ਉੱਤਰਕਾਸ਼ੀ ਸੁਰੰਗ ''ਚ ਫਸੇ ਮਜ਼ਦੂਰਾਂ ਤੋਂ ਸਿਰਫ਼ 3 ਮੀਟਰ ਦੂਰ ਰੈਸਕਿਊ ਟੀਮ, PM ਮੋਦੀ ਨੇ CM ਧਾਮੀ ਨੂੰ ਲਗਾਇਆ ਫ਼ੋਨ

Tuesday, Nov 28, 2023 - 12:40 PM (IST)

ਉੱਤਰਕਾਸ਼ੀ ਸੁਰੰਗ ''ਚ ਫਸੇ ਮਜ਼ਦੂਰਾਂ ਤੋਂ ਸਿਰਫ਼ 3 ਮੀਟਰ ਦੂਰ ਰੈਸਕਿਊ ਟੀਮ, PM ਮੋਦੀ ਨੇ CM ਧਾਮੀ ਨੂੰ ਲਗਾਇਆ ਫ਼ੋਨ

ਉੱਤਰਕਾਸ਼ੀ- ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਮੰਗਲਵਾਰ ਨੂੰ ਕਿਹਾ ਕਿ ਸੁਰੰਗ ਵਿਚ ਫਸੇ ਮਜ਼ਦੂਰਾਂ ਨੂੰ ਕੱਢਣ ਲਈ ਸਾਰੇ ਬਚਾਅ ਕਰਮਚਾਰੀ ਪੂਰੀ ਲਗਨ ਅਤੇ ਸਖ਼ਤ ਮਿਹਨਤ ਨਾਲ ਕੰਮ ਕਰ ਰਹੇ ਹਨ ਅਤੇ ਹੁਣ ਤੱਕ ਮਲਬੇ ਦੇ ਅੰਦਰ ਕੁੱਲ 52 ਮੀਟਰ ਪਾਈਪ ਵਿਛਾਈ ਜਾ ਚੁੱਕੀ ਹੈ। ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਧਾਮੀ ਨਾਲ ਫ਼ੋਨ 'ਤੇ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਉੱਤਰਕਾਸ਼ੀ ਸੁਰੰਗ ਵਿਚ ਫਸੇ ਮਜ਼ਦੂਰਾਂ ਨਾਲ ਸਬੰਧਤ ਫੋਨ 'ਤੇ ਅਪਡੇਟਸ ਲਏ। ਉੱਥੇ ਹੀ ਹੁਣ ਖ਼ਬਰ ਹੈ ਕਿ ਉੱਤਰਕਾਸ਼ੀ ਸੁਰੰਗ ਵਿਚ 54 ਮੀਟਰ ਦੀ ਖੁਦਾਈ ਪੂਰੀ ਹੋ ਚੁੱਕੀ ਹੈ, ਸਿਰਫ਼ 3 ਮੀਟਰ ਬਚਿਆ ਹੈ। ਅਜਿਹੇ 'ਚ ਮਜ਼ਦੂਰ ਕਿਸੇ ਵੀ ਸਮੇਂ ਸੁਰੰਗ 'ਚੋਂ ਬਾਹਰ ਆ ਸਕਦੇ ਹਨ।

ਇਹ ਵੀ ਪੜ੍ਹੋ : ਸੁਰੰਗ 'ਚ ਫਸੇ ਮਜ਼ਦੂਰਾਂ ਨੂੰ ਲੈ ਕੇ PM ਮੋਦੀ ਦਾ ਬਿਆਨ, ਤੰਦਰੁਸਤੀ ਲਈ ਕੀਤੀ ਅਰਦਾਸ

ਸਿਲਕਿਆਰਾ ਪਹੁੰਚ ਕੇ ਸੁਰੰਗ 'ਚ ਪਿਛਲੇ 16 ਦਿਨਾਂ ਤੋਂ ਫਸੇ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਚੱਲ ਰਹੇ ਬਚਾਅ ਕਾਰਜ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਾਮੀ ਨੇ ਦੱਸਿਆ ਕਿ ਹੁਣ ਤੱਕ ਕੁੱਲ 52 ਮੀਟਰ ਪਾਈਪ ਅੰਦਰ ਪਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੰਦਰ ਫਸੇ ਸਾਰੇ ਮਜ਼ਦੂਰ ਸੁਰੱਖਿਅਤ ਅਤੇ ਸਿਹਤਮੰਦ ਹਨ। ਧਾਮੀ ਨੇ ਕਿਹਾ ਕਿ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੇ ਕਰਮਚਾਰੀ, ਇੰਜੀਨੀਅਰ, ਅਧਿਕਾਰੀ ਅਤੇ ਮਾਹਰ ਸਾਰੇ ਪੂਰੀ ਊਰਜਾ ਅਤੇ ਸਕਾਰਾਤਮਕ ਭਾਵਨਾ ਨਾਲ ਕੰਮ ਕਰ ਰਹੇ ਹਨ। ਮੁੱਖ ਮੰਤਰੀ ਘਟਨਾ ਵਾਲੀ ਥਾਂ ਦੇ ਨੇੜੇ ਮਾਤਲੀ ਵਿਖੇ ਸਥਾਪਿਤ ਅਸਥਾਈ ਕੈਂਪ ਦਫ਼ਤਰ ਤੋਂ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਸਵੇਰੇ ਉਹ ਮਾਤਲੀ ਤੋਂ ਸਿਲਕਿਆਰਾ ਸੁਰੰਗ 'ਤੇ ਮਜ਼ਦੂਰਾਂ ਦਾ ਹਾਲ-ਚਾਲ ਪੁੱਛਣ ਪਹੁੰਚੇ। ਉਨ੍ਹਾਂ ਨੇ ਸੁਰੰਗ ਵਿਚ ਹੱਥ ਨਾਲ ਚਲਾਈ ਜਾ ਰਹੀ ਡਰਿੰਲਿੰਗ ਦੇ ਕੰਮ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਅਤੇ ਕਿਹਾ ਕਿ ਇਸ ਲਈ ਪਾਈਪ ਵਿਚ ਜਾਣ ਵਾਲੇ ਮਜ਼ਦੂਰਾਂ ਦੀ ਸੁਰੱਖਿਆ ਦਾ ਵੀ ਧਿਆਨ ਰੱਖਿਆ ਜਾਵੇ। ਉਨ੍ਹਾਂ ਇਸ ਕੰਮ ਵਿੱਚ ਲੱਗੇ ਮਜ਼ਦੂਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹੌਂਸਲਾ ਵਧਾਇਆ ਅਤੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੇ ਸਾਰੇ ਮਜ਼ਦੂਰਾਂ ਦੇ ਕੰਮ ਦੀ ਸ਼ਲਾਘਾ ਕੀਤੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News