ਹਵਾਈ ਫੌਜ ਮੁਖੀ ਦੀ ਰਿਹਾਇਸ਼ ਦੇ ਬਾਹਰ ਰਾਫੇਲ ਤਾਇਨਾਤ, ਬਣਿਆ ਖਿੱਚ ਦਾ ਕੇਂਦਰ

Friday, May 31, 2019 - 02:32 PM (IST)

ਹਵਾਈ ਫੌਜ ਮੁਖੀ ਦੀ ਰਿਹਾਇਸ਼ ਦੇ ਬਾਹਰ ਰਾਫੇਲ ਤਾਇਨਾਤ, ਬਣਿਆ ਖਿੱਚ ਦਾ ਕੇਂਦਰ

ਨਵੀਂ ਦਿੱਲੀ—ਹੁਣ ਦਿੱਲੀ 'ਚ 24 ਅਕਬਰ ਰੋਡ 'ਤੇ ਏਅਰ ਚੀਫ ਮਾਰਸ਼ਲ ਬੀ. ਐੱਸ. ਧਨੋਆ ਦੇ ਰਿਹਾਇਸ਼ ਦੇ ਬਾਹਰ ਰਾਫੇਲ ਜਹਾਜ਼ ਦੀ ਮੂਰਤੀ ਲਗਾਈ ਗਈ ਹੈ। ਧਨੋਆ ਦਾ ਰਿਹਾਇਸ਼ੀ ਘਰ ਕਾਂਗਰਸ ਦਫਤਰ ਦੇ ਸਾਹਮਣੇ ਹੈ। ਇਸ ਸਮੇਂ ਦਿੱਲੀ ਵਾਲਿਆਂ ਲਈ ਆਕਰਸ਼ਣ ਦਾ ਕੇਂਦਰ ਬਣ ਗਈ ਹੈ। 

PunjabKesari

ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ 2019 'ਚ ਕਾਂਗਰਸ ਰਾਫੇਲ ਡੀਲ ਨੂੰ ਵੱਡਾ ਮੁੱਦਾ ਬਣਾਇਆ। ਰਾਫੇਲ ਮੁੱਦੇ ਨੂੰ ਲੈ ਕੇ ਪਾਰਟੀ ਸੁਪਰੀਮ ਕੋਰਟ ਤੱਕ ਗਈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਚੋਣ ਪ੍ਰਚਾਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਤਿੱਖਾ ਨਿਸ਼ਾਨਾ ਵਿੰਨ੍ਹਿਆ। ਰਾਫੇਲ ਨੂੰ ਲੈ ਕੇ ਰਾਹੁਲ ਨੇ ਚੌਕੀਦਾਰ ਚੋਰ ਹੈ ਦਾ ਨਾਅਰਾ ਵੀ ਦਿੱਤਾ ਸੀ।


author

Iqbalkaur

Content Editor

Related News