‘ਹਿੰਦੂ ਸੈਨਾ’ ਨੇ ਬਾਬਰ ਰੋਡ ਦੇ ਸਾਈਨ ਬੋਰਡ ’ਤੇ ਲਿਖਿਆ ਅਯੁੱਧਿਆ

Sunday, Jan 21, 2024 - 12:26 PM (IST)

‘ਹਿੰਦੂ ਸੈਨਾ’ ਨੇ ਬਾਬਰ ਰੋਡ ਦੇ ਸਾਈਨ ਬੋਰਡ ’ਤੇ ਲਿਖਿਆ ਅਯੁੱਧਿਆ

ਨਵੀਂ ਦਿੱਲੀ, (ਭਾਸ਼ਾ)- ਦੱਖਣਪੰਥੀ ਸੰਗਠਨ ‘ਹਿੰਦੂ ਸੈਨਾ’ ਨੇ ਸ਼ਨੀਵਾਰ ਨੂੰ ਮੱਧ ਦਿੱਲੀ ਦੇ ਬਾਬਰ ਰੋਡ ਸਾਈਨ ਬੋਰਡ ਨੂੰ ਵਿਗਾੜ ਦਿੱਤਾ ਅਤੇ ਇਸਦਾ ਨਾਂ ਬਦਲਣ ਦੀ ਮੰਗ ਕੀਤੀ। ਸੰਗਠਨ ਦੇ ਵਰਕਰਾਂ ਨੇ ਇਸ ’ਤੇ ਪੋਸਟਰ ਚਿਪਕਾਇਆ ਜਿਸ ’ਤੇ ਅਯੁੱਧਿਆ ਮਾਰਗ ਲਿਖਿਆ ਹੋਇਆ ਹੈ।

ਨਵੀਂ ਦਿੱਲੀ ਨਗਰ ਕੌਂਸਲ (ਐੱਨ. ਡੀ. ਐੱਮ. ਸੀ.) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੋਸਟਰ ਨੂੰ ਹਟਾਇਆ ਜਾ ਰਿਹਾ ਹੈ ਅਤੇ ਇਸ ਮਾਮਲੇ ਵਿਚ ਪੁਲਸ ਸ਼ਿਕਾਇਤ ਦਰਜ ਕਰਵਾਈ ਜਾਵੇਗੀ। ਇਸ ਦੌਰਾਨ ‘ਹਿੰਦੂ ਸੈਨਾ’ ਦੇ ਪ੍ਰਧਾਨ ਵਿਸ਼ਨੂੰ ਗੁਪਤਾ ਨੇ ਕਿਹਾ ਕਿ ਜਥੇਬੰਦੀ ਪਿਛਲੇ ਲੰਮੇ ਸਮੇਂ ਤੋਂ ਬਾਬਰ ਰੋਡ ਦਾ ਨਾਂ ਬਦਲਣ ਦੀ ਮੰਗ ਕਰ ਰਹੀ ਹੈ।


author

Rakesh

Content Editor

Related News