ਜਾਮਾ ਮਸਜਿਦ ’ਚ ਕੁੜੀਆਂ ਦੇ ਇਕੱਲੇ ਜਾਣ ’ਤੇ ਪਾਬੰਦੀ

Thursday, Nov 24, 2022 - 04:39 PM (IST)

ਨਵੀਂ ਦਿੱਲੀ– ਇਤਿਹਾਸਕ ਜਾਮਾ ਮਸਜਿਦ ਵਿਚ ਹੁਣ ਕੁੜੀਆਂ ਦੇ ਇਕੱਲੇ ਦਾਖ਼ਲ ਹੋਣ ’ਤੇ ਪਾਬੰਦੀ ਹੈ। ਜਾਮਾ ਮਸਜਿਦ ਪ੍ਰਬੰਧਨ ਨੇ ਇਸ ਸਬੰਧੀ ਇਕ ਹੁਕਮ ਜਾਰੀ ਕੀਤਾ ਹੈ ਅਤੇ ਮਸਜਿਦ ਦੇ ਗੇਟ ’ਤੇ ਪੱਟੀ ਲਗਾਈ ਗਈ ਹੈ, ਜਿਸ ’ਤੇ ਲਿਖਿਆ ਹੈ ਕਿ ਜਾਮਾ ਮਸਜਿਦ ਵਿਚ ਕੁੜੀਆਂ ਦਾ ਇਕੱਲਿਆਂ ਦਾਖ਼ਲ ਹੋਣਾ ਮਨ੍ਹਾ ਹੈ।

ਇਹ ਵੀ ਪੜ੍ਹੋ– ਦਿੱਲੀ ’ਚ ਆਟੋ ਚਲਾ ਕੇ ਦਫ਼ਤਰ ਜਾਂਦੀਆਂ ਹਨ ਅਮਰੀਕੀ ਡਿਪਲੋਮੇਟਸ, ਬੁਲੇਟ ਪਰੂਫ ਗੱਡੀਆਂ ਛੱਡੀਆਂ

ਇਹ ਵੀ ਪੜ੍ਹੋ– ਬੰਦ ਹੋ ਸਕਦੀ ਹੈ ਗਰੀਬਾਂ ਲਈ ਮੁਫ਼ਤ ਅਨਾਜ ਯੋਜਨਾ?

ਹਾਲਾਂਕਿ ਇਸ ਤੋਂ ਬਾਅਦ ਮਾਮਲਾ ਗਰਮਾ ਗਿਆ। ਸੋਸ਼ਲ ਮੀਡੀਆ ’ਤੇ ਵੀ ਜਾਮਾ ਮਸਜਿਦ ਪ੍ਰਬੰਧਨ ਦੀ ਆਲੋਚਨਾ ਹੋ ਰਹੀ ਹੈ। ਇਸ ’ਤੇ ਮਸਜਿਦ ਦੇ ਅਧਿਕਾਰੀ ਸਬੀਉੱਲਾ ਖਾਨ ਦੱਸਦੇ ਹਨ ਕਿ ਇੱਥੇ ਕਈ ਵਾਰ ਕੁੜੀਆਂ-ਮੁੰਡੇ ਟਿਕਟਾਕ ਦੀ ਸ਼ੂਟਿੰਗ ਕਰਦੇ ਹਨ ਅਤੇ ਪੁੱਠੀਆਂ-ਸਿੱਧੀਆਂ ਹਰਕਤਾਂ ਕਰਦੇ ਹਨ। ਧਾਰਮਿਕ ਸਥਾਨ ’ਤੇ ਅਜਿਹੀਆਂ ਘਟਨਾਵਾਂ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ।

ਇਹ ਵੀ ਪੜ੍ਹੋ– ਦਿਲ ਹੋਣਾ ਚਾਹੀਦੈ ਜਵਾਨ, ਉਮਰਾਂ ’ਚ ਕੀ ਰੱਖਿਐ! 70 ਸਾਲਾ ਸ਼ਖ਼ਸ ਨੇ 19 ਸਾਲ ਦੀ ਕੁੜੀ ਨਾਲ ਕਰਵਾਈ ‘ਲਵ ਮੈਰਿਜ’


Rakesh

Content Editor

Related News