ਨਵੀਂ ਖੋਜ ’ਚ ਚਿਤਾਵਨੀ, ਜਲ ਸੰਕਟ ਹੋਰ ਵਧਾ ਸਕਦੀ ਹੈ ‘ਨਦੀ ਜੋੜੋ ਯੋਜਨਾ’
Thursday, Sep 28, 2023 - 01:33 PM (IST)

ਨਵੀਂ ਦਿੱਲੀ, (ਭਾਸ਼ਾ)– ਹੜ੍ਹ ਅਤੇ ਸੋਕੇ ਦੀ ਸਮੱਸਿਆ ਦਾ ਸਥਾਈ ਹੱਲ ਲੱਭਣ ਲਈ ਭਾਰਤ ਦੀ ਅਗਾਂਹਵਧੂ ‘ਨਦੀ ਜੋੜੋ ਯੋਜਨਾ’ ਨਾਲ ਜਲ ਸੰਕਟ ਹੋਰ ਡੂੰਘਾ ਹੋ ਸਕਦਾ ਹੈ ਅਤੇ ਮਾਨਸੂਨ ਦਾ ਪੈਟਰਨ ਵੀ ਪ੍ਰਭਾਵਿਤ ਹੋ ਸਕਦਾ ਹੈ। ਇਹ ਦਾਅਵਾ ਜਰਨਲ ‘ਨੇਚਰ’ ਵਿਚ ਪ੍ਰਕਾਸ਼ਿਤ ਇਕ ਖੋਜ ਪੱਤਰ ਵਿਚ ਕੀਤਾ ਗਿਆ ਹੈ। ਖੋਜ ਦੌਰਾਨ ਖੇਤਰੀ ਜਲਵਾਯੂ ਮਾਡਲ ਅਤੇ ਅੰਕੜਿਆਂ ਦੇ ਮੁੜ ਵਿਸ਼ਲੇਸ਼ਣ ਸਮੇਤ ਕਈ ਤਕਨੀਕਾਂ ਦੀ ਵਰਤੋਂ ਕੀਤੀ ਗਈ।
ਭਾਰਤੀ ਟੈਕਨਾਲੋਜੀ ਸੰਸਥਾ (ਆਈ. ਆਈ. ਟੀ.) ਮੁੰਬਈ, ਭਾਰਤੀ ਟਰੋਪੀਕਲ ਮੌਸਮ ਵਿਗਿਆਨ ਸੰਸਥਾਨ (ਆਈ. ਆਈ. ਟੀ. ਐੱਮ.) ਪੁਣੇ ਸਮੇਤ ਖੋਜ ਵਿਚ ਸ਼ਾਮਲ ਵਿਗਿਆਨੀਆਂ ਨੇ ਜਲਵਾਯੂ ਹਾਲਾਤ ਦਾ ਮੁਲਾਂਕਣ ਕੀਤਾ, ਜੋ ਅਲ ਨੀਨੋ-ਦੱਖਣੀ ਓਸੀਲੇਸ਼ਨ ਵਰਗੇ ਹਾਲਾਤ ਨੂੰ ਪ੍ਰਭਾਵਿਤ ਕਰਦੇ ਹਨ। ਖੋਜੀਆਂ ਨੇ ਪਾਇਆ ਕਿ ਪ੍ਰਸਤਾਵਿਤ ਨਦੀ ਜੋੜੋ ਯੋਜਨਾ ਪੂਰਨ ਹੋਣ ਤੋਂ ਬਾਅਦ ਅੰਤਰ ਬੇਸਿਨ ਜਲ ਟਰਾਂਸਫਰ ਸਥਾਨ-ਵਾਯੂ ਮੰਡਲ ਅੰਤਰ ਸਬੰਧ ਨੂੰ ਵਿਗਾੜ ਸਕਦਾ ਹੈ। ਇਸ ਨਾਲ ਦੇਸ਼ ਵਿਚ ਮੀਂਹ ਦੇ ਪੈਟਰਨ ਬਦਲ ਸਕਦੇ ਹਨ।
ਖੋਜੀਆਂ ਨੇ ਕਿਹਾ ਕਿ ਪ੍ਰਸਤਾਵਿਤ ਪ੍ਰਾਜੈਕਟ ਵਿਚ ਅਤਿ ਪਾਣੀ ਵਾਲੀ ਨਦੀ ਬੇਸਿਨ ਨਾਲੋਂ ਘੱਟ ਪਾਣੀ ਵਾਲੀ ਨਦੀ ਬੇਸਿਨ ਵਿਚ ਤਾਲਾਬਾਂ ਅਤੇ ਨਹਿਰਾਂ ਰਾਹੀਂ ਪਾਣੀ ਨੂੰ ਟਰਾਂਸਫਰ ਕੀਤੇ ਬਿਨਾਂ ਜਲੀ ਮੌਸਮੀ ਅਸਰ ਦੇ ਵਿਸਤ੍ਰਿਤ ਸਮਝ ਨਾਲ ਕੀਤਾ ਜਾਵੇਗਾ। ਖੋਜੀਆਂ ਨੇ ਿਕਹਾ ਕਿ ਸਭ ਤੋਂ ਚਿੰਤਾਜਨਕ ਪਹਿਲੂ ਖੋਜ ਵਿਚ ਸਾਹਮਣੇ ਆਇਆ ਹੈ ਕਿ ਟਰਾਂਸਫਰ ਪਾਣੀ ਨਾਲ ਸਿੰਜਿਆ ਖੇਤਰ ਵਧਣ ਤੋਂ ਪਹਿਲਾਂ ਹੀ ਪਾਣੀ ਦੀ ਕਮੀ ਦਾ ਸਾਹਮਣਾ ਕਰ ਰਹੇ ਇਲਾਕਿਆਂ ਵਿਚ ਸਤੰਬਰ ਵਿਚ ਪੈਣ ਵਾਲੇ ਮੀਂਹ ’ਚ ਲਗਭਗ 12 ਫੀਸਦੀ ਤੱਕ ਕਮੀ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪੂਰੇ ਦੇਸ਼ ਵਿਚ ਜਲ ਸੰਕਟ ਹੋਰ ਵਧ ਸਕਦਾ ਹੈ।