ਸਾਬਕਾ ਭਾਰਤੀ ਕ੍ਰਿਕਟਰ ਜ਼ਹੀਰ ਖ਼ਾਨ ਦੇ ਰੈਸਟੋਰੈਂਟ ਦੀ ਇਮਾਰਤ ’ਚ ਲੱਗੀ ਭਿਆਨਕ ਅੱਗ

Tuesday, Nov 01, 2022 - 01:57 PM (IST)

ਸਾਬਕਾ ਭਾਰਤੀ ਕ੍ਰਿਕਟਰ ਜ਼ਹੀਰ ਖ਼ਾਨ ਦੇ ਰੈਸਟੋਰੈਂਟ ਦੀ ਇਮਾਰਤ ’ਚ ਲੱਗੀ ਭਿਆਨਕ ਅੱਗ

ਪੁਣੇ- ਮਹਾਰਾਸ਼ਟਰ ਦੇ ਪੁਣੇ ਸ਼ਹਿਰ 'ਚ ਮੰਗਲਵਾਰ ਨੂੰ ਇਕ ਹੋਟਲ 'ਚ ਵੱਡਾ ਹਾਦਸਾ ਵਾਪਰ ਗਿਆ। ਇਕ ਹੋਟਲ ਦੀ 7ਵੀਂ ਮੰਜ਼ਿਲ 'ਤੇ ਅੱਗ ਲੱਗ ਗਈ। ਦਰਅਸਲ ਇਹ ਹਾਦਸਾ ਪੁਣੇ ਦੇ ਕੋਂਡਵਾ ਦੇ ਲੁਲਾਨਗਰ ਚੌਕ ’ਤੇ ਸਥਿਤ ਮਾਰਵਲ ਵਿਸਟਾ ਬਿਲਡਿੰਗ 'ਚ ਵਾਪਰਿਆ। ਫ਼ਾਇਰ ਅਧਿਕਾਰੀਆਂ ਨੇ ਦੱਸਿਆ ਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।ਉਨ੍ਹਾਂ ਕਿਹਾ ਕਿ ਦੱਖਣੀ ਪੁਣੇ ਦੇ ਲੁਲਾਨਗਰ ਇਲਾਕੇ 'ਚ ਇਮਾਰਤ ਦੀ ਸੱਤਵੀਂ ਮੰਜ਼ਿਲ 'ਤੇ ਸਥਿਤ ਇਕ ਰੈਸਟੋਰੈਂਟ 'ਚ ਸਵੇਰੇ 8.45 ਵਜੇ ਅੱਗ ਲੱਗ ਗਈ ਸੀ।

महाराष्ट्र: पुणे के लुल्लानगर इलाके में एक रेस्टोरेंट में आग लगी। मौके पर दमकल की गाड़ियां मौजूद हैं। अधिक जानकारी की प्रतीक्षा है। pic.twitter.com/GMY7ltXfxX

— ANI_HindiNews (@AHindinews) November 1, 2022

ਇਹ ਵੀ ਪੜ੍ਹੋ- ਅਗਲੇ ਸਾਲ ਤੋਂ ਹੋਵੇਗੀ ਆਸਾਨ ਅਮਰਨਾਥ ਯਾਤਰਾ, ਬੀ.ਆਰ.ਓ ਨੂੰ ਸੌਂਪਿਆ ਇਹ ਵੱਡਾ ਕੰਮ

ਖ਼ਬਰਾਂ ਮੁਤਾਬਕ ਇਮਾਰਤ ਦੀ ਗਰਾਊਂਡ ਫ਼ਲੋਰ 'ਤੇ ਸਾਬਕਾ ਭਾਰਤੀ ਕ੍ਰਿਕਟਰ ਜ਼ਹੀਰ ਖ਼ਾਨ ਦਾ ਰੈਸਟੋਰੈਂਟ ਹੈ। ਅਧਿਕਾਰੀ ਨੇ ਦੱਸਿਆ ਕਿ ਅੱਗ 'ਤੇ ਕਾਬੂ ਪਾਉਣ ਲਈ ਤਿੰਨ ਫ਼ਾਇਰ ਟੈਂਡਰ ਅਤੇ ਪਾਣੀ ਦੇ ਕਈ ਟੈਂਕਰ ਮੌਕੇ ’ਤੇ ਭੇਜੇ ਗਏ ਹਨ। ਅਧਿਕਾਰੀ ਨੇ ਅੱਗੇ ਦੱਸਿਆ ਕਿ ਸਖ਼ਤ ਮਿਹਨਤ ਤੋਂ ਬਾਅਦ ਸਵੇਰੇ 10 ਵਜੇ ਤੱਕ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ।


author

Shivani Bassan

Content Editor

Related News