ਚੱਲਦੇ ਟਰੱਕ ’ਚ ਲੱਗੀ ਅੱਗ, ਡਰਾਈਵਰ ਨੇ ਬਾਹਰ ਛਾਲ ਮਾਰ ਕੇ ਬਚਾਈ ਜਾਨ

Tuesday, Nov 15, 2022 - 04:46 PM (IST)

ਚੱਲਦੇ ਟਰੱਕ ’ਚ ਲੱਗੀ ਅੱਗ, ਡਰਾਈਵਰ ਨੇ ਬਾਹਰ ਛਾਲ ਮਾਰ ਕੇ ਬਚਾਈ ਜਾਨ

ਰੇਵਾੜੀ (ਮਹਿੰਦਰ)– ਚੱਲਦੇ ਵਾਹਨਾਂ ’ਚ ਅੱਗ ਲੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹਰਿਆਣਾ ਦੇ ਰੇਵਾੜੀ ’ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਸੜਕ ’ਤੇ ਚੱਲ ਰਹੇ ਇਕ ਟਰੱਕ ’ਚ ਅਚਾਨਕ ਅੱਗ ਲੱਗ ਗਈ। ਵੇਖਦੇ ਹੀ ਵੇਖਦੇ ਟਰੱਕ ਅੱਗ ਦਾ ਗੋਲਾ ਬਣ ਗਿਆ। ਡਰਾਈਵਰ ਨੇ ਟਰੱਕ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ ’ਤੇ ਕਾਬੂ ਪਾਇਆ।

ਟਰੱਕ ’ਚ ਅਚਾਨਕ ਲੱਗੀ ਅੱਗ ਨਾਲ ਡਰਾਈਵਰ ਘਬਰਾ ਗਿਆ ਅਤੇ ਉਸ ਨੇ ਟਰੱਕ ’ਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਅੱਗ ਦੀ ਵਜ੍ਹਾ ਕਰ ਕੇ ਟਰੱਕ ਦਾ ਕੇਬਿਨ ਸੜ ਕੇ ਸੁਆਹ ਹੋ ਗਿਆ। ਗ਼ਨੀਮਤ ਇਹ ਰਹੀ ਕਿ ਸੀ. ਐੱਨ. ਜੀ. ਦੀ ਟੈਂਕੀ ਤੱਕ ਨਹੀਂ ਪਹੁੰਚੀ ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। 

ਡਰਾਈਵਰ ਨੇ ਦੱਸਿਆ ਕਿ ਉਹ ਨੈਸ਼ਨਲ ਹਾਈਵੇਅ 'ਤੇ ਸਥਿਤ ਇਕ ਕੰਪਨੀ ਤੋਂ ਮਾਲ ਲੈਣ ਲਈ ਗਿਆ ਸੀ। ਅਚਾਨਕ ਟਰੱਕ ’ਚੋਂ ਧੂੰਆਂ ਉੱਠਣ ਲੱਗਾ ਅਤੇ ਕੁਝ ਹੀ ਸਮੇਂ ’ਚ ਇਹ ਅੱਗ ਦੀ ਲਪੇਟ ਵਿਚ ਆ ਗਿਆ। ਡਰਾਈਵਰ ਨੇ ਸਮਝਦਾਰੀ ਦਿਖਾਉਂਦੇ ਹੋਏ ਟਰੱਕ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।


author

Tanu

Content Editor

Related News