RLSP ਦੀ ਰੈਲੀ ''ਚ ਲਾਠੀਚਾਰਜ, ਜ਼ਖਮੀ ਕੁਸ਼ਵਾਹਾ ਹਸਪਤਾਲ ''ਚ ਦਾਖਲ

02/02/2019 5:02:32 PM

ਪਟਨਾ— ਬਿਹਾਰ ਦੀ ਰਾਜਧਾਨੀ ਪਟਨਾ 'ਚ ਰਾਸ਼ਟਰੀ ਲੋਕ ਸਮਤਾ ਪਾਰਟੀ (ਆਰ.ਐੱਲ.ਐੱਸ.ਪੀ.) ਨੇ ਸ਼ਨੀਵਾਰ ਨੂੰ 'ਜਨ ਆਕ੍ਰੋਸ਼ ਰੈਲੀ' ਆਯੋਜਿਤ ਕੀਤੀ ਸੀ। ਇਸ ਦੌਰਾਨ ਰੈਲੀ 'ਚ ਪੁਲਸ ਨੇ ਲਾਠੀਚਾਰਜ ਕੀਤਾ, ਜਿਸ 'ਚ ਉਪੇਂਦਰ ਕੁਸ਼ਵਾਹਾ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਆਰ.ਐੱਲ.ਐੱਸ. ਪੀ. ਦਾ ਕਹਿਣਾ ਹੈ ਕਿ ਇਹ ਰੈਲੀ ਸਿੱਖਿਆ 'ਚ ਸੁਧਾਰ ਦੀ ਮੰਗ ਨੂੰ ਲੈ ਕੇ ਆਯੋਜਿਤ ਕੀਤੀ ਗਈ ਸੀ। ਆਰ.ਐੱਲ.ਐੱਸ.ਪੀ. ਵਰਕਰ ਰਾਜਪਾਲ ਨੂੰ ਮੰਗ ਪੱਤਰ ਦੇਣ ਜਾ ਰਹੇ ਸਨ ਪਰ ਪੁਲਸ ਨੇ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ। ਇਨ੍ਹਾਂ ਦੀ ਇਹ ਰੈਲੀ ਜੇ.ਪੀ. ਗੋਲੰਬਰ ਤੋਂ ਰਾਜਭਵਨ ਤੱਕ ਜਾਣੀ ਸੀ।PunjabKesariਰਿਪੋਰਟ ਅਨੁਸਾਰ ਪੁਲਸ ਨੇ ਡਾਕ ਬੰਗਲਾ ਚੌਰਾਹੇ 'ਤੇ ਉਨ੍ਹਾਂ ਨੂੰ ਰੋਕ ਲਿਆ। ਨਾਰਾਜ਼ ਆਰ.ਐੱਲ.ਐੱਸ.ਪੀ. ਵਰਕਰ ਡਾਕ ਬੰਗਲਾ ਚੌਕ 'ਤੇ ਹੀ ਧਰਨੇ 'ਤੇ ਬੈਠ ਗਏ, ਜਿਸ ਕਾਰਨ ਜਾਮ ਦੀ ਸਥਿਤੀ ਪੈਦਾ ਹੋ ਗਈ। ਪੁਲਸ ਨੇ ਵਰਕਰਾਂ ਨੂੰ ਕਈ ਵਾਰ ਹਟਣ ਦੀ ਅਪੀਲ ਕੀਤੀ ਪਰ ਉਹ ਨਹੀਂ ਹਟੇ। ਇਸ ਤੋਂ ਬਾਅਦ ਪੁਲਸ ਨੇ ਵਾਟਰ ਕੈਨਨ ਚਲਾਇਆ ਅਤੇ ਬਾਅਦ 'ਚ ਲਾਠੀਚਾਰਜ ਵੀ ਕੀਤਾ। ਪਾਣੀ ਦੀ ਬੌਛਾਰ ਤੋਂ ਬਚਾਉਣ ਲਈ ਵਰਕਰਾਂ ਨੇ ਉਪੇਂਦਰ ਕੁਸ਼ਵਾਹਾ ਨੂੰ ਘੇਰ ਰੱਖਿਆ। ਰਿਪੋਰਟ ਅਨੁਸਾਰ ਇਸ ਦੌਰਾਨ ਉਨ੍ਹਾਂ ਦੀ ਸਿਹਤ ਵੀ ਵਿਗੜ ਗਈ। ਰਿਪੋਰਟ ਅਨੁਸਾਰ ਲਾਠੀਚਾਰਜ 'ਚ ਉਪੇਂਦਰ ਕੁਸ਼ਵਾਹਾ ਜ਼ਖਮੀ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਪੀ.ਐੱਮ.ਸੀ.ਐੱਚ. ਦੇ ਐਮਰਜੈਂਸੀ ਵਾਰਡ 'ਚ ਦਾਖਲ ਕਰਵਾਇਆ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਵੀ ਵਧ ਗਿਆ ਹੈ।PunjabKesariਲਾਠੀਚਾਰਜ ਦੇ ਤੁਰੰਤ ਬਾਅਦ ਸਾਬਕਾ ਕੇਂਦਰੀ ਮੰਤਰੀ ਅਤੇ ਆਰ.ਐੱਲ.ਐੱਸ.ਪੀ. ਚੀਫ ਉਪੇਂਦਰ ਕੁਸ਼ਵਾਹਾ ਨੇ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਆਰ.ਐੱਲ.ਐੱਸ.ਪੀ. ਵਰਕਰਾਂ 'ਤੇ ਲਾਠੀਆਂ ਚਲਵਾਈਆਂ ਹਨ। ਉਪੇਂਦਰ ਕੁਸ਼ਵਾਹਾ ਨੇ ਕਿਹਾ ਕਿ ਲਾਠੀਚਾਰਜ 'ਚ ਉਨ੍ਹਾਂ ਨੂੰ ਵੀ ਸੱਟਾਂ ਲੱਗੀਆਂ ਹਨ। ਇਸ ਤੋਂ ਪਹਿਲਾਂ ਕੁਸ਼ਵਾਹਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਬਿਹਾਰ 'ਚ ਸਿੱਖਿਆ ਸੁਧਾਰ ਦਾ ਸੰਕਲਪ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਬਿਹਾਰ ਦੇ ਬੱਚਿਆਂ ਦੇ ਭਵਿੱਖ ਨਿਰਮਾਣ ਲਈ ਅਸੀਂ ਸਿੱਖਿਆ 'ਚ ਸੁਧਾਰ ਕਰਾਂਗੇ ਅਤੇ ਕਰ ਕੇ ਰਹਾਂਗੇ।


DIsha

Content Editor

Related News