ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ 'ਚ 305 ਮਿਲੀਅਨ ਡਾਲਰ ਦਾ ਵਾਧਾ, 654 ਬਿਲੀਅਨ ਤੱਕ ਪੁੱਜਿਆ FX Reserve
Monday, Mar 24, 2025 - 02:43 PM (IST)

ਬਿਜ਼ਨੈੱਸ ਡੈਸਕ- ਭਾਰਤੀ ਰਿਜ਼ਰਵ ਬੈਂਕ ਨੇ ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ 'ਚ ਲਗਾਤਾਰ 4 ਮਹੀਨੇ ਦੀ ਗਿਰਾਵਟ ਤੋਂ ਬਾਅਦ 305 ਮਿਲੀਅਨ ਡਾਲਰ ਤੱਕ ਦਾ ਵਾਧਾ ਦਰਜ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਹੈ। ਇਸ ਤਰ੍ਹਾਂ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 14 ਮਾਰਚ ਤੱਕ 645.271 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ।
ਰਿਜ਼ਰਵ ਬੈਂਕ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਭਾਰਤ ਦੀ ਵਿਦੇਸ਼ੀ ਮੁਦਰਾ ਦਾ ਸਭ ਤੋਂ ਵੱਡਾ ਹਿੱਸਾ ਵਿਦੇਸ਼ੀ ਕਰੰਸੀਆਂ ਦਾ ਹੈ, ਜੋ ਕਿ 557.186 ਬਿਲੀਅਨ ਡਾਲਰ ਬਣਦਾ ਹੈ, ਜਦਕਿ 74.391 ਬਿਲੀਅਨ ਡਾਲਰ ਦਾ ਸੋਨਾ ਵੀ ਭਾਰਤ ਕੋਲ ਹੈ। ਅੰਦਾਜ਼ੇ ਅਨੁਸਾਰ ਇਹ ਭੰਡਾਰ ਅਗਲੇ ਕਰੀਬ 1 ਸਾਲ ਤੱਕ ਦੇ ਅਨੁਮਾਨਿਤ ਆਯਾਤ ਨੂੰ ਪੂਰਾ ਕਰਨ ਲਈ ਕਾਫ਼ੀ ਹਨ, ਜੋ ਕਿ ਬਾਹਰੀ ਆਰਥਿਕ ਝਟਕਿਆਂ ਦੇ ਖ਼ਿਲਾਫ਼ ਬਫਰ ਪ੍ਰਦਾਨ ਕਰਦੇ ਹਨ।
ਇਹ ਵੀ ਪੜ੍ਹੋ- ਕਰਨਲ ਬਾਠ ਦੀ ਕੁੱਟਮਾਰ ਦੇ ਮਾਮਲੇ 'ਚ Mrs ਬਾਠ ਦਾ ਵੱਡਾ ਬਿਆਨ ; 'ਕਿਸੇ ਵੀ ਕੀਮਤ 'ਤੇ...'
ਇਸ ਤੋਂ ਪਹਿਲਾਂ ਸਾਲ 2023 ਦੌਰਾਨ ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ 'ਚ 58 ਬਿਲੀਅਨ ਡਾਲਰ ਦਾ ਵਾਧਾ ਦਰਜ ਕੀਤਾ ਗਿਆ ਸੀ, ਜਦਕਿ ਸਾਲ 2022 ਦੌਰਾਨ 71 ਬਿਲੀਅਨ ਡਾਲਰ ਦੀ ਗਿਰਾਵਟ ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ ਸਾਲ 2024 ਦੌਰਾਨ ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ 'ਚ 20 ਬਿਲੀਅਨ ਡਾਲਰ ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਵਿਦੇਸ਼ੀ ਮੁਦਰਾ ਭੰਡਾਰ ਜਾਂ ਐੱਫ਼.ਐਕਸ. ਰਿਜ਼ਰਵ ਕਿਸੇ ਦੇਸ਼ ਦੀਆਂ ਉਹ ਸੰਪੱਤੀਆਂ ਹੁੰਦੇ ਹਨ, ਜੋ ਕਿ ਅਮਰੀਕੀ ਡਾਲਰ, ਯੂਰੋ ਜਾਂ ਪੌਂਡ ਦੇ ਰੂਪ 'ਚ ਦੇਸ਼ ਦੀ ਕੇਂਦਰੀ ਬੈਂਕ 'ਚ ਦਰਜ ਹੁੰਦੇ ਹਨ। ਭਾਰਤੀ ਰਿਜ਼ਰਵ ਬੈਂਕ ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ 'ਚ ਅਕਸਰ ਹੀ ਦਖਲਅੰਦਾਜ਼ੀ ਕਰਦੀ ਰਹਿੰਦੀ ਹੈ। ਜਦੋਂ ਰੁਪਈਆ ਮਜ਼ਬੂਤ ਹੁੰਦਾ ਹੈ ਤਾਂ ਇਹ ਅਮਰੀਕੀ ਡਾਲਰ ਖਰੀਦਦੀ ਹੈ ਤੇ ਜਦੋਂ ਡਾਲਰ ਮਜ਼ਬੂਤ ਹੁੰਦਾ ਹੈ ਤਾਂ ਇਹ ਡਾਲਰ ਨੂੰ ਵੇਚ ਦਿੰਦੀ ਹੈ।
ਇਹ ਵੀ ਪੜ੍ਹੋ- ਭਿਆਨਕ ਹਾਦਸਾ ; ਕੰਨਾਂ 'ਚ ਲੱਗੇ Earphones ਕਾਰਨ ਨੌਜਵਾਨ ਫੁੱਟਬਾਲਰਾਂ ਨੇ ਗੁਆਈ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e