ਓਡੀਸ਼ਾ ''ਚ ਵਾਪਰਿਆ ਸੜਕ ਹਾਦਸਾ, 6 ਲੋਕਾਂ ਦੀ ਮੌਤ

Saturday, Oct 20, 2018 - 12:14 PM (IST)

ਪੁਰੀ (ਭਾਸ਼ਾ)— ਓਡੀਸ਼ਾ ਦੇ ਪੁਰੀ ਜ਼ਿਲੇ ਵਿਚ ਸ਼ੁੱਕਰਵਾਰ ਦੀ ਰਾਤ ਨੂੰ ਇਕ ਕਾਰ ਅਤੇ ਮੋਟਰਸਾਈਕਲ 'ਚ ਟੱਕਰ ਹੋ ਗਈ, ਜਿਸ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ 3 ਔਰਤਾਂ ਅਤੇ ਇਕ ਨਾਬਾਲਗ ਲੜਕੀ ਸ਼ਾਮਲ ਹੈ। ਪੁਲਸ ਨੇ ਦੱਸਿਆ ਕਿ ਪੁਰੀ ਭੁਵਨੇਸ਼ਵਰ ਹਾਈਵੇਅ 'ਤੇ ਪੀਪਲੀ ਇਲਾਕੇ ਵਿਚ ਵਾਪਰੇ ਇਸ ਹਾਦਸੇ ਵਿਚ ਮੋਟਰ ਸਾਈਕਲ ਸਵਾਰ ਜੋੜੇ ਨੂੰ ਟੱਕਰ ਮਾਰਨ ਤੋਂ ਬਾਅਦ ਕਾਰ ਨੇੜੇ ਦੇ ਤਲਾਬ ਵਿਚ ਜਾ ਡਿੱਗੀ। ਇਸ ਹਾਦਸੇ ਵਿਚ ਜੋੜੇ ਦੀ ਘਟਨਾ ਵਾਲੀ ਥਾਂ 'ਤੇ ਹੀ ਮੌਤ ਹੋ ਗਈ, ਜਦਕਿ ਕਾਰ ਸਵਾਰ 4 ਲੋਕਾਂ ਨੂੰ ਤਲਾਬ 'ਚੋਂ ਬਾਹਰ ਕੱਢਿਆ ਗਿਆ, ਜਿਨ੍ਹਾਂ ਨੂੰ ਬਾਅਦ ਵਿਚ ਮ੍ਰਿਤਕ ਐਲਾਨ ਕਰ ਦਿੱਤਾ ਗਿਆ।


Related News