ਜਬਰ-ਜ਼ਿਨਾਹ ਦਾ ਦੋਸ਼ੀ ਨਿਤਿਆਨੰਦ ਸ਼ੁਰੂ ਕਰਨ ਜਾ ਰਿਹੈ 'ਰਿਜ਼ਰਵ ਬੈਂਕ ਆਫ ਕੈਲਾਸਾ'!
Thursday, Aug 20, 2020 - 07:05 PM (IST)
ਨਵੀਂ ਦਿੱਲੀ — ਸਵੈ-ਘੋਸ਼ਿਤ ਅਧਿਆਤਮਕ ਗੁਰੂ ਅਤੇ ਜਬਰ-ਜ਼ਿਨਾਹ ਦੇ ਦੋਸ਼ੀ ਨਿਤਿਆਨੰਦ ਨੇ 'ਰਿਜ਼ਰਵ ਬੈਂਕ ਆਫ ਕੈਲਾਸਾ' ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ। ਭਾਰਤ ਵਿਚੋਂ ਭੱਜ ਚੁੱਕੇ ਨਿਤਿਆਨੰਦ ਨੇ ਇਸ ਤੋਂ ਪਹਿਲਾਂ ਦੱਖਣੀ ਅਮਰੀਕਾ ਮਹਾਂਦੀਪੀ ਵਿਚ ਤ੍ਰਿਨੀਦਾਦ ਅਤੇ ਟੋਬੈਕੋ ਦੇ ਨੇੜੇ ਇਕ ਟਾਪੂ ਉੱਤੇ ਆਪਣਾ ਵੱਖਰਾ ਨਵਾਂ ਦੇਸ਼ ਬਣਾਉਣ ਦਾ ਦਾਅਵਾ ਕੀਤਾ ਸੀ। ਇਸ ਦੇਸ਼ ਦਾ ਨਾਮ ਉਸ ਨੇ ਕੈਲਾਸਾ ਰੱਖਿਆ ਹੈ ਅਤੇ ਇਸ ਦਾ ਮੰਤਰੀ ਮੰਡਲ ਬਣਾਉਣ ਦਾ ਵੀ ਦਾਅਵਾ ਕਰ ਚੁੱਕਾ ਹੈ।
ਨਵੀਂ ਵੀਡੀਓ ਵਾਇਰਲ
ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤੀ ਜਾਂਚ ਏਜੰਸੀਆਂ ਅਜੇ ਵੀ ਜਬਰ-ਜ਼ਿਨਾਹ ਦੇ ਦੋਸ਼ੀ ਬਾਬਾ ਨਿਤਿਆਨੰਦ ਨੂੰ ਫੜ੍ਹ ਨਹੀਂ ਸਕੀਆਂ ਹਨ। ਪਰ ਉਹ ਆਪਣੇ ਅਣਜਾਣ ਸਥਾਨ ਤੋਂ ਨਵੀਂਆਂ ਘੋਸ਼ਣਾਵਾਂ ਕਰਦਾ ਜਾ ਰਿਹਾ ਹੈ। ਉਸ ਦਾ ਇੱਕ ਵੀਡੀਓ ਇੰਟਰਨੈਟ 'ਤੇ ਵਾਇਰਲ ਹੋਇਆ ਹੈ ਜਿਸ ਵਿਚ ਬਾਬਾ ਨਿਤਿਆਨੰਦ ਨੇ ਘੋਸ਼ਣਾ ਕੀਤੀ ਹੈ ਕਿ ਇਸ ਸਾਲ 22 ਅਗਸਤ ਨੂੰ ਗਣੇਸ਼ ਚਤੁਰਥੀ ਦੇ ਦਿਨ ਉਹ ਆਪਣੇ ਵੱਖਰੇ 'ਰਿਜ਼ਰਵ ਬੈਂਕ ਆਫ ਕੈਲਾਸਾ' ਦੀ ਤਰਫੋਂ ਰਸਮੀ ਕਰੰਸੀ ਜਾਰੀ ਕਰਨਗੇ। ਉਸਨੇ ਦੱਸਿਆ ਹੈ ਕਿ ਉਸਨੇ ਇਸ ਮਾਮਲੇ ਵਿਚ 'ਇਕ ਦੇਸ਼' ਨਾਲ ਸਮਝੌਤਾ ਕੀਤਾ ਹੈ ਜਿੱਥੋਂ ਉਸ ਦੇ ਰਿਜ਼ਰਵ ਬੈਂਕ ਨੂੰ ਹੋਸਟ ਕੀਤਾ ਜਾਵੇਗਾ ਭਾਵ ਉਥੋਂ ਹੀ ਇਸ ਨੂੰ ਚਲਾਇਆ ਜਾਵੇਗਾ।
ਇਹ ਵੀ ਪੜ੍ਹੋ: ਜ਼ਮੀਨ ਖਰੀਦਣ ਲਈ ਸਰਕਾਰ ਦੇ ਰਹੀ ਕਰਜ਼ਾ, ਨਹੀਂ ਦੇਣੀ ਪਵੇਗੀ 2 ਸਾਲ ਤੱਕ ਕੋਈ ਕਿਸ਼ਤ
ਨਿਤਿਆਨੰਦ ਨੇ ਕੀ ਕਿਹਾ
ਇਹ ਵੀਡੀਓ ਨਿਤਯਾਨੰਦ ਨੇ ਮਲਿਆਲਮ ਭਾਸ਼ਾ ਵਿਚ ਜਾਰੀ ਕੀਤਾ ਹੈ। ਇਸ 'ਚ ਉਸਨੇ ਕਿਹਾ ਹੈ ਕਿ ਉਸ ਦੇ ਕੇਂਦਰੀ ਬੈਂਕ ਦੇ ਸਾਰੇ ਕੰਮ 'ਜਾਇਜ਼' ਹਨ ਅਤੇ 'ਰਿਜ਼ਰਵ ਬੈਂਕ ਆਫ ਕੈਲਾਸਾ' ਦੀਆਂ ਆਰਥਿਕ ਨੀਤੀਆਂ ਬਣਾ ਲਈਆਂ ਗਈਆਂ ਹਨ। ਉਨ੍ਹਾਂ ਕਿਹਾ, 'ਕੈਲਾਸਾ ਦੇ ਰਿਜ਼ਰਵ ਬੈਂਕ' ਦੇ ਸਾਰੇ ਵੇਰਵੇ ਗਣਪਤੀ ਦੀ ਕਿਰਪਾ ਨਾਲ ਜਲਦੀ ਹੀ ਸਾਹਮਣੇ ਆ ਜਾਣਗੇ।'
ਨਿਤਿਆਨੰਦ ਨੇ ਕਿਹਾ, '300 ਪੇਜਾਂ ਦੇ ਦਸਤਾਵੇਜ਼ ਸਾਡੀ ਪੂਰੀ ਆਰਥਿਕਤਾ ਅਤੇ ਆਰਥਿਕ ਨੀਤੀਆਂ ਬਾਰੇ ਤਿਆਰ ਹਨ, ਜਿਸ ਵਿਚ ਮੁਦਰਾ ਦੇ ਡਿਜ਼ਾਇਨ, ਆਰਥਿਕ ਰਣਨੀਤੀ ਅਤੇ ਦੁਨੀਆ ਦੇ ਬਾਕੀ ਦੇਸ਼ਾਂ 'ਚ ਕਿਸ ਤਰ੍ਹਾਂ ਨਾਲ ਇਸਤੇਮਾਲ ਅਤੇ ਆਦਾਨ-ਪ੍ਰਦਾਨ ਹੋਵੇਗਾ। ਇਹ ਸਭ ਜਾਇਜ਼ ਹੈ। ਅਸੀਂ ਇਕ ਹੋਸਟਿੰਗ ਦੇਸ਼ ਨਾਲ ਸਮਝੌਤਾ ਕੀਤਾ ਹੈ ਜਿੱਥੋਂ ਸਾਡਾ ਰਿਜ਼ਰਵ ਬੈਂਕ ਕੰਮ ਕਰੇਗਾ।
ਇਹ ਵੀ ਪੜ੍ਹੋ: ਹੁਣ ਰੇਲਵੇ ਸਟੇਸ਼ਨਾਂ ਦੇ ਸਟਾਲਾਂ 'ਤੇ ਨਜ਼ਰ ਆਵੇਗਾ ਇਹ ਵੱਡਾ ਬਦਲਾਅ, ਮਹਿਕਮੇ ਨੇ ਜਾਰੀ ਕੀਤੇ ਨਿਰਦੇਸ਼
ਮਹੱਤਵਪੂਰਣ ਗੱਲ ਇਹ ਹੈ ਕਿ ਪਿਛਲੇ ਸਾਲ ਵੀ ਨਿਤਿਆਨੰਦ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਉਸਨੇ ਆਪਣਾ ਵੱਖਰਾ ਦੇਸ਼ 'ਕੈਲਾਸਾ' ਬਣਾਉਣ ਦਾ ਐਲਾਨ ਕੀਤਾ ਸੀ। ਇਹ ਦੇਸ਼ ਕਿੱਥੇ ਹੈ ਇਸ ਬਾਰੇ ਕੋਈ ਨਹੀਂ ਜਾਣਦਾ, ਪਰ ਕੈਲਾਸਾ ਦੀ ਇੱਕ ਵੈਬਸਾਈਟ ਸਾਹਮਣੇ ਆਈ ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਕਿ 'ਇਹ ਦੇਸ਼ ਬਿਨਾਂ ਸਰਹੱਦਾਂ ਵਾਲਾ ਦੇਸ਼ ਹੈ ਅਤੇ ਇਸ ਨੂੰ ਵਿਸ਼ਵ ਦੇ ਕੁਝ ਉਜਾੜੇ ਹੋਏ ਹਿੰਦੂਆਂ ਨੇ ਬਣਾਇਆ ਹੈ'। ਅਜਿਹੀਆਂ ਖ਼ਬਰਾਂ ਵੀ ਆਈਆਂ ਸਨ ਕਿ ਨਿਤਿਆਨੰਦ ਨੇ ਇਕੂਏਟਰ ਵਿੱਚ ਇੱਕ ਟਾਪੂ ਖਰੀਦਿਆ ਸੀ। ਉਹ ਪਿਛਲੇ ਸਾਲ ਨੇਪਾਲ ਦੇ ਰਸਤੇ ਇਕਵਾਡੋਰ ਭੱਜ ਗਿਆ ਸੀ।