ਚੋਣ ਬਾਂਡ ਯੋਜਨਾ ਨੂੰ ਰੱਦ ਕਰਨ ਵਿਰੁੱਧ ਸਮੀਖਿਆ ਪਟੀਸ਼ਨ ਖਾਰਿਜ

Sunday, Oct 06, 2024 - 12:56 AM (IST)

ਚੋਣ ਬਾਂਡ ਯੋਜਨਾ ਨੂੰ ਰੱਦ ਕਰਨ ਵਿਰੁੱਧ ਸਮੀਖਿਆ ਪਟੀਸ਼ਨ ਖਾਰਿਜ

ਨਵੀਂ ਦਿੱਲੀ, (ਭਾਸ਼ਾ)- ਸੁਪਰੀਮ ਕੋਰਟ ਨੇ ਗੁੰਮਨਾਮ ਸਿਆਸੀ ਫੰਡਿੰਗ ਲਈ ਮੋਦੀ ਸਰਕਾਰ ਦੀ ਚੋਣ ਬਾਂਡ ਸਕੀਮ ਨੂੰ ਰੱਦ ਕਰਨ ਵਾਲੇ ਆਪਣੇ 15 ਫਰਵਰੀ ਦੇ ਫੈਸਲੇ ਦੀ ਸਮੀਖਿਆ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਸ਼ਨੀਵਾਰ ਖਾਰਜ ਕਰ ਦਿੱਤਾ।

ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ, ਜਸਟਿਸ ਸੰਜੀਵ ਖੰਨਾ, ਜਸਟਿਸ ਬੀ. ਆਰ. ਗਵਈ, ਜਸਟਿਸ ਜੇ. ਬੀ. ਪਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਦੇ ਬੈਂਚ ਨੇ ਕਿਹਾ ਕਿ ਰਿਕਾਰਡ ਵੇਖਣ ’ਤੇ ਕੋਈ ਸਪਸ਼ਟ ਗਲਤੀ ਨਜ਼ਰ ਨਹੀਂ ਆਈ।

ਸਿਖਰਲੀ ਅਦਾਲਤ ਨੇ ਰੀਵਿਊ ਪਟੀਸ਼ਨਾਂ ਨੂੰ ਖੁੱਲੀ ਅਦਾਲਤ ’ਚ ਸੂਚੀਬੱਧ ਕਰਨ ਦੀ ਪ੍ਰਾਰਥਨਾ ਨੂੰ ਵੀ ਰੱਦ ਕਰ ਦਿੱਤਾ। ਬੈਂਚ ਨੇ ਆਪਣੇ ਹੁਕਮ ’ਚ ਕਿਹਾ ਕਿ ਰਿਵਿਊ ਪਟੀਸ਼ਨਾਂ ਦੀ ਘੋਖ ਕਰਨ ਤੋਂ ਬਾਅਦ ਰਿਕਾਰਡ ’ਚ ਕੋਈ ਗਲਤੀ ਨਹੀਂ ਲੱਭੀ।


author

Rakesh

Content Editor

Related News