''ਜੀਨਾ ਯਹਾਂ, ਮਰਨਾ ਯਹਾਂ...'' ਰਿਸ਼ੀ ਕਪੂਰ ਨੂੰ ਦਿੱਲੀ-ਮੁੰਬਈ ਪੁਲਸ ਦਾ ਆਖਰੀ ਸਲਾਮ

04/30/2020 8:00:37 PM

ਨਵੀਂ ਦਿੱਲੀ/ਮੁੰਬਈ— ਫਿਲਮ ਅਦਾਕਾਰ ਰਿਸ਼ੀ ਕਪੂਰ ਅੱਜ ਭਾਵ ਵੀਰਵਾਰ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦਾ ਅਲਵਿਦਾ ਕਹਿ ਜਾਣਾ ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਦਿਲਾਂ 'ਚ ਇਕ ਡੂੰਘਾ ਸਦਮਾ ਛੱਡ ਗਿਆ ਹੈ। ਬਾਲੀਵੁੱਡ ਦਾ ਕੋਈ ਵੀ ਸਿਤਾਰਾ ਹੋਵੇ, ਨੇਤਾ ਹੋਵੇ ਜਾਂ ਆਮ ਆਦਮੀ ਹਰ ਕੋਈ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦੇ ਰਿਹਾ ਹੈ ਤੇ ਆਖਰੀ ਸਲਾਮ ਬੋਲ ਰਿਹਾ ਹੈ। ਦਿੱਲੀ ਅਤੇ ਮੁੰਬਈ ਪੁਲਸ ਵਲੋਂ ਵੀ ਟਵਿੱਟਰ 'ਤੇ ਰਿਸ਼ੀ ਕਪੂਰ ਨੂੰ ਵੱਖਰੇ ਅੰਦਾਜ਼ 'ਚ ਸ਼ਰਧਾਂਜਲੀ ਦਿੱਤੀ ਗਈ ਹੈ।

PunjabKesari
ਦਿੱਲੀ ਪੁਲਸ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਰਿਸ਼ੀ ਕਪੂਰ ਦੇ ਕੁਝ ਫੇਮਸ ਡਾਇਲਾਗ ਸਾਂਝੇ ਕੀਤੇ ਹਨ। ਦਿੱਲੀ ਪੁਲਸ ਨੇ ਆਪਣੇ ਟਵੀਟ 'ਚ ਲਿਖਿਆ ਕਿ ਫਿਲਮ ਜਗਤ ਦੀਆਂ ਦੋ ਨਾਯਾਬ ਹਸਤੀਆਂ, ਜਿਨ੍ਹਾਂ ਨੇ ਸਾਨੂੰ ਆਪਣੀ ਅਦਾਕਾਰੀ ਨਾਲ ਹਸਾਇਆ ਵੀ ਅਤੇ ਰੁਆਇਆ ਵੀ, ਅੱਜ ਸਾਡੇ ਦਰਮਿਆਨ ਨਹੀਂ ਹਨ। ਦਿੱਲੀ ਪੁਲਸ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀ। ਇਸ ਦੇ ਨਾਲ ਹੀ ਦਿੱਲੀ ਪੁਲਸ ਵਲੋਂ ਇਰਫਾਨ ਖਾਨ, ਰਿਸ਼ੀ ਕਪੂਰ ਦੇ ਕੁਝ ਫਿਲਮੀ ਡਾਇਲਾਗ ਵੀ ਪੋਸਟਰ ਦੇ ਰੂਪ ਵਿਚ ਸਾਂਝੇ ਕੀਤੇ ਹਨ।

PunjabKesari
ਦਿੱਲੀ ਪੁਲਸ ਤੋਂ ਇਲਾਵਾ ਮੁੰਬਈ ਪੁਲਸ ਨੇ ਵੀ ਰਿਸ਼ੀ ਕਪੂਰ ਨੂੰ ਸ਼ਰਧਾਂਜਲੀ ਦਿੱਤੀ ਅਤੇ ਲਿਖਿਆ- ਓਮ ਸ਼ਾਂਤੀ ਸ਼ਾਂਤੀ ਓਮ... ਇਹ ਰਿਸ਼ੀ ਕਪੂਰ ਦੇ ਇਕ ਮਸ਼ਹੂਰ ਗਾਣੇ ਦੀਆਂ ਲਾਈਨਾਂ ਹਨ। ਇਸ ਤੋਂ ਇਲਾਵਾ ਰਿਸ਼ੀ ਕਪੂਰ ਦਾ ਇਕ ਪੋਸਟਰ ਵੀ ਸਾਂਝਾ ਕੀਤਾ ਹੈ।

PunjabKesari

ਦੱਸਣਯੋਗ ਹੈ ਕਿ ਮੁੰਬਈ ਨੇ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਇਰਫਾਨ ਖਾਨ ਦੇ ਦਿਹਾਂਤ ਤੋਂ ਬਾਅਦ ਵੀ ਕੁਝ ਅਜਿਹਾ ਹੀ ਭਾਵੁਕ ਟਵੀਟ ਸਾਂਝਾ ਕੀਤਾ ਸੀ। ਜਿਸ 'ਚ ਲਿਖਿਆ ਸੀ- ਤੁਮ ਕੋ ਯਾਦ ਰਖੇਂਗੇ ਗੁਰੂ ਹਮ...! ਦੱਸ ਦੇਈਏ ਕਿ ਰਿਸ਼ੀ ਕਪੂਰ ਪਿਛਲੇ ਦੋ ਸਾਲਾਂ ਤੋ ਕੈਂਸਰ ਨਾਲ ਲੜ ਰਹੇ ਸਨ ਅਤੇ ਕਾਫੀ ਲੰਬੇ ਸਮੇਂ ਤੱਕ ਉਨ੍ਹਾਂ ਦਾ ਵਿਦੇਸ਼ ਵਿਚ ਇਲਾਜ ਵੀ ਹੋਇਆ ਪਰ ਬੁੱਧਵਾਰ ਨੂੰ ਮੁੰਬਈ 'ਚ ਜਦੋਂ ਉਨ੍ਹਾਂ ਦੀ ਸਿਹਤ ਵਿਗੜੀ ਤਾਂ ਉਨ੍ਹਾਂ ਨੂੰ ਆਈ. ਸੀ. ਯੂ. ਲਿਜਾਇਆ ਗਿਆ, ਜਿੱਥੇ ਵੀਰਵਾਰ ਸਵੇਰ ਉਨ੍ਹਾਂ ਨੇ ਆਖਰੀ ਸਾਹ ਲਿਆ।


Tanu

Content Editor

Related News