ਕਸ਼ਮੀਰ ’ਚ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀ ਜਾਰੀ, ਮੋਬਾਇਲ ਇੰਟਰਨੈੱਟ ਸੇਵਾਵਾਂ ਫਿਰ ਬੰਦ

09/04/2021 1:53:56 PM

ਸ਼੍ਰੀਨਗਰ– ਵੱਖਵਾਦੀ ਨੇਤਾ ਸੈਯਦ ਅਲੀ ਸ਼ਾਹ ਗਿਲਾਨੀ ਦੇ ਦੇਹਾਂਤ ਤੋਂ ਬਾਅਦ ਕਸ਼ਮੀਰ ਘਾਟੀ ਦੇ ਜ਼ਿਆਦਾਤਰ ਹਿੱਸਿਆਂ ’ਚ ਲੋਕਾਂ ਦੇ ਇਕੱਠੇ ਹੋਣ ’ਤੇ ਲਗਾਈ ਗਈ ਪਾਬੰਦੀ ਜਾਰੀ ਹੈ। ਉਥੇ ਹੀ ਮੋਬਾਇਲ ਇੰਟਰਨੈੱਟ ਸੇਵਾਵਾਂ ਸ਼ਨੀਵਾਰ ਸਵੇਰੇ ਫਿਰ ਬੰਦ ਕਰ ਦਿੱਤੀਆਂ ਗਈਆਂ ਹਨ। ਬੀਤੇ ਰਾਤ ਨੂੰ ਇੰਟਰਨੈੱਟ ਸੇਵਾਵਾਂ ਬਹਾਲ ਕੀਤੀਆਂ ਗਈਆਂ ਸਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। 

ਗਿਲਾਨੀ (91) ਦਾ ਲੰਬੀ ਬੀਮਾਰੀ ਤੋਂ ਬਾਅਦ ਬੁੱਧਵਾਰ ਨੂੰ ਉਨ੍ਹਾਂ ਦੇ ਘਰ ’ਚ ਹੀ ਦੇਹਾਂਤ ਹੋ ਗਿਆ ਸੀ। ਜੰਮੂ-ਕਸ਼ਮੀਰ ’ਚ ਤਿੰਨ ਦਹਾਕਿਆਂ ਤੋਂ ਜ਼ਿਆਦਾ ਸਮੇਂ ਤਕ ਵੱਖਵਾਦੀ ਮੁਹਿੰਮ ਦੀ ਅਗਵਾਈ ਕਰਨ ਵਾਲੇ ਅਤੇ ਪਾਕਿਸਤਾਨ ਸਮਰੱਥਕ ਵੱਖਵਾਦੀ ਨੇਤਾ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਇਕ ਮਸੀਤ ’ਚ ਸਪੁਰਦ-ਏ-ਖ਼ਾਕ ਕੀਤਾ ਗਿਆ। ਉਨ੍ਹਾਂ ਦੇ ਦੇਹਾਂ ਤੋਂ ਬਾਅਦ ਘਾਟੀ ’ਚ ਸਾਵਧਾਨੀ ਦੇ ਤੌਰ ’ਤੇ ਪਾਬੰਦੀਆਂ ਲਗਾਈਆਂ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਘਾਟੀ ਦੇ ਜ਼ਿਆਦਾਤਰ ਹਿੱਸਿਆਂ ’ਚ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀਆਂ ਲੱਗੀਆਂ ਹੋਈਆਂ ਹਨ ਪਰ ਕੁਝ ਹਿੱਸਿਆਂ ’ਚ ਲੋਕਾਂ ਦੀ ਆਵਾਜਾਈ ’ਚ ਢਿੱਲ ਦਿੱਤੀ ਗਈ ਹੈ। ਸ਼੍ਰੀਨਗਰ ਦੇ ਪੁਰਾਣੇ ਇਲਾਕੇ ਅਤੇ ਹੈਦਰਪੁਰਾ ’ਚ ਪਾਬੰਦੀਆਂ ਜਾਰੀ ਹਨ। ਗਿਲਾਨੀ ਹੈਦਰਪੁਰਾ ਦੇ ਰਹਿਣ ਵਾਲੇ ਸਨ। 

ਉਨ੍ਹਾਂ ਦੱਸਿਆ ਕਿ ਇਥੇ ਹੈਦਰਪੁਰਾ ਇਲਾਕੇ ’ਚ ਗਿਰਾਨੀ ਦੇ ਘਰ ਤਕ ਜਾਣ ਵਾਲੀਆਂ ਸੜਕਾਂ ਬੰਦ ਹਨ ਅਤੇ ਲੋਕਾਂ ਦੀ ਆਵਾਜਾਈ ਨੂੰ ਰੋਕਣ ਲਈ ਬੈਰੀਕੇਡ ਲਗਾਏ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕਾਨੂੰਨ ਅਤੇ ਵਿਵਸਥਾ ਨੂੰ ਬਣਾਈ ਰੱਖਣ ਲਈ ਵੱਡੀ ਗਿਣਤੀ ’ਚ ਸੁਰੱਖਿਆ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ। 

ਇੰਟਰਨੈੱਟ ਸੇਵਾਵਾਂ ਅਤੇ ਮੋਬਾਇਲ ਟੈਲੀਕਾਮ ਸੇਵਾਵਾਂ ਨੂੰ ਦੋ ਦਿਨਾਂ ਤਕ ਬੰਦ ਰੱਖਣ ਤੋਂ ਬਾਅਦ ਸ਼ੁੱਕਰਵਾਰ ਰਾਤ ਨੂੰ ਬਹਾਲ ਕੀਤਾ ਗਿਆ। ਹਾਲਾਂਕਿ, ਮੋਬਾਇਲ ਇੰਟਰਨੈੱਟ ਸੇਵਾਵਾਂ ਨੂੰ ਸ਼ਨੀਵਾਰ ਸਵੇਰੇ ਫਿਰ ਬੰਦ ਕਰ ਦਿੱਤਾ ਗਿਆ। 


Rakesh

Content Editor

Related News