ਪਿੰਡ ਵਾਸੀ ਮੋਹਿਤ ਅਤੇ ਬੇਰਲਾ ਵਾਸੀ ਅਰਜੁਨ ਸਿੰਘ ਸ਼ਨੀਵਾਰ ਸਵੇਰੇ ਕਾਰ 'ਚ ਸਵਾਰ ਹੋ ਕੇ ਬਿਲਾਵਲ ਤੋਂ ਪਿੰਡ ਜਾ ਰਹੇ ਸਨ। ਇਸ ਦੌਰਾਨ ਮਾਂਡੀ ਪਿੰਡ ਨੇੜੇ ਟਰੈਕਟਰ ਨੂੰ ਓਵਰਟੇਕ ਕਰਦੇ ਸਮੇਂ ਕਾਰ ਦੀ ਰਫਤਾਰ ਜ਼ਿਆਦਾ ਹੋਣ ਦੇ ਚੱਲਦੇ ਬੇਕਾਬੂ ਹੋ ਗਈ ਅਤੇ ਦਰਖੱਤ ਨਾਲ ਟਕਰਾ ਗਈ। ਦਰਖੱਤ ਨਾਲ ਟਕਰਾਉਣ ਦੇ ਬਾਅਦ ਕਾਰ ਪਲਟ ਗਈ। ਹਾਦਸੇ 'ਚ ਕਾਰ ਸਵਾਰ ਕੁਲਵੰਤ, ਕ੍ਰਿਸ਼ਨ ਅਤੇ ਮੋਹਿਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਹਨੁਮਾਨ ਅਤੇ ਅਰਜੁਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦੇ ਬਾਅਦ ਟਰੈਕਟਰ ਚਾਲਕ ਫਰਾਰ ਹੋ ਗਿਆ। ਪੁਲਸ ਨੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਅਣਪਛਾਤੇ ਟਰੈਕਟਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।