ਸੜਕ ਹਾਦਸੇ ''ਚ ਖਤਮ ਹੋਇਆ ਪੂਰਾ ਪਰਿਵਾਰ

Tuesday, Oct 17, 2017 - 02:23 PM (IST)

ਸੜਕ ਹਾਦਸੇ ''ਚ ਖਤਮ ਹੋਇਆ ਪੂਰਾ ਪਰਿਵਾਰ

ਜੰਮੂ— ਦਰਦਨਾਕ ਸੜਕ ਹਾਦਸੇ 'ਚ ਪੂਰਾ ਪਰਿਵਾਰ ਖਤਮ ਹੋ ਗਿਆ। ਘਟਨਾ ਡੋਡਾ ਦੀ ਹੈ। ਸੋਮਵਾਰ ਨੂੰ ਕਾਰ ਖੱਡ 'ਚ ਡਿੱਗ ਗਈ, ਜਿਸ ਨਾਲ ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਗਈ। ਹਾਦਸੇ ਨਾਲ ਪੂਰੇ ਖੇਤਰ 'ਚ ਦੁੱਖ ਦਾ ਮਾਹੌਲ ਹੈ। ਪਤੀ-ਪਤਨੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਸੜਕ ਹਾਦਸੇ 'ਚ ਮਾਰ ਗਏ ਸਨ।
ਮਿਲੀ ਜਾਣਕਾਰੀ ਮੁਤਾਬਕ ਬਸ਼ਹੀਰ ਅਹਿਮਦ ਉਸ ਦੀ ਪਤਨੀ ਫਾਤਿਆ ਬੇਗਮ, ਬੇਟੇ ਜਿਯਾ ਬਸ਼ੀਰ ਅਤੇ ਦੋ ਬੇਟੀਆਂ ਨਿਲੋਫਰ ਅਤੇ ਸਕੀਆ ਬਾਨੋ ਆਪਣੀ ਆਲਟੋ ਕਾਰ 'ਚ ਡੋਡਾ ਤੋਂ ਆਪਣੇ ਘਰ ਮਹਾਲਾ ਸ਼ਿਵਾ ਜਾ ਰਹੇ ਸਨ। ਕਾਰ ਬਸ਼ੀਰ ਚਲਾ ਰਿਹਾ ਸੀ। ਸ਼ਾਮ ਨੂੰ 6.30 ਵਜੇ ਕਰੀਬ ਗੱਡੀ ਬੇਕਾਬੂ ਹੋ ਕੇ ਖੱਡ 'ਚ ਡਿੱਗ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਅਤੇ ਪੁਲਸ ਫੌਜ ਮੌਕੇ 'ਤੇ ਪੁੱਜੀ ਅਤੇ ਬਚਾਅ ਕੰਮ ਚਲਾਇਆ ਪਰ ਉਦੋਂ ਤੱਕ ਪੰਜਾਂ ਦੀ ਮੌਤ ਹੋ ਚੁੱਕੀ ਸੀ।


Related News