ਰੇਲਵੇ ''ਚ ਇੰਜੀਨੀਅਰ ਬਣਨ ਦਾ ਸੁਨਹਿਰੀ ਮੌਕਾ, ਇਸ ਉਮਰ ਦੇ ਉਮੀਦਵਾਰ ਕਰਨ ਅਪਲਾਈ
Saturday, Nov 07, 2020 - 12:06 PM (IST)
![ਰੇਲਵੇ ''ਚ ਇੰਜੀਨੀਅਰ ਬਣਨ ਦਾ ਸੁਨਹਿਰੀ ਮੌਕਾ, ਇਸ ਉਮਰ ਦੇ ਉਮੀਦਵਾਰ ਕਰਨ ਅਪਲਾਈ](https://static.jagbani.com/multimedia/2020_11image_12_06_255619252railwayjob.jpg)
ਨਵੀਂ ਦਿੱਲੀ— ਰੇਲਵੇ 'ਚ ਇੰਜੀਨੀਅਰਿੰਗ ਡਿਗਰੀ ਧਾਰਕ ਉਮੀਦਵਾਰਾਂ ਲਈ ਭਰਤੀਆਂ ਨਿਕਲੀਆਂ ਹਨ। ਰੇਲ ਮੰਤਰਾਲੇ ਤਹਿਤ ਇਕ ਮਿਨੀ ਰਤਨ ਪਬਲਿਕ ਸੈਕਟਰ ਕੰਪਨੀ ਰਾਈਟਸ ਲਿਮਟਿਡ (RITES Limited) ਨੇ ਇੰਜੀਨੀਅਰ ਦੇ 170 ਅਹੁਦਿਆਂ 'ਤੇ ਯੋਗ ਉਮੀਦਵਾਰਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਹ ਭਰਤੀਆਂ ਸਿਵਲ, ਮਕੈਨੀਕਲ ਅਤੇ ਇਲੈਕਟ੍ਰਾਨਿਕ ਇੰਜੀਨੀਅਰਿੰਗ 'ਚ ਡਿਗਰੀ ਧਾਰਕ ਦੇ ਉਮੀਦਵਾਰਾਂ ਲਈ ਹਨ।
ਕੁੱਲ ਅਹੁਦੇ- 170
ਸਿਵਲ ਇੰਜੀਨੀਅਰ— 50 ਅਹੁਦੇ
ਇਲੈਕਟ੍ਰਾਨਿਕ ਇੰਜੀਨੀਅਰ— 30 ਅਹੁਦੇ
ਮਕੈਨੀਕਲ ਇੰਜੀਨੀਅਰ— 90 ਅਹੁਦੇ
ਜ਼ਰੂਰੀ ਯੋਗਤਾ—
ਉਮੀਦਵਾਰ ਸਬੰਧਤ ਵਪਾਰ 'ਚ ਬੀ. ਈ./ ਬੀ. ਟੈੱਕ ਡਿਗਰੀ ਧਾਰਕ ਉਮੀਦਵਾਰ ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਅਪਲਾਈ ਕਰ ਸਕਦੇ ਹਨ।
ਉਮਰ ਹੱਦ—
ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਉਮੀਦਵਾਰ ਦੀ ਉਮਰ ਹੱਦ 40 ਸਾਲ ਤੈਅ ਕੀਤੀ ਹੈ, ਜਿਸ ਦੀ ਗਣਨਾ 1 ਨਵੰਬਰ 2020 ਦੇ ਆਧਾਰ 'ਤੇ ਕੀਤੀ ਜਾਵੇਗੀ।
ਅਰਜ਼ੀ ਫ਼ੀਸ—
ਆਮ ਵਰਗ/ਓ. ਬੀ. ਸੀ. ਕੈਟੇਗਰੀ ਦੇ ਉਮੀਦਵਾਰਾਂ ਲਈ ਅਰਜ਼ੀ ਫ਼ੀਸ 600 ਰੁਪਏ ਹਨ, ਜਦਕਿ ਰਾਖਵੀਂ ਸ਼੍ਰੇਣੀ ਲਈ ਅਰਜ਼ੀ ਫ਼ੀਸ 300 ਰੁਪਏ ਤੈਅ ਹੈ। ਆਨਲਾਈਨ ਅਪਲਾਈ ਪ੍ਰਕਿਰਿਆ 5 ਨਵੰਬਰ 2020 ਤੋਂ ਸ਼ੁਰੂ ਹੋ ਗਈ ਹੈ ਅਤੇ ਇਸ ਦੀ ਆਖ਼ਰੀ ਤਾਰੀਖ਼ 26 ਨਵੰਬਰ 2020 ਹੈ।
ਚੋਣ ਪ੍ਰਕਿਰਿਆ—
ਉਮੀਦਵਾਰਾਂ ਦੀ ਚੋਣ ਲਿਖਤੀ ਅਤੇ ਇੰਟਰਵਿਊ ਦੇ ਆਧਾਰ 'ਤੇ ਹੋਵੇਗੀ। ਜਦਕਿ 5 ਫ਼ੀਸਦੀ ਨੰਬਰ ਅਨੁਭਵੀ ਉਮੀਦਵਾਰਾਂ ਨੂੰ ਦਿੱਤੇ ਜਾਣਗੇ।
ਇੰਝ ਕਰੋ ਅਪਲਾਈ—
ਅਪਲਾਈ ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ ਅਧਿਕਾਰਤ ਵੈੱਬਸਾਈਟ https://rites.com/ 'ਤੇ ਹਨ। ਜਿਸ ਦੀ ਮਦਦ ਨਾਲ ਉਮੀਦਵਾਰ ਆਨਲਾਈਨ ਮਾਧਿਅਮ ਤੋਂ ਹੀ ਅਪਲਾਈ ਕਰ ਸਕਦੇ ਹਨ।