‘ਚੌਥੀ ਵਾਰ ਬਿਨਾਂ ਮੁੱਖ ਮਹਿਮਾਨ ਦੇ ਹੋਵੇਗਾ ਗਣਤੰਤਰ ਦਿਵਸ ਸਮਾਰੋਹ’
Thursday, Jan 07, 2021 - 12:50 PM (IST)
ਨਵੀਂ ਦਿੱਲੀ– ਇਸ ਵਾਰ ਗਣਤੰਤਰ ਦਿਵਸ ਸਮਾਰੋਹ ’ਚ ਕੋਈ ਮੁੱਖ ਮਹਿਮਾਨ ਨਹੀਂ ਹੋਵੇਗਾ। ਕੋਰੋਨਾ ਦੇ ਕਹਿਰ ਕਾਰਨ ਯੂ.ਕੇ. ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਬਤੌਰ ਮੁੱਖ ਮਹਿਮਾਨ ਭਾਰਤ ਆਉਣ ’ਚ ਅਸਮਰਥਾ ਜਤਾਉਣ ਤੋਂ ਬਾਅਦ ਸਰਕਾਰ ਨੇ ਇਹ ਫੈਸਲਾ ਲਿਆ ਹੈ। ਇਹ ਚੌਥਾ ਮੌਕਾ ਹੈ ਜਦੋਂ ਦੇਸ਼ ਦਾ ਗਣਤੰਤਰ ਦਿਵਸ ਸਮਾਰੋਹ ਬਿਨਾਂ ਮੁੱਖ ਮਹਿਮਾਨ ਦੇ ਹੋਵੇਗਾ।
ਇਹ ਵੀ ਪੜ੍ਹੋ– ਸਾਵਧਾਨ! 10 ਕਰੋੜ ਡੈਬਿਟ ਤੇ ਕ੍ਰੈਡਿਟ ਕਾਰਡ ਦਾ ਡਾਟਾ ਲੀਕ, ਖਾਲੀ ਹੋ ਸਕਦੈ ਤੁਹਾਡਾ ਬੈਂਕ ਖਾਤਾ
ਇਸ ਤੋਂ ਪਹਿਲਾਂ 1952, 1953 ਅਤੇ 1966 ’ਚ ਗਣਤੰਤਰ ਦਿਵਸ ਸਮਾਰੋਹ ਲਈ ਕਿਸੇ ਨੂੰ ਮੁੱਖ ਮਹਿਮਾਨ ਨਹੀਂ ਬਣਾਇਾ ਗਿਆ ਸੀ। ਇਸ ਤੋਂ ਇਲਾਵਾ ਤਿੰਨ ਵਾਰ ਇਸ ਸਮਾਰੋਹ ਦੇ ਦੋ-ਦੋ ਮੁੱਖ ਮਹਿਮਾਨ ਸਨ। ਜਦਕਿ ਦੋ ਸਾਲ ਪਹਿਲਾਂ 2018 ’ਚ 10 ਏਸ਼ੀਆਈ ਦੇਸ਼ਾਂ ਦੇ ਮੁਖੀਆਂ ਨੂੰ ਸਮਾਰੋਹ ਦਾ ਮੁੱਖ ਮਹਿਮਾਨ ਬਣਾਇਆ ਗਿਆ ਸੀ। ਸਾਲ 1956, 1968 ਅਤੇ 1974 ’ਚ ਸਮਾਰੋਹ ਦੇ ਦੋ-ਦੋ ਮੁੱਖ ਮਹਿਮਾਨ ਸਨ।
ਇਹ ਵੀ ਪੜ੍ਹੋ– ਬੱਚਿਆਂ ਦੇ ਮੋਢਿਆਂ ’ਤੇ ਘੱਟ ਹੋਵੇਗਾ ਬਸਤੇ ਦਾ ਭਾਰ, ਦਿੱਲੀ ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼
ਯੂ.ਕੇ. ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਮੰਗਲਵਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ’ਤੇ ਗੱਲਬਾਤ ਕਰਕੇ ਬਤੌਰ ਮੁੱਖ ਮਹਿਮਾਨ ਆਉਣ ’ਚ ਅਸਮਰਥਾ ਜਤਾਈ ਸੀ। ਇਸ ਲਈ ਉਨ੍ਹਾਂ ਨੇ ਯੂ.ਕੇ. ’ਚ ਕੋਰੋਨਾ ਦੇ ਨਵੇਂ ਰੂਪ ਸਟ੍ਰੇਨ ਦਾ ਹਵਾਲਾ ਦਿੱਤਾ ਸੀ। ਯਾਤਰਾ ਰੱਦ ਕਰਨ ਲਈ ਦੁੱਖ ਜਤਾਉਂਦੇ ਹੋਏ ਉਨ੍ਹਾਂ ਕਿਹਾ ਕਿ ਸਥਿਤੀ ’ਚ ਸੁਧਾਰ ਹੁੰਦੇ ਹੀ ਉਹ ਭਾਰਤ ਦੀ ਯਾਤਰਾ ਕਰਨਗੇ।
ਇਹ ਵੀ ਪੜ੍ਹੋ– ਭਾਰਤ ’ਚ ਬਰਡ ਫਲੂ ਦਾ ਖ਼ਤਰਾ: ਜਾਣੋ ਕੀ ਹੈ ‘ਏਵੀਅਨ’ ਵਾਇਰਸ ਤੇ ਇਸ ਦੇ ਲੱਛਣ
ਇਸ ਵਾਰ ਬਦਲਿਆ-ਬਦਲਿਆ ਹੋਵੇਗਾ ਨਜ਼ਾਰਾ
ਗਣਤੰਤਰ ਦਿਵਸ ਸਮਾਰੋਹ ’ਚ ਇਸ ਵਾਰ ਕੋਰੋਨਾ ਪ੍ਰੋਟੋਕੋਲ ਅਤੇ ਸਾਦਗੀ ਦਾ ਸਖ਼ਤੀ ਨਾਲ ਪਾਨਲ ਕੀਤਾ ਜਾਵੇਗਾ। ਇਸ ਮੌਕੇ ਨਿਕਲਣ ਵਾਲੀ ਪਰੇਡ ਇਸ ਵਾਰ ਪਹਿਲਾਂ ਦੇ ਮੁਕਾਬਲੇ ਅੱਧੀ ਯਾਤਰਾ ਹੀ ਕਰੇਗੀ। ਇਸ ਤੋਂ ਇਲਾਵਾ ਇਸ ਵਾਰ ਘੱਟ ਗਿਣਤੀ ’ਚ ਹੀ ਲੋਕ ਪਰੇਡ ਦਾ ਆਨੰਦ ਲੈ ਸਕਣਗੇ।