ਗਣਤੰਤਰ ਦਿਵਸ ਪਰੇਡ ''ਚ ਸ਼ਾਮਲ ਹੋਈ ਇੰਡੋਨੇਸ਼ੀਆ ਦੀ ਫ਼ੌਜ ਟੁਕੜੀ ਅਤੇ ਬੈਂਡ
Sunday, Jan 26, 2025 - 12:29 PM (IST)
ਨਵੀਂ ਦਿੱਲੀ- ਇੰਡੋਨੇਸ਼ੀਆ ਦੇ ਇਕ ਮਾਰਚਿੰਗ ਦਲ ਅਤੇ ਬੈਂਡ ਨੇ ਆਪਣੇ ਅਨੁਸ਼ਾਸਨ ਅਤੇ ਰਾਸ਼ਟਰੀ ਮਾਣ ਦਾ ਪ੍ਰਦਰਸ਼ਨ ਕਰਦੇ ਹੋਏ ਇੱਥੇ ਕਰਤੱਵਯ ਪੱਥ 'ਤੇ 76ਵੇਂ ਗਣਤੰਤਰ ਦਿਵਸ ਪਰੇਡ ਦਾ ਹਿੱਸਾ ਬਣਿਆ। ਇਹ ਪਹਿਲੀ ਵਾਰ ਹੈ ਕਿ ਭਾਰਤ ਦੇ ਗਣਤੰਤਰ ਦਿਵਸ 'ਤੇ ਇੰਡੋਨੇਸ਼ੀਆ ਦਾ ਕੋਈ ਦਸਤਾ ਪਰੇਡ 'ਚ ਸ਼ਾਮਲ ਹੋਇਆ। ਇਹ ਵੀ ਪਹਿਲੀ ਵਾਰ ਹੈ ਕਿ ਇਕ ਇੰਡੋਨੇਸ਼ੀਆਈ ਫ਼ੌਜ ਬੈਂਡ ਅਤੇ ਇਕ ਫ਼ੌਜ ਦਲ ਨੇ ਵਿਦੇਸ਼ 'ਚ ਕਿਸੇ ਪਰੇਡ 'ਚ ਹਿੱਸਾ ਲਿਆ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਇੰਡੋਨੇਸ਼ੀਆ ਦੇ ਰਾਸ਼ਟਰੀ ਪ੍ਰਬੋਵੋ ਸੁਬਿਆਂਤੋ ਰਵਾਇਤੀ ਬੱਗੀ 'ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਕਰਤੱਵਯ ਪੱਥ 'ਤੇ ਪਹੁੰਚੇ। ਉਹ ਭਾਰਤ ਦੇ ਗਣਤੰਤਰ ਦਿਵਸ ਸਮਾਰੋਹ 'ਚ ਸ਼ਾਮਲ ਹੋਣ ਵਾਲੇ ਚੌਥੇ ਇੰਡੋਨੇਸ਼ੀਆਈ ਰਾਸ਼ਟਰਪਤੀ ਹਨ। ਇੰਡੋਨੇਸ਼ੀਆ ਦੇ ਪਹਿਲੇ ਰਾਸ਼ਟਰਪਤੀ ਸੁਕਰਣੋ 1950 'ਚ ਭਾਰਤ ਦੇ ਪਹਿਲੇ ਗਣਤੰਤਰ ਦਿਵਸ ਸਮਾਰੋਹ 'ਚ ਮੁੱਖ ਮਹਿਮਾਨ ਸਨ। ਇੰਡੋਨੇਸ਼ੀਆਈ ਰਾਸ਼ਟਰੀ ਸਸ਼ਸਤਰ ਬਲ (ਟੀਐੱਨਆਈ) ਦੇ 152 ਕਰਮੀਆਂ ਦੀ ਮਾਰਚਿੰਗ ਟੁਕੜੀ ਨੇ ਪਰੇਡ ਦੌਰਾਨ ਬਿਹਤਰੀਨ ਅੰਦਾਜ 'ਚ ਮਾਰਚ ਕੀਤਾ ਅਤੇ ਲੋਕਾਂ ਦੀਆਂ ਖੂਬ ਤਾੜੀਆਂ ਬਟੋਰੀਆਂ। ਇਸ ਟੁਕੜੀ 'ਚ ਹਥਿਆਰਬੰਦ ਫ਼ੋਰਸਾਂ ਦੀਆਂ ਸਾਰੀਆਂ ਸ਼ਾਖਾਵਾਂ- ਫ਼ੌਜ, ਜਲ ਸੈਨਾ ਅਤੇ ਹਵਾਈ ਫ਼ੌਜ ਦੇ ਕਰਮੀ ਸ਼ਾਮਲ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8