6 ਸੂਬਿਆਂ ਦੀਆਂ ਜ਼ਿਮਣੀ ਚੋਣਾਂ ਦੇ ਨਤੀਜੇ ਐਲਾਨੇ : ‘ਇੰਡੀਆ’ ਗੱਠਜੋੜ ਨੂੰ ਮਿਲੀਆਂ 4 ਸੀਟਾਂ; 3 ’ਤੇ ਭਾਜਪਾ ਦਾ ਕਬਜ਼ਾ

Saturday, Sep 09, 2023 - 10:51 AM (IST)

6 ਸੂਬਿਆਂ ਦੀਆਂ ਜ਼ਿਮਣੀ ਚੋਣਾਂ ਦੇ ਨਤੀਜੇ ਐਲਾਨੇ : ‘ਇੰਡੀਆ’ ਗੱਠਜੋੜ ਨੂੰ ਮਿਲੀਆਂ 4 ਸੀਟਾਂ; 3 ’ਤੇ ਭਾਜਪਾ ਦਾ ਕਬਜ਼ਾ

ਨਵੀਂ ਦਿੱਲੀ (ਏਜੰਸੀਆਂ)- ਦੇਸ਼ ’ਚ ‘ਇੰਡੀਆ’ ਅਤੇ ਰਾਜਗ ਗੱਠਜੋੜ ਵੱਲੋਂ ਕੀਤੇ ਜਾ ਰਹੇ ਸ਼ਕਤੀ ਪ੍ਰਦਰਸ਼ਨ ਦੌਰਾਨ 6 ਸੂਬਿਆਂ ਦੀਆਂ 7 ਵਿਧਾਨ ਸਭਾ ਸੀਟਾਂ ’ਤੇ ਹੋਈਆਂ ਜ਼ਿਮਣੀ ਚੋਣਾਂ ਦੇ ਨਤੀਜੇ ਆਏ ਹਨ, ਉਹ ਸਾਰਿਆਂ ਲਈ ਕਿਤੇ ਖੁਸ਼ੀ ਤਾਂ ਕਿਤੇ ਗਮ ਵਾਲੇ ਹਨ। ਭਾਜਪਾ ਨੇ ਕੁੱਲ 7 ਸੀਟਾਂ ਵਿਚੋਂ 3 ’ਤੇ ਜਿੱਤ ਹਾਸਲ ਕੀਤੀ ਹੈ ਪਰ ਯੂ. ਪੀ. ਦੇ ਘੋਸੀ ਤੋਂ ਉਹ ਸਮਾਜਵਾਦੀ (ਸਪਾ) ਦੇ ਮੁਕਾਬਲੇ ਵੱਡੇ ਫਰਕ ਨਾਲ ਹਾਰ ਗਈ। ਇੱਥੇ ਸਪਾ ਦੇ ਸੁਧਾਕਰ ਸਿੰਘ ਨੇ ਭਾਜਪਾ ਦੇ ਦਾਰਾ ਸਿੰਘ ਚੌਹਾਨ ਨੂੰ ਹਰਾਇਆ। ਇਸ ਤੋਂ ਇਲਾਵਾ ਤ੍ਰਿਣਮੂਲ ਕਾਂਗਰਸ, ਕਾਂਗਰਸ ਅਤੇ ਝਾਰਖੰਡ ਮੁਕਤੀ ਮੋਰਚਾ ਨੂੰ ਵੀ ਇਕ-ਇਕ ਸੀਟ ਮਿਲੀ ਹੈ।

ਇਹ ਵੀ ਪੜ੍ਹੋ : 7 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਅੱਜ, I.N.D.I.A. ਗੱਠਜੋੜ ਦੀ ਪਹਿਲੀ ਪ੍ਰੀਖਿਆ

ਡੂਮਰੀ ਸੀਟ ਤੋਂ ਝਾਰਖੰਡ ਮੁਕਤੀ ਮੋਰਚਾ ਦੀ ਬੇਬੀ ਦੇਵੀ ਨੇ 15 ਹਜ਼ਾਰ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਈ. ਡੀ. ਦੀ ਛਾਪੇਮਾਰੀ ਦੇ ਦੋਸ਼ਾਂ ਦਰਮਿਆਨ ਸੀ. ਐੱਮ. ਹੇਮੰਤ ਸੋਰੇਨ ਲਈ ਇਹ ਵੱਡੀ ਰਾਹਤ ਹੈ। ਬੰਗਾਲ ਦੀ ਧੂਪਗੁੜੀ ਸੀਟ ’ਤੇ ਮੁਕਾਬਲਾ ਸਖ਼ਤ ਨਜ਼ਰ ਆ ਰਿਹਾ ਸੀ। ਇੱਥੇ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਨਿਰਮਲ ਚੰਦਰ ਰਾਏ ਸਿਰਫ 4000 ਦੇ ਕਰੀਬ ਵੋਟਾਂ ਨਾਲ ਜਿੱਤ ਸਕੇ। ਭਾਜਪਾ ਲਈ ਸਭ ਤੋਂ ਵੱਡੀ ਰਾਹਤ ਤ੍ਰਿਪੁਰਾ ਦੇ ਨਤੀਜੇ ਰਹੇ ਹਨ, ਜਿਥੇ ਧਨਪੁਰ ਅਤੇ ਬੋਕਸਾਨਗਰ ਸੀਟਾਂ ’ਤੇ ਉਹ ਜਿੱਤ ਗਈ ਹੈ। ਇਸ ਤਰ੍ਹਾਂ ਸੂਬੇ ਵਿਚ ਉਸਨੇ ਆਪਣੀ ਸਰਕਾਰ ਦਾ ਇਕਬਾਲ ਕਾਇਮ ਰੱਖਣ ਵਿਚ ਸਫਲਤਾ ਪਾਈ ਹੈ। ਬੋਕਸਾਨਗਰ ਤੋਂ ਭਾਜਪਾ ਨੇ ਤਫਜਲ ਹੁਸੈਨ ਅਤੇ ਧਨਪੁਰ ਤੋਂ ਬਿੰਦੁ ਦੇਬਨਾਥ ਨੂੰ ਮੁਕਾਲਾ ਵਿਚ ਉਤਾਰਿਆ ਸੀ।ਦੇਵਭੂਮੀ ਉੱਤਰਾਖੰਡ ਦੀ ਬਾਗੇਸ਼ਵਰ ਸੀਟ ਵੀ ਭਾਜਪਾ ਨੇ ਜਿੱਤ ਲਈ ਹੈ। ਇੱਥੇ ਭਾਜਪਾ ਦੀ ਪਾਰਵਤੀ ਦਾਸ ਨੇ ਕਾਂਗਰਸ ਦੇ ਉਮੀਦਵਾਰ ਬਸੰਤ ਕੁਮਾਰ ਨੂੰ ਕਰੀਬ ਢਾਈ ਹਜ਼ਾਰ ਵੋਟਾਂ ਨਾਲ ਹਰਾਇਆ। ਕੇਰਲ ਦੀ ਇਕਲੌਤੀ ਪੁਥੁਪੱਲੀ ਸੀਟ ਤੋਂ ਕਾਂਗਰਸ ਨੂੰ ਖੁਸ਼ਖਬਰੀ ਮਿਲੀ ਹੈ। ਇੱਥੇ ਉਸਦੇ ਉਮੀਦਵਾਰ ਚਾਂਡੀ ਓਮਾਨ ਨੇ ਖੱਬੇ ਪੱਖੀ ਜੈਕ ਥਾਮਸ ਨੂੰ 37 ਹਜ਼ਾਰ ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸੀ ਉਮੀਦਵਾਰ ਨੂੰ ਆਪਣੇ ਪਿਤਾ ਅਤੇ ਸੀਨੀਅਰ ਆਗੂ ਓਮਨ ਚਾਂਡੀ ਦੇ ਦਿਹਾਂਤ ਕਾਰਨ ਹਮਦਰਦੀ ਦਾ ਲਾਭ ਵੀ ਮਿਲਿਆ ਹੈ।

ਸੂਬਾ ਵਿਧਾਨ ਸਭਾ ਸੀਟ ਜਿੱਤ
ਯੂ. ਪੀ. ਘੋਸੀ ਸਪਾ
ਪੱ. ਬੰਗਾਲ ਧੁਪਗੁੜੀ ਤ੍ਰਿਣਮੂਲ
ਕੇਰਲ ਪੁਥੁਪੱਲੀ ਕਾਂਗਰਸ
ਝਾਰਖੰਡ ਡੁਮਰੀ ਜੇ.ਐੱਮ.ਐੱਮ.
ਉੱਤਰਾਖੰਡ ਬਾਗੇਸ਼ਵਰ ਭਾਜਪਾ
ਤ੍ਰਿਪੁਰਾ ਬਾਕਸਾਨਗਰ ਭਾਜਪਾ
ਤ੍ਰਿਪੁਰਾ ਧਨਪੁਰ ਭਾਜਪਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News