ਫਿਰੋਜ਼ਾਬਾਦ : ਲਖਨਊ-ਆਗਰਾ ਐਕਸਪ੍ਰੈਸ-ਵੇ 'ਤੇ ਵਾਪਰਿਆ ਦਰਦਨਾਕ ਹਾਦਸਾ, 5 ਲੋਕਾਂ ਦੀ ਮੌਤ

03/14/2023 2:30:24 PM

ਫਿਰੋਜ਼ਾਬਾਦ, (ਭਾਸ਼ਾ)- ਜਨਪਦ ਦੇ ਥਾਣਾ ਨਸੀਰਪੁਰ ਖੇਤਰ 'ਚ ਲਖਨਊ-ਆਗਰਾ ਐਕਸਪ੍ਰੈਸ-ਵੇ 'ਤੇ ਮੰਗਲਵਾਰ ਸਵੇਰੇ ਇਕ ਸੜਕ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ। ਜਦਕਿ 7 ਲੋਕ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਹਾਦਸੇ 'ਚ ਮਰਨ ਵਾਲੇ ਲੋਕ ਗੋਰਖਪੁਰ 'ਚ ਇਕ ਵਿਆਹ ਸਮਾਰੋਹ ਤੋਂ ਪਰਤ ਰਹੇ ਸਨ। ਪੁਲਸ ਅਧਿਕਾਰੀ (ਦਿਹਾਤੀ) ਰਣਵਿਜੇ ਸਿੰਘ ਨੇ ਦੱਸਿਆ ਕਿ ਗੋਰਖਪੁਰ ਤੋਂ ਆ ਰਹੀ ਇੱਕ ਫੋਰਡ ਜੀਪ ਸਵੇਰੇ ਕਰੀਬ 9.30 ਵਜੇ ਜ਼ਿਲ੍ਹੇ ਦੇ ਨਸੀਰਪੁਰ ਥਾਣਾ ਖੇਤਰ 'ਚ ਸੜਕ ਦੇ ਕਿਨਾਰੇ ਖੜ੍ਹੀ ਸੀ। ਉਸ ਦੇ ਕੁਝ ਸਵਾਰ ਥੋੜ੍ਹੇ ਸਮੇਂ ਲਈ ਉਤਰ ਗਏ। ਇਸੇ ਦੌਰਾਨ ਲਖਨਊ ਤੋਂ ਅੰਬੇਡਕਰ ਨਗਰ ਜਾ ਰਹੀ ਇੱਕ ਈਕੋ ਕਾਰ ਨੇ ਜੀਪ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ।

ਇਹ ਵੀ ਪੜ੍ਹੋ– ਬਿਹਾਰ : ਮੁਜ਼ੱਫਰਪੁਰ 'ਚ ਅਵਾਰਾ ਕੁੱਤਿਆਂ ਦਾ ਕਹਿਰ, 24 ਘੰਟਿਆਂ 'ਚ 150 ਲੋਕਾਂ ਨੂੰ ਬਣਾਇਆ ਸ਼ਿਕਾਰ

ਸਿੰਘ ਮੁਤਾਬਕ, ਹਾਦਸੇ 'ਚ ਜੀਪ 'ਚ ਸਵਾਰ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੋ ਨੇ ਹਸਪਤਾਲ ਲਿਜਾਉਂਦੇ ਸਮੇਂ ਰਸਤੇ 'ਚ ਹੀ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਛਾਣ ਬਾਬੂਲਾਲ (40), ਨੇਮੀਚੰਦ (43), ਕੈਲਾਸ਼ (38), ਰਾਕੇਸ਼ (38) ਅਤੇ ਮਿਥਲੇਸ਼ ਵਜੋਂ ਹੋਈ ਹੈ। ਬਾਕੀ ਜ਼ਖ਼ਮੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੰਚਨਾਮਾ ਭਰ ਕੇ ਉਨ੍ਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਘਟਨਾ 'ਤੇ ਦੁਖ ਜ਼ਾਹਿਰ ਕੀਤਾ ਹੈ।

ਇਹ ਵੀ ਪੜ੍ਹੋ– ਖ਼ਬਰਦਾਰ! ਵਿਦੇਸ਼ ’ਚ ਵੱਸਣ ਵਾਲਿਆਂ ’ਤੇ ਹੈ PM ਮੋਦੀ ਦੀ ਨਜ਼ਰ


Rakesh

Content Editor

Related News