15 ਹਜ਼ਾਰ ਦਾ ਇਨਾਮੀ ਲੁਟੇਰਾ ਚੜ੍ਹਿਆ ਪੁਲਸ ਦੇ ਹੱਥ

Friday, Nov 17, 2017 - 10:26 AM (IST)

15 ਹਜ਼ਾਰ ਦਾ ਇਨਾਮੀ ਲੁਟੇਰਾ ਚੜ੍ਹਿਆ ਪੁਲਸ ਦੇ ਹੱਥ

ਇਟਾਵਾ— ਇਟਾਵਾ ਪੁਲਸ ਦੇ ਹੱਥ ਉਸ ਸਮੇਂ ਸਫਲਤਾ ਲੱਗੀ ਜਦੋਂ ਉਨ੍ਹਾਂ ਨੇ ਲੁੱਟ ਦੇ ਮਾਮਲਿਆਂ 'ਚ ਵਾਂਟੇਡ ਚੱਲ ਰਹੇ ਸ਼ਾਤਰ ਅਤੇ ਇਨਾਮੀ ਲੁਟੇਰੇ ਨੂੰ ਦਬੋਚ ਲਿਆ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਲੁਟੇਰੇ ਦੇ ਉਪਰ ਐਸ.ਐਸ.ਪੀ ਨੇ 15 ਹਜ਼ਾਰ ਰੁਪਏ ਦਾ ਇਨਾਮ ਘੋਸ਼ਿਤ ਕਰ ਰੱਖਿਆ ਸੀ। ਥਾਣਾ ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਜੇਲ ਭੇਜ ਦਿੱਤਾ ਹੈ। 
ਸ਼ੁੱਕਰਵਾਰ ਨੂੰ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਥਾਣਾ ਪੁਲਸ ਨੇ ਇਸ ਨੂੰ ਗਿਆਨ ਮੰਦਰ ਥਾਣਾ ਫ੍ਰੈਂਡਸ ਕਾਲੋਨੀ ਨੇੜੇ ਗ੍ਰਿਫਤਾਰ ਕਰ ਲਿਆ। ਫੜੇ ਗਏ ਦੋਸ਼ੀ ਦੀ ਨਿਸ਼ਾਨਦੇਹੀ 'ਤੇ ਲੁੱਟੀ ਗਈ ਇਕ ਸੋਨੇ ਦੀ ਚੈਨ, ਮੋਬਾਇਲ ਵੀ ਬਰਾਮਦ ਕੀਤਾ ਹੈ। ਦੋਸ਼ੀ ਦੀ ਤਲਾਸ਼ ਦੌਰਾਨ ਥਾਣਾ ਪੁਲਸ ਨੂੰ ਉਸ ਦੇ ਕੋਲੋਂ ਇਕ ਚਾਕੂ ਵੀ ਬਰਾਮਦ ਹੋਇਆ ਹੈ। 
ਦੋਸ਼ੀ ਕੋਕਪੁਰਾ ਵਾਸੀ ਵਿਕਾਸ ਲੰਬੇ ਸਮੇਂ ਤੋਂ ਲੁੱਟ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਸੀ। ਇਸ ਦੇ ਉਪਰ ਫ੍ਰੈਂਡਸ ਕਾਲੋਨੀ ਥਾਣੇ 'ਚ ਲੁੱਟ ਦੀ ਘਟਨਾ ਦਾ ਮੁਕੱਦਮਾ ਦਰਜ ਕੀਤਾ ਸੀ। ਲੰਬੇ ਸਮੇਂ ਤੋਂ ਪੁਲਸ ਦੀ ਪਕੜ ਤੋਂ ਦੂਰ ਰਹਿਣ ਕਾਰਨ ਐਸ.ਐਸ.ਪੀ ਵੈਭਵ ਕ੍ਰਿਸ਼ਨ ਨੇ ਦੋਸ਼ੀ ਉਪਰ 15 ਹਜ਼ਾਰ ਰੁਪਏ ਦਾ ਇਨਾਮ ਘੋਸ਼ਿਤ ਕਰ ਰੱਖਿਆ ਸੀ।


Related News