ਵਾਤਾਵਰਣ ਪ੍ਰੇਮੀ ਤੇ TERI ਦੇ ਫਾਊਂਡਰ ਡਾਇਰੈਕਟਰ ਆਰ.ਕੇ. ਪਚੌਰੀ ਦਾ ਦਿਹਾਂਤ

02/13/2020 10:34:28 PM

ਨਵੀਂ ਦਿੱਲੀ — ਵਾਤਾਵਰਣ ਪ੍ਰੇਮੀ ਤੇ ਟੇਰੀ (TERI) ਦੇ ਸਾਬਕਾ ਮੁਖੀ ਆਰ.ਕੇ. ਪਚੌਰੀ ਦਾ ਵੀਰਵਾਰ ਨੂੰ 79 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਦਿਲ ਦੀ ਬੀਮਾਰੀ ਦੇ ਚੱਲਦੇ ਦਿੱਲੀ ਦੇ ਐਸਕਾਰਟਸ ਹਾਰਟ ਇੰਸਟੀਚਿਊਟ 'ਚ ਦਾਖਲ ਕਰਵਾਇਆ ਗਿਆ ਸੀ।
 

ਆਰ.ਕੇ ਪਚੌਰੀ ਇੰਟਰਗਰਵਮੈਂਟਲ ਪੈਨਲ ਆਨ ਕਲਾਇਮੈਟ ਚੇਂਜ ਦੇ 2002 ਤੋਂ 2015 ਤਕ ਚੇਅਰਮੈਨ ਵੀ ਰਹੇ ਹਨ। ਉਨ੍ਹਾਂ ਦੇ ਕਾਰਜਕਾਲ 'ਚ ਆਈ.ਪੀ.ਸੀ.ਸੀ. ਨੂੰ ਨੋਬੇਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਪਚੌਰੀ ਨੂੰ ਪਿਛਲੇ ਸਾਲ ਜੁਲਾਈ 'ਚ ਮੈਕਸਿਕੋ 'ਚ ਹਾਰਟ ਅਟੈਕ ਆਇਆ ਸੀ। ਸਰਜਰੀ ਤੋਂ ਬਾਅਦ ਉਨ੍ਹਾਂ ਦੀ ਹਾਲਤ ਨਾਜ਼ੁਕ ਸੀ ਅਤੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਪਚੌਰੀ 'ਤੇ ਉਨ੍ਹਾਂ ਦੀ ਸਾਬਕਾ ਮਹਿਲਾ ਸਹਿਯੋਗੀ ਅਤੇ ਇਕ ਯੂਰੋਪੀ ਮਹਿਲਾ ਨੇ ਯੌਨ ਉਤਪੀੜਨ ਦਾ ਦੋਸ਼ ਲਗਾਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਟੇਰੀ ਦੇ ਮੁੱਖ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।


Inder Prajapati

Content Editor

Related News