ਜੰਮੂ ਕਸ਼ਮੀਰ ਪੁਲਸ ਨੇ ਅੱਤਵਾਦੀਆਂ ਨੂੰ ਸ਼ਰਨ ਦੇਣ ਦੇ ਮਾਮਲੇ ''ਚ ਰਿਹਾਇਸ਼ੀ ਮਕਾਨ ਕੀਤਾ ਕੁਰਕ
Monday, Sep 26, 2022 - 12:54 PM (IST)
ਸ਼੍ਰੀਨਗਰ (ਵਾਰਤਾ)- ਜੰਮੂ-ਕਸ਼ਮੀਰ ਪੁਲਸ ਨੇ ਬਾਂਦੀਪੋਰਾ ਜ਼ਿਲ੍ਹੇ 'ਚ ਅੱਤਵਾਦੀਆਂ ਨੂੰ ਸ਼ਰਨ ਦੇਣ ਲਈ ਵਰਤੇ ਜਾ ਰਹੇ ਇਕ ਰਿਹਾਇਸ਼ੀ ਘਰ ਨੂੰ ਕੁਰਕ ਲਿਆ। ਪੁਲਸ ਸੂਤਰਾਂ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਵਾਨਪੋਰਾ ਗੁਰੇਜ਼ ਦੇ ਬਸ਼ੀਰ ਅਹਿਮਦ ਮੀਰ ਦੇ ਘਰ ਦੀ ਵਰਤੋਂ ਅੱਤਵਾਦੀਆਂ ਨੂੰ ਪਨਾਹ ਦੇਣ ਦੇ ਮਕਸਦ ਨਾਲ ਕੀਤੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਅਜਿਹੀ ਹਰਕਤ ਪਰਿਵਾਰਕ ਮੈਂਬਰ ਵੱਲੋਂ ਆਪਣੀ ਮਰਜ਼ੀ ਨਾਲ ਅਤੇ ਜਾਣਬੁੱਝ ਕੇ ਕੀਤੀ ਗਈ।
ਇਸ ਘਰ ਨੂੰ ਟਿਕਾਣੇ ਵਜੋਂ ਇਸਤੇਮਾਲ ਕਰਦੇ ਹੋਏ ਅੱਤਵਾਦੀਆਂ ਵਲੋਂ ਨਾਗਰਿਕਾਂ 'ਤੇ ਕਈ ਹਮਲੇ ਕੀਤੇ ਗਏ ਅਤੇ ਸਾਜਿਸ਼ਾਂ ਰਚੀਆਂ ਗਈਆਂ। ਉਨ੍ਹਾਂ ਕਿਹਾ ਕਿ ਨਾਗਰਿਕਾਂ ਨੂੰ ਪਹਿਲਾਂ ਵੀ ਅਪੀਲ ਕੀਤੀ ਗਈ ਹੈ ਕਿ ਉਹ ਅੱਤਵਾਦੀਆਂ ਨੂੰ ਆਪਣੇ ਘਰਾਂ 'ਚ ਪਨਾਹ ਨਾ ਦੇਣ ਅਤੇ ਅਜਿਹਾ ਨਾ ਕਰਨ 'ਤੇ ਉਹ ਜਾਇਦਾਦ ਕੁਰਕੀ (ਚਲ/ਅਚਲ) ਕਾਰਵਾਈ ਸਮੇਤ ਕਾਨੂੰਨ ਦੇ ਅਧੀਨ ਕਾਰਵਾਈ ਲਈ ਉਹ ਖ਼ੁਦ ਜਵਾਬਦੇਹ ਹੋਣਗੇ।