ਟਰੰਪ ਕੈਬਨਿਟ ''ਚ ਵੱਡਾ ਫੇਰਬਦਲ ! 5 ਔਰਤਾਂ ਦੀ ਕੀਤੀ ਗਈ ਛੁੱਟੀ, ਸਾਰਿਆਂ ਦੀ ਜਗ੍ਹਾ ਪੁਰਸ਼ਾਂ ਨੂੰ ਕੀਤਾ ਗਿਆ ਤਾਇਨਾਤ
Monday, Nov 09, 2026 - 02:08 PM (IST)
ਇੰਟਰਨੈਸ਼ਨਲ ਡੈਸਕ- ਅਮਰੀਕੀ ਮਿਡਟਰਮ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚ ਰਾਸ਼ਟਰਪਤੀ ਟਰੰਪ ਦੀ ਰਿਪਬਲੀਕਨ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸੇ ਵੱਡੇ ਉਲਟਫੇਰ ਵਿਚਾਲੇ ਟਰੰਪ ਪ੍ਰਸ਼ਾਸਨ 'ਚ ਵੱਡਾ ਰਾਜਨੀਤਕ ਫੇਰਬਦਲ ਦੇਖਣ ਨੂੰ ਮਿਲਿਆ ਹੈ।
ਟਰੰਪ ਨੇ ਅਮਰੀਕਾ ਦੀ ਪਹਿਲੀ ਮਹਿਲਾ ਚੀਫ਼ ਆਫ਼ ਸਟਾਫ਼ ਸੂਜ਼ੀ ਵਾਈਲਸ ਨੂੰ ਹਟਾ ਕੇ ਉਨ੍ਹਾਂ ਦੀ ਜਗ੍ਹਾ ਆਪਣੇ ਕਰੀਬੀ ਅਤੇ ਕੱਟੜਪੰਥੀ ਆਗੂ ਸਟੀਫ਼ਨ ਮਿਲਰ ਨੂੰ ਨਵਾਂ ਚੀਫ਼ ਆਫ਼ ਸਟਾਫ਼ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਟਰੰਪ ਕੈਬਨਿਟ ਦੀਆਂ 5 ਪ੍ਰਮੁੱਖ ਮਹਿਲਾ ਆਗੂਆਂ ਦੀ ਛੁੱਟੀ ਕਰਕੇ ਉਨ੍ਹਾਂ ਦੀ ਥਾਂ ਪੁਰਸ਼ਾਂ ਨੂੰ ਕਮਾਨ ਸੌਂਪ ਦਿੱਤੀ ਗਈ ਹੈ।
ਟਰੰਪ ਨੇ ਮਿਡਟਰਮ ਚੋਣਾਂ 'ਚ ਹਾਰ ਲਈ ਵਾਈਲਸ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਅਹੁਦੇ ਤੋਂ ਹਟਾ ਦਿੱਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਅਟਰਨੀ ਜਨਰਲ ਪੈਮ ਬੌਂਡੀ ਨੂੰ ਐਪਸਟਾਈਨ ਫਾਈਲਾਂ ਨੂੰ ਪਬਲਿਕ ਕਰਨ ਦੇ ਤਰੀਕੇ ਅਤੇ ਵਿਰੋਧੀਆਂ ਖ਼ਿਲਾਫ਼ ਮਾਮਲਿਆਂ 'ਚ ਦੇਰੀ ਕਾਰਨ ਹੋਏ ਟਕਰਾਅ ਤੋਂ ਬਾਅਦ ਹਟਾਇਆ ਗਿਆ ਸੀ।
ਇਰਾਨ ਜੰਗ ਦਾ ਵਿਰੋਧ ਕਰਨ ਅਤੇ ਟਰੰਪ ਨਾਲ ਮਤਭੇਦਾਂ ਕਾਰਨ ਅਮਰੀਕੀ ਨੈਸ਼ਨਲ ਇੰਟੈਲੀਜੈਂਸ ਦੀ ਡਾਇਰੈਕਟਰ ਤੁਲਸੀ ਗਬਾਰਡ ਨੂੰ ਵੀ ਕੈਬਿਨਟ ਤੋਂ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ ਸੀ। ਹੋਮਲੈਂਡ ਸਕਿਓਰਿਟੀ ਮੰਤਰੀ ਕ੍ਰਿਸਟੀ ਨਿਯੋਮ ਅਤੇ ਲੇਬਰ ਮੰਤਰੀ ਲੋਰੀ ਚਾਵੇਜ਼ ਨੂੰ ਵੀ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹੈ, ਜਿਨ੍ਹਾਂ ਦੀ ਜਗ੍ਹਾ ਸਾਰੇ ਪੁਰਸ਼ਾਂ ਨੂੰ ਤਾਇਨਾਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸਟੀਫ਼ਨ ਮਿਲਰ ਦੀ ਚੀਫ਼ ਆਫ਼ ਸਟਾਫ਼ ਵਜੋਂ ਨਿਯੁਕਤੀ ਨਾਲ H-1B ਵੀਜ਼ਾ ਨਿਯਮਾਂ ਵਿੱਚ ਹੋਰ ਸਖ਼ਤੀ ਆਉਣ ਦੀ ਸੰਭਾਵਨਾ ਹੈ। ਮਿਲਰ ਨੂੰ ਟਰੰਪ ਦੇ ਮਾਸ ਡਿਪੋਰਟੇਸ਼ਨ ਪਲਾਨ ਦਾ ਮੁੱਖ ਸੂਤਰਧਾਰ ਮੰਨਿਆ ਜਾਂਦਾ ਹੈ। ਉਨ੍ਹਾਂ ਦੀ ਤਾਇਨਾਤੀ ਮਗਰੋਂ ਅਮਰੀਕਾ 'ਚ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੀ ਕਾਰਵਾਈ 'ਚ ਹੋਰ ਤੇਜ਼ੀ ਆ ਸਕਦੀ ਹੈ।
