ਭਿਆਨਕ ਸੜਕ ਹਾਦਸੇ ਨੇ ਉਜਾੜਿਆ ਘਰ, ਇੱਕੋ ਪਰਿਵਾਰ ਦੇ 5 ਜੀਆਂ ਦੀ ਲਈ ਜਾਨ

Monday, Aug 11, 2025 - 08:35 PM (IST)

ਭਿਆਨਕ ਸੜਕ ਹਾਦਸੇ ਨੇ ਉਜਾੜਿਆ ਘਰ, ਇੱਕੋ ਪਰਿਵਾਰ ਦੇ 5 ਜੀਆਂ ਦੀ ਲਈ ਜਾਨ

ਸ਼੍ਰਾਵਸਤੀ-ਉੱਤਰ ਪ੍ਰਦੇਸ਼ ਦੇ ਸ਼੍ਰਾਵਸਤੀ ਜ਼ਿਲ੍ਹੇ ਦੇ ਨਵਾਬਗੰਜ-ਰੂਪੈਡੀਹਾ ਸੜਕ 'ਤੇ ਮੋਟਰਸਾਈਕਲ ਨਾਲ ਟਕਰਾਉਣ ਤੋਂ ਬਾਅਦ ਟਰੈਕਟਰ ਦੇ ਕੰਟਰੋਲ ਤੋਂ ਬਾਹਰ ਹੋ ਜਾਣ ਕਾਰਨ ਦੋ ਲੜਕੀਆਂ ਸਮੇਤ ਇੱਕ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ ਅਤੇ ਇੱਕ ਔਰਤ ਗੰਭੀਰ ਜ਼ਖਮੀ ਹੋ ਗਈ। 

ਹਰਦੱਤ ਗਿਰੰਤ ਪੁਲਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਮਹਿਮਾ ਨਾਥ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 8.30 ਵਜੇ ਦੇ ਕਰੀਬ ਬੇਗਮਪੁਰ ਪਿੰਡ ਨੇੜੇ ਵਾਪਰਿਆ। ਬਹਿਰਾਈਚ ਜ਼ਿਲੇ ਦੇ ਰਿਸ਼ੀਆ ਥਾਣਾ ਖੇਤਰ ਦੇ ਮੰਗਲਪੁਰਵਾ ਦਾ ਰਹਿਣ ਵਾਲਾ ਵਿਜੇ ਵਰਮਾ (30) ਆਪਣੀ ਪਤਨੀ ਸੁਨੀਤਾ ਤੇ ਇਕ ਸਾਲ ਦੀ ਬੇਟੀ ਮਧੂ ਨਾਲ ਆਪਣੀ ਭੈਣ ਮੰਗਲਾਵਤੀ (40) ਤੇ ਉਸ ਦੀਆਂ ਦੋ ਧੀਆਂ ਨੀਤੂ (18) ਅਤੇ ਗਿਆਨਪਤੀ (9) ਨੂੰ ਰੂਪੈਡੀਹਾ ਛੱਡਣ ਲਈ ਨਿਕਲਿਆ ਸੀ। ਪਿੰਡ ਨੇੜੇ ਪਹੁੰਚਣ ’ਤੇ ਇਕ ਮੋਟਰਸਾਈਕਲ ਨਾਲ ਟਕਰਾਉਣ ਤੋਂ ਬਾਅਦ ਬੇਕਾਬੂ ਹੋਏ ਟਰੈਕਟਰ ਨੇ ਸੜਕ ਕਿਨਾਰੇ ਖੜ੍ਹੇ 4 ਵਿਅਕਕੀਆਂ ਨੂੰ ਕੁਚਲ ਦਿੱਤਾ।

ਹਾਦਸੇ ’ਚ ਵਿਜੇ, ਮੰਗਲਾਵਤੀ, ਨੀਤੂ ਤੇ ਗਿਆਨਪਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਮਧੂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਗੰਭੀਰ ਰੂਪ ’ਚ ਜ਼ਖਮੀ ਸੁਨੀਤਾ ਜ਼ਿਲਾ ਹਸਪਤਾਲ ’ਚ ਇਲਾਜ ਅਧੀਨ ਹੈ।

ਘਟਨਾ ਦੀ ਜਾਣਕਾਰੀ ਮਿਲਣ ’ਤੇ ਜ਼ਿਲਾ ਮੈਜਿਸਟ੍ਰੇਟ ਅਜੇ ਕੁਮਾਰ ਦਿਵੇਦੀ ਤੇ ਪੁਲਸ ਮੁਖੀ ਘਣਸ਼ਿਆਮ ਚੌਰਸੀਆ ਹਸਪਤਾਲ ਪਹੁੰਚੇ ਤੇ ਜ਼ਖਮੀ ਔਰਤ ਦੀ ਹਾਲਤ ਬਾਰੇ ਪੁੱਛਿਆ। ਉਨ੍ਹਾਂ ਡਾਕਟਰਾਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ। ਮ੍ਰਿਤਕ ਵਿਜੇ ਦੇ ਭਰਾ ਅਯੁੱਧਿਆ ਵਰਮਾ ਦੀ ਸ਼ਿਕਾਇਤ ’ਤੇ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਵਲੋਂ ਫਰਾਰ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਟਰੈਕਟਰ ਨੂੰ ਜ਼ਬਤ ਕਰ ਲਿਆ ਗਿਆ ਹੈ। 


author

DILSHER

Content Editor

Related News