ਸਮੁੰਦਰ ਵਿਚਾਲੇ ਮਿਜ਼ਾਈਲ ਹਮਲੇ ਮਗਰੋਂ ਜਹਾਜ਼ ਨੂੰ ਲੱਗੀ ਅੱਗ ! 24 ਭਾਰਤੀਆਂ ਨੂੰ ਇੰਝ ਕੀਤਾ ਗਿਆ ਰੈਸਕਿਊ

Tuesday, Jun 09, 2026 - 09:55 AM (IST)

ਸਮੁੰਦਰ ਵਿਚਾਲੇ ਮਿਜ਼ਾਈਲ ਹਮਲੇ ਮਗਰੋਂ ਜਹਾਜ਼ ਨੂੰ ਲੱਗੀ ਅੱਗ ! 24 ਭਾਰਤੀਆਂ ਨੂੰ ਇੰਝ ਕੀਤਾ ਗਿਆ ਰੈਸਕਿਊ

ਨੈਸ਼ਨਲ ਡੈਸਕ- ਮਿਡਲ ਈਸਟ 'ਚ ਵਧਦੇ ਤਣਾਅ ਵਿਚਾਲੇ ਸੋਮਵਾਰ ਨੂੰ ਓਮਾਨ ਦੇ ਸਮੁੰਦਰੀ ਤੱਟ ਨੇੜੇ ਤੇਲ ਟੈਂਕਰ 'ਤੇ ਭਿਆਨਕ ਮਿਜ਼ਾਈਲ ਹਮਲਾ ਹੋਇਆ। ਇਸ ਜਹਾਜ਼ 'ਤੇ 24 ਕ੍ਰੂ ਮੈਂਬਰ ਸਵਾਰ ਸਨ, ਜਿਨ੍ਹਾਂ ਨੇ ਹਮਲੇ ਤੋਂ ਬਾਅਦ ਇਕ ਡਿਸਟ੍ਰੈੱਸ ਕਾਲ (ਮਦਦ ਦੀ ਅਪੀਲ) ਕਰਦਿਆਂ ਇਕ ਵੀਡੀਓ ਜਾਰੀ ਕੀਤੀ ਸੀ। 

ਇਸ ਘਟਨਾ ਮਗਰੋਂ ਰੈਸਕਿਊ ਆਪਰੇਸ਼ਨ ਤਹਿਤ ਜਹਾਜ਼ 'ਤੇ ਸਵਾਰ ਸਾਰੇ 24 ਭਾਰਤੀ ਕ੍ਰੂ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਭਾਰਤ ਦੇ 'ਮੈਰੀਟਾਈਮ ਰੈਸਕਿਊ ਕੋਆਰਡੀਨੇਸ਼ਨ ਸੈਂਟਰ' (MRCC) ਮੁੰਬਈ ਅਤੇ ਓਮਾਨ ਦੇ ਅਧਿਕਾਰੀਆਂ ਨੇ ਆਪਸੀ ਤਾਲਮੇਲ ਨਾਲ ਇਸ ਸਫ਼ਲ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ।

ਅਧਿਕਾਰਤ ਜਾਣਕਾਰੀ ਮੁਤਾਬਕ, ਪਲਾਊ ਦੇ ਝੰਡੇ ਵਾਲੇ ਤੇਲ ਟੈਂਕਰ 'MT Marivex' 'ਤੇ ਸੋਮਵਾਰ ਦੁਪਹਿਰ ਲਗਭਗ 2:20 ਵਜੇ ਮਿਜ਼ਾਈਲ ਹਮਲਾ ਹੋਇਆ। ਹਮਲੇ ਸਮੇਂ ਇਹ ਜਹਾਜ਼ ਓਮਾਨ ਦੇ ਮਸੀਰਾਹ ਤੱਟ ਦੇ ਨੇੜੇ ਲੰਗਰ ਸੁੱਟ ਕੇ ਖੜ੍ਹਾ ਸੀ। ਜਹਾਜ਼ 'ਤੇ ਸਵਾਰ ਸਾਰੇ 24 ਕ੍ਰੂ ਮੈਂਬਰ ਭਾਰਤੀ ਨਾਗਰਿਕ ਸਨ।

ਇਸ ਹਮਲੇ ਦੀ ਖ਼ਬਰ ਸਭ ਤੋਂ ਪਹਿਲਾਂ ਜਹਾਜ਼ 'ਤੇ ਮੌਜੂਦ ਇੱਕ ਕਰੂ ਮੈਂਬਰ ਦੇ ਰਿਸ਼ਤੇਦਾਰ ਨੇ ਮੁੰਬਈ ਸਥਿਤ MRCC ਕੰਟਰੋਲ ਰੂਮ ਨੂੰ ਦਿੱਤੀ। ਸਥਿਤੀ ਦੀ ਗੰਭੀਰਤਾ ਅਤੇ ਭਾਰਤੀਆਂ ਦੀ ਜਾਨ ਨੂੰ ਖ਼ਤਰੇ ਵਿੱਚ ਦੇਖਦੇ ਹੋਏ MRCC ਮੁੰਬਈ ਨੇ ਤੁਰੰਤ 'ਓਮਾਨ ਮੈਰੀਟਾਈਮ ਸਰਚ ਐਂਡ ਰੈਸਕਿਊ ਸੈਂਟਰ' (OMSC) ਨਾਲ ਸੰਪਰਕ ਸਾਧਿਆ ਅਤੇ ਤੁਰੰਤ ਮਦਦ ਭੇਜਣ ਦੀ ਅਪੀਲ ਕੀਤੀ।

Swift response by #MRCC #Mumbai following missile attack on MT Marivex in #OmanSRR.

On receiving information, MRCC Mumbai immediately coordinated with OMSC Oman, ensuring the safe rescue of 24 #Indian crew by #Oman Navy helicopters.@IndiaCoastGuard remains steadfast in its… pic.twitter.com/ULDjzgEK4g

— Indian Coast Guard (@IndiaCoastGuard) June 9, 2026

ਇਹ ਵੀ ਪੜ੍ਹੋ- ਟੀਚਰਾਂ ਲਈ LockDown ! ਹੁਣ ਨਹੀਂ ਹੋਵੇਗਾ ਪੇਪਰ 'ਲੀਕ', NEET-UG ਪ੍ਰੀਖਿਆ ਬਾਰੇ ਵੱਡੀ ਖ਼ਬਰ

ਮਦਦ ਦਾ ਮੈਸੇਜ ਮਿਲਦਿਆਂ ਹੀ ਓਮਾਨੀ ਪ੍ਰਸ਼ਾਸਨ ਨੇ ਤੇਜ਼ੀ ਦਿਖਾਈ ਤੇ ਨੇੜਿਓਂ ਲੰਘ ਰਹੇ ਇੱਕ ਹੋਰ ਜਹਾਜ਼ ਦਾ ਰੂਟ ਬਦਲ ਕੇ ਉਸ ਨੂੰ ਹਾਦਸੇ ਵਾਲੀ ਥਾਂ ਵੱਲ ਤੋਰਿਆ ਅਤੇ ਓਮਾਨ ਨੇਵੀ ਦੇ ਦੋ ਰੈਸਕਿਊ ਹੈਲੀਕਾਪਟਰ ਮੌਕੇ 'ਤੇ ਰਵਾਨਾ ਕੀਤੇ। ਸ਼ਾਮ ਲਗਭਗ 5:00 ਵਜੇ ਓਮਾਨੀ ਹਵਾਈ ਫ਼ੌਜ ਦੇ ਹੈਲੀਕਾਪਟਰਾਂ ਨੇ ਜਹਾਜ਼ 'ਤੇ ਲੱਗੀ ਅੱਗ ਵਿਚਾਲੇ ਸਾਰੇ 24 ਭਾਰਤੀਆਂ ਨੂੰ ਸੁਰੱਖਿਅਤ ਏਅਰਲਿਫਟ ਕਰ ਲਿਆ।

ਭਾਰਤੀ ਕੋਸਟ ਗਾਰਡ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਸ ਸਫ਼ਲ ਆਪ੍ਰੇਸ਼ਨ ਦੀਆਂ ਵੀਡੀਓਜ਼ ਸਾਂਝੀ ਕਰਦਿਆਂ ਦੱਸਿਆ ਕਿ ਸਾਰੇ ਭਾਰਤੀ ਸੁਰੱਖਿਅਤ ਹਨ ਅਤੇ ਇਸ ਹਾਦਸੇ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ ਹੈ। ਹਾਲਾਂਕਿ ਹਮਲੇ ਦਾ ਸ਼ਿਕਾਰ ਹੋਇਆ ਜਹਾਜ਼ ਫਿਲਹਾਲ ਮਸੀਰਾਹ ਤੱਟ ਦੇ ਕੋਲ ਹੀ ਖੜ੍ਹਾ ਹੈ।

ਭਾਰਤੀ ਕੋਸਟ ਗਾਰਡ ਨੇ ਕਿਹਾ ਕਿ ਹਿੰਦ ਮਹਾਂਸਾਗਰ ਖੇਤਰ ਵਿੱਚ ਭਾਰਤੀ ਨਾਗਰਿਕਾਂ ਅਤੇ ਸੇਲਰਾਂ ਦੀ ਸੁਰੱਖਿਆ ਲਈ ਉਹ ਗੁਆਂਢੀ ਦੇਸ਼ਾਂ ਦੇ ਤਾਲਮੇਲ ਨਾਲ ਕੰਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਇਹ ਸਫ਼ਲ ਰੈਸਕਿਊ ਆਪ੍ਰੇਸ਼ਨ ਭਾਰਤ ਅਤੇ ਓਮਾਨ ਦੇ ਮਜ਼ਬੂਤ ਅੰਤਰਰਾਸ਼ਟਰੀ ਸਮੁੰਦਰੀ ਸਹਿਯੋਗ ਦੀ ਇੱਕ ਵੱਡੀ ਮਿਸਾਲ ਹੈ।

ਇਹ ਵੀ ਪੜ੍ਹੋ- ''ਜਿੰਨੀ ਛੇਤੀ ਹੋ ਸਕੇ ਛੱਡ ਦਿਓ ਦੇਸ਼..!'' ਜੰਗ ਦੇ ਖ਼ਤਰੇ ਵਿਚਾਲੇ ਭਾਰਤੀ ਨਾਗਰਿਕਾਂ ਲਈ ਜਾਰੀ ਹੋਈ ਐਡਵਾਈਜ਼ਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News