ਪਟਨਾ ''ਚ ਸੇਵਾਮੁਕਤ DSP ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

Tuesday, Jun 23, 2020 - 12:41 PM (IST)

ਪਟਨਾ ''ਚ ਸੇਵਾਮੁਕਤ DSP ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

ਪਟਨਾ (ਵਾਰਤਾ)— ਬਿਹਾਰ ਦੀ ਰਾਜਧਾਨੀ ਪਟਨਾ ਤੋਂ ਇਕ ਦੁੱਖ ਭਰੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸੇਵਾਮੁਕਤ ਡੀ. ਐੱਸ. ਪੀ. ਨੇ ਲਾਇਸੈਂਸੀ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਹ ਘਟਨਾ ਪਟਨਾ ਦੇ ਬੇਉਰ ਥਾਣਾ ਖੇਤਰ ਦੇ ਮਿੱਤਰ ਮੰਡਲੀ ਕਾਲੋਨੀ ਦੀ ਹੈ। ਜਾਣਕਾਰੀ ਮੁਤਾਬਕ ਮੰਗਲਵਾਰ ਦੀ ਸਵੇਰ ਨੂੰ ਸੇਵਾਮੁਕਤ 68 ਸਾਲਾ ਡੀ. ਐੱਸ. ਪੀ. ਕੇ. ਚੰਦਰ  ਨੇ ਖ਼ੁਦ ਨੂੰ ਆਪਣੀ ਹੀ ਲਾਇਸੈਂਸੀ ਪਿਸਤੌਲ ਨਾਲ ਗੋਲੀ ਮਾਰ ਲਈ। 

ਦੱਸਿਆ ਜਾ ਰਿਹਾ ਹੈ ਕਿ ਡੀ. ਐੱਸ. ਪੀ. ਚੰਦਰ ਨੇ ਮਾਨਸਿਕ ਤਣਾਅ ਕਾਰਨ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮੌਕੇ ਤੋਂ ਪੁਲਸ ਨੇ ਸੁਸਾਈਡ ਨੋਟ ਅਤੇ ਪਿਸਤੌਲ ਬਰਾਮਦ ਕੀਤੀ ਹੈ। ਗੋਲੀ ਲੱਗਣ ਨਾਲ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੂਤਰਾਂ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਖ਼ੁਦਕੁਸ਼ੀ ਕਰਨ ਵਾਲੇ ਸੇਵਾਮੁਕਤ ਡੀ. ਐੱਸ. ਪੀ. ਚੰਦਰ ਪਟਨਾ ਵਿਚ ਐਨਕਾਊਂਟਰ ਲਈ ਕਾਫੀ ਮਸ਼ਹੂਰ ਸਨ। ਇਸ ਘਟਨਾ ਦੇ ਪਿੱਛੇ ਦੀ ਵਜ੍ਹਾ ਮਾਨਸਿਕ ਤਣਾਅ ਦੱਸਿਆ ਜਾ ਰਿਹਾ ਹੈ। ਖ਼ੁਦਕੁਸ਼ੀ ਦੀ ਇਸ ਘਟਨਾ ਤੋਂ ਬਾਅਦ ਮੁਹੱਲੇ ਵਿਚ ਸਨਸਨੀ ਫੈਲ ਗਈ।


author

Tanu

Content Editor

Related News