ਧੁੱਪ ''ਚ ਰਹੇ ਬਿਨਾਂ ਵੀ ਸਕਿਨ ਕੈਂਸਰ ਦਾ ਖਤਰਾ

Wednesday, Aug 01, 2018 - 02:27 AM (IST)

ਨਵੀਂ ਦਿੱਲੀ— ਸਕਿਨ ਕੈਂਸਰ ਦੁਨੀਆ ਵਿਚ ਕੈਂਸਰ ਦੀਆਂ ਸਭ ਤੋਂ ਆਮ ਕਿਸਮਾਂ ਵਿਚੋਂ ਇਕ ਹੈ। ਔਰਤਾਂ ਦੀ ਤੁਲਨਾ ਵਿਚ ਭਾਰਤੀ ਮਰਦਾਂ ਵਿਚ ਇਸ ਕੈਂਸਰ ਦੇ ਮਾਮਲੇ ਲਗਭਗ 70 ਫੀਸਦੀ ਵੱਧ ਹਨ। ਇਹ ਕੰਡੀਸ਼ਨ ਉਦੋਂ ਹੁੰਦੀ ਹੈ ਜਦੋਂ ਗੈਰ-ਕੁਦਰਤੀ ਚਮੜੀ ਕੋਸ਼ਿਕਾਵਾਂ ਜਾਂ ਟਿਸ਼ੂਆਂ ਦਾ ਵਾਧਾ ਬੇਤਰਤੀਬੇ ਢੰਗ ਨਾਲ ਹੋਣ ਲੱਗਦਾ ਹੈ। ਇਸ ਦੇ ਪਿੱਛੇ ਜੈਨੇਟਿਕ ਫੈਕਟਰਸ ਤੋਂ ਲੈ ਕੇ ਸੂਰਜ ਦੀਆਂ ਹਾਨੀਕਾਰਕ ਅਲਟ੍ਰਾਵਾਇਲਟ ਕਿਰਨਾਂ ਦੇ ਐਕਸਪੋਜ਼ਰ ਤੱਕ ਕੁਝ ਵੀ ਹੋ ਸਕਦਾ ਹੈ।
ਮੌਤ ਦਾ ਕਾਰਨ ਬਣ ਸਕਦੈ ਮੈਲੇਨੋਮਾ
ਹਾਰਟ ਕੇਅਰ ਫਾਊਂਡੇਸ਼ਨ ਆਫ ਇੰਡੀਆ (ਐੱਚ. ਸੀ. ਐੱਫ. ਆਈ.) ਦੇ ਪ੍ਰਧਾਨ ਡਾ. ਕੇ. ਕੇ. ਅਗਰਵਾਲ ਨੇ ਕਿਹਾ ਕਿ ਚਮੜੀ ਕੈਂਸਰ ਦੇ ਸਭ ਤੋਂ ਖਤਰਨਾਕ ਰੂਪਾਂ ਵਿਚੋਂ ਇਕ ਹੈ ਮੈਲੇਨੋਮਾ। ਇਹ ਮੈਲੇਨੋਸਾਈਟਸ ਜਾਂ ਚਮੜੀ ਵਿਚ ਮੌਜੂਦ ਕੋਸ਼ਿਕਾਵਾਂ ਵਿਚ ਵਿਕਸਤ ਹੁੰਦਾ ਹੈ। ਸਰੀਰ ਦੇ ਹੋਰ ਹਿੱਸਿਆਂ (ਮੈਟਾਸਟੇਸਾਈਜ਼' ਵਿਚ ਫੈਲਣ ਦੇ ਰੁਝਾਨ ਕਾਰਨ ਚਮੜੀ ਰੋਗ ਕੈਂਸਰ ਦੇ ਹੋਰ ਰੂਪਾਂ ਤੋਂ ਵੱਧ ਗੰਭੀਰ ਹੋ ਸਕਦਾ ਹੈ ਅਤੇ ਗੰਭੀਰ ਬੀਮਾਰੀ ਅਤੇ ਮੌਤ ਦਾ ਕਾਰਨ ਬਣ ਸਕਦਾ ਹੈ।


Related News