ਪਹਿਲੀ ਤਨਖਾਹ ਖਰਚ ਕਰਨ ਤੋਂ ਪਹਿਲਾਂ ਯਾਦ ਰੱਖੋ ਇਹ ਗੱਲਾਂ

07/15/2019 7:10:58 PM

ਨਵੀਂ ਦਿੱਲੀ (ਏਜੰਸੀ)- 20 ਸਾਲ ਦੀ ਉਮਰ ਪਾਰ ਕਰਦੇ ਹੀ ਤੁਸੀਂ ਆਪਣੇ ਕਰੀਅਰ ਦੀਆਂ ਸੰਭਾਵਨਾਵਾਂ ਮੁਤਾਬਕ ਕਿਸੇ ਨਾ ਕਿਸੇ ਰੁਜ਼ਗਾਰ ਦੀ ਭਾਲ ਵਿਚ ਲੱਗ ਜਾਂਦੇ ਹਨ ਅਤੇ ਜਦੋਂ ਤੁਹਾਨੂੰ ਪਹਿਲੀ ਤਨਖਾਹ ਮਿਲਦੀ ਹੈ ਤਾਂ ਤੁਹਾਨੂੰ ਸਮਝ ਹੀ ਨਹੀਂ ਆਉਂਦਾ ਕਿ ਉਸ ਨੂੰ ਖਰਚ ਕਿਵੇਂ ਕਰੀਏ। ਜਿਸ ਦਾ ਨਤੀਜਾ ਹੁੰਦਾ ਹੈ ਕਿ ਗਲਤ ਤਰੀਕੇ ਨਾਲ ਖਰਚ ਕਰਨ ਨਾਲ ਤੁਹਾਡੇ ਸਾਰੇ ਪੈਸੇ ਕਿਥੇ ਖਰਚ ਹੋ ਜਾਂਦੇ ਹਨ। ਤੁਹਾਨੂੰ ਪਤਾ ਵੀ ਨਹੀਂ ਲੱਗਦਾ। ਇਸ ਤਰ੍ਹਾਂ ਦੀ ਆਦਤ ਤੋਂ ਬਚਣ ਲਈ ਜ਼ਰੂਰੀ ਹੈ ਕਿ ਕੁਝ ਯੋਜਨਾਵਾਂ ਬਣਾ ਕੇ ਪੈਸੇ ਖਰਚ ਕੀਤੇ ਜਾਣ।

ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਤੁਸੀਂ ਬਜਟ ਬਣਾ ਲਓ। ਤੁਹਾਨੂੰ ਕਿੰਨੇ ਪੈਸੇ ਮਿਲੇ ਹਨ। ਇਸ ਮੁਤਾਬਕ ਤੁਸੀਂ ਖਰਚਿਆਂ ਦੇ ਹਿਸਾਬ ਤੈਅ ਕਰੋ। ਜੇਕਰ ਬਜਟ ਜ਼ਿਆਦਾ ਹੋ ਗਿਆ ਹੈ ਤਾਂ ਇਹ ਜਾਨਣ ਦੀ ਕੋਸ਼ਿਸ਼ ਕਰੀਏ ਕਿ ਤੁਸੀਂ ਆਪਣੀ ਮਿਹਨਤ ਦੀ ਕਮਾਈ ਨੂੰ ਕਿਥੇ ਖਰਚ ਕਰ ਦਿੱਤਾ ਹੈ। ਤੁਹਾਡੇ ਸਾਰੇ ਖਰਚਿਆਂ ਦਾ ਹਿਸਾਬ ਲਗਾਉਣ ਤੋਂ ਬਾਅਦ ਕੁਝ ਪੈਸਿਆਂ ਨੂੰ ਬਚਤ ਲਈ ਜ਼ਰੂਰ ਰਖੋ। ਭਾਵੇਂ ਹੀ ਉਹ ਰਕਮ ਛੋਟੀ ਹੀ ਕਿਉਂ ਨਾ ਹੋਵੇ ਪਰ ਇਹ ਆਦਤ ਤੁਹਾਡੇ ਅੰਦਰ ਖਰਚਿਆਂ ਨੂੰ ਘੱਟ ਕਰਨ ਦੀ ਆਦਤ ਪਾਵੇਗੀ। ਨਾਲ ਹੀ ਲੋੜ ਪੈਣ 'ਤੇ ਤੁਹਾਨੂੰ ਕਿਸੇ ਤੋਂ ਮਦਦ ਲੈਣ ਦੀ ਲੋੜ ਵੀ ਨਹੀਂ ਪਵੇਗੀ।

ਆਪਣੇ ਪੈਸਿਆਂ ਨੂੰ ਸਿਰਫ ਬਚਤ ਕਰਕੇ ਆਪਣੇ ਕੋਲ ਹੀ ਨਾ ਰੱਖੋ ਸਗੋਂ ਕੁਝ ਅਜਿਹੇ ਤਰੀਕੇ ਵੀ ਕੱਢੋ ਜਿਸ ਨਾਲ ਉਨ੍ਹਾਂ ਪੈਸਿਆਂ ਵਿਚ ਕੁਝ ਵਾਧਾ ਵੀ ਹੋਵੇ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਸਹੀ ਥਾਂ ਨਿਵੇਸ਼ ਕਰੋ ਜਿਵੇਂ ਮਿਉਚੁਅਲ ਫੰਡ, ਸਟਾਕ ਮਾਰਕੀਟ, ਫਿਕਸ ਡਿਪਾਜ਼ਿਟ ਜਾਂ ਫਿਰ ਰੀਅਲ ਸਟੇਟ। ਇਨ੍ਹਾਂ ਸਭ ਥਾਵਾਂ 'ਤੇ ਪੈਸੇ ਲਗਾਉਣ ਨਾਲ ਤੁਹਾਡਾ ਪੈਸਾ ਸੁਰੱਖਿਅਤ ਵੀ ਰਹੇਗਾ ਅਤੇ ਵਧੇਗਾ ਵੀ। ਬਹੁਤ ਸਾਰੇ ਨੌਜਵਾਨਾਂ ਦੀ ਆਦਤ ਹੁੰਦੀ ਹੈ ਕਿ ਬੈਂਕ ਤੋਂ ਕ੍ਰੈਡਿਟ ਕਾਰਡ ਬਣਾ ਲਈਏ ਅਤੇ ਲੋੜ ਤੋਂ ਜ਼ਿਆਦਾ ਖਰਚ ਕਰਨ ਲੱਗਦੇ ਹਨ। ਅਜਿਹੀ ਕਿਸੇ ਤਰ੍ਹਾਂ ਦੀ ਆਦਤ ਤੋਂ ਬਚਣ ਲਈ ਜ਼ਰੂਰੀ ਹੈ ਕਿ ਇਸ ਦੀ ਵਰਤੋਂ ਨਾ ਕੀਤੀ ਜਾਵੇ। ਕਿਉਂਕਿ ਲੋੜ ਤੋਂ ਜ਼ਿਆਦਾ ਖਰਚ ਕਰਣ 'ਤੇ ਤੁਹਾਡੇ ਸਾਹਮਣੇ ਬਿਲ ਚੁਕਾਉਣ ਦੀ ਸਮੱਸਿਆ ਆ ਜਾਵੇਗੀ ਅਤੇ ਤੁਸੀਂ ਕਰਜ਼ੇ ਵਿਚ ਡੁੱਬ ਸਕਦੇ ਹੋ।

ਆਪਣੇ ਸਾਰੇ ਪੈਸੇ ਨੂੰ ਬਚਤ ਜਾਂ ਫਿਰ ਖਰਚ ਨਾ ਕਰੋ। ਕੁਝ ਨਕਦ ਪੈਸੇ ਨੂੰ ਆਪਣੇ ਕੋਲ ਕਿਸੇ ਐਮਰਜੈਂਸੀ ਲਈ ਬਚਾ ਕੇ ਰੱਖੋ। ਕਦੇ-ਕਦੇ ਕੁਝ ਲੋੜ ਬਿਨ ਬੁਲਾਏ ਆ ਸਕਦੀ ਹੈ ਇਸ ਲਈ ਜ਼ਰੂਰੀ ਹੈ ਕਿ ਤੁਹਾਡੇ ਕੋਲ ਕੁਝ ਰੁਪਏ ਹੋਣ। ਜਿਸ ਵੀ ਖੇਤਰ ਵਿਚ ਕੰਮ ਕਰਦੇ ਹੋ ਉਸ ਨਾਲ ਜੁੜੇ ਕੋਈ ਹੋਰ ਕੰਮ ਕਰਕੇ ਤੁਸੀਂ ਹੋਰ ਪੈਸੇ ਕਮਾ ਸਕਦੇ ਹੋ। ਕਿਸੇ ਪ੍ਰਾਜੈਕਟ ਜਾਂ ਫ੍ਰੀਲਾਂਸਿੰਗ ਦਾ ਕੰਮ ਸ਼ੁਰੂ ਕਰਕੇ ਬਚੇ ਹੋਏ ਸਮੇਂ ਨੂੰ ਵਰਤੋਂ ਵਿਚ ਲਿਆ ਕੇ ਖੁਦ ਦੀ ਮਦਦ ਕਰ ਸਕਦੇ ਹੋ ਅਤੇ ਕੁਝ ਹੋਰ ਆਮਦਨ ਦੇ ਸਰੋਤ ਵੀ ਬਣਾ ਸਕਦੇ ਹੋ।


Sunny Mehra

Content Editor

Related News