8 ਜੂਨ ਤੋਂ ਖੁੱਲ ਰਹੇ ਧਾਰਮਿਕ ਸਥਾਨਾਂ ਲਈ ਜਾਰੀ ਹੋਈਆਂ ਗਾਈਡਲਾਈਨ

06/04/2020 11:29:59 PM

ਨਵੀਂ ਦਿੱਲੀ- ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਵੀਰਵਾਰ ਨੂੰ ਧਾਰਮਿਕ ਸਥਾਨਾਂ ਨੂੰ ਲੈ ਕੇ ਗਾਈਡਲਾਈਨ ਜਾਰੀ ਕੀਤੀਆਂ ਹਨ। ਇਸ 'ਚ ਕਿਹਾ ਗਿਆ ਹੈ ਕਿ ਕਿਸੇ ਵੀ ਧਾਰਮਿਕ ਸਥਾਨ 'ਚ ਘੰਟੀ ਵਜਾਉਣ, ਮੂਰਤੀ ਨੂੰ ਛੂਹਣਾ ਮਨਾ ਹੋਵੇਗਾ। ਪਰਿਸਰ 'ਚ ਦਾਖਲ ਹੋਣ ਤੋਂ ਪਹਿਲਾਂ ਸਭ ਨੂੰ ਆਪਣੇ ਹੱਥ ਅਤੇ ਪੈਰ ਸਾਬੁਣ ਨਾਲ ਧੋਣੇ ਹੋਣਗੇ। ਪ੍ਰਵੇਸ਼ ਦੁਆਰ 'ਤੇ ਹੀ ਸਭ ਦੇ ਸਰੀਰ ਦਾ ਤਾਪਮਾਨ ਚੈਕ ਕੀਤਾ ਜਾਵੇਗਾ। ਸਿਰਫ ਉਨ੍ਹਾਂ ਨੂੰ ਅੰਦਰ ਦਾਖਲ ਹੋਣ ਦਿੱਤਾ ਜਾਵੇਗਾ, ਜਿਨ੍ਹਾਂ 'ਚ ਕੋਰੋਨਾ ਦਾ ਕੋਈ ਲੱਛਣ ਨਹੀਂ ਹੋਵੇਗਾ। ਬਿਨਾ ਫੇਸ ਮਾਸਕ ਵਾਲੇ ਲੋਕਾਂ ਨੂੰ ਬਿਲਕੁਲ ਵੀ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। 28 ਬਿੰਦੂਆਂ ਦੀ ਇਸ ਗਾਈਡਲਾਈਨ 'ਚ ਧਾਰਮਿਕ ਸਥਾਨਾਂ 'ਚ ਪੂਜਾ-ਪਾਠ ਅਤੇ ਪ੍ਰਾਥਨਾ ਕਰਨ ਲਈ ਕਈ ਜ਼ਰੂਰੀ ਗੱਲਾਂ ਕਹੀਆਂ ਗਈਆਂ ਹਨ।

ਇਨ੍ਹਾਂ ਗੱਲਾਂ ਦਾ ਰੱਖਣਾ ਹੋਵੇਗਾ ਖਿਆਲ

-ਧਾਰਮਿਕ ਸਥਾਨ 'ਤੇ ਵੱਡੀ ਗਿਣਤੀ 'ਚ ਲੋਕ ਨਾ ਇੱਕਠੇ ਹੋਣ। ਸਭ ਨੂੰ ਇਕ-ਦੂਜੇ ਤੋਂ ਘੱਟ ਤੋਂ ਘੱਟ 6 ਫੁੱਟ ਦੀ ਦੂਰੀ ਬਣਾਈ ਰੱਖਣੀ ਹੋਵੇਗੀ।
-ਧਾਰਮਿਕ ਸਥਾਨ 'ਚ ਪ੍ਰਵੇਸ਼ ਦੁਆਰ 'ਤੇ ਹੱਥਾਂ ਨੂੰ ਸੈਨੀਟਾਈਜ਼ ਕਰਨ ਦੀ ਵਿਵਸਥਾ ਹੋਣੀ ਚਾਹੀਦੀ। ਸਾਰੇ ਸ਼ਰਧਾਲੂਆਂ ਦੀ ਥਰਮਲ ਸਕ੍ਰੀਨਿੰਗ ਲਾਜ਼ਮੀ ਹੈ।
-ਬਿਨਾ ਲੱਛਣ ਵਾਲੇ ਸ਼ਰਧਾਲੂ ਨੂੰ ਹੀ ਧਾਰਮਿਕ ਸਥਾਨ 'ਚ ਦਾਖਲ ਹੋਣ ਦਿੱਤਾ ਜਾਵੇਗਾ। ਜੇਕਰ ਕਿਸੇ ਨੂੰ ਖਾਂਸੀ, ਜੁਖਾਮ, ਬੁਖਾਰ ਆ ਰਿਹਾ ਹੈ ਤਾਂ ਉਸ ਨੂੰ ਤੁਰੰਤ ਰੋਕ ਦਿੱਤਾ ਜਾਵੇਗਾ।
-ਫੇਸ ਮਾਸਕ ਪਾਉਣ ਵਾਲੇ ਲੋਕਾਂ ਨੂੰ ਹੀ ਦਾਖਲ ਹੋਣ ਦਿੱਤਾ ਜਾਵੇਗਾ।
-ਕੋਵਿਡ-19 ਨਾਲ ਜੁੜੀ ਜਾਣਕਾਰੀ ਵਾਲੇ ਪੋਸਟਰ, ਬੈਨਰ ਧਾਰਮਿਕ ਸਥਾਨ ਪਰਿਸਰ 'ਚ ਲਗਾਉਣੇ ਹੋਣਗੇ ਤੇ ਵੀਡੀਓ ਵੀ ਚਲਾਉਣੀ ਹੋਵੇਗੀ।
-ਕੋਸ਼ਿਸ਼ ਕਰੋਕਿ ਇੱਕਠੇ ਜ਼ਿਆਦਾ ਸ਼ਰਧਾਲੂ ਨਾ ਪਹੁੰਚਣ, ਸਭ ਨੂੰ ਅਲੱਗ-ਅਲੱਗ ਕਰਨ ਦੀ ਕੋਸ਼ਿਸ਼ ਕਰੋ।
-ਜੂੱਤੀਆਂ, ਚੱਪਲਾਂ ਸ਼ਰਧਾਲੂਆਂ ਨੂੰ ਖੁਦ ਦੀ ਗੱਡੀ 'ਚ ਉਤਾਰਨੀਆਂ ਪੈਣਗੀਆਂ, ਜੇਕਰ ਅਜਿਹੀ ਵਿਵਸਥਾ ਨਹੀਂ ਹੈ ਪਰਿਸਰ ਤੋਂ ਦੂਰ ਖੁਦ ਦੀ ਨਿਗਰਾਨੀ 'ਚ ਰੱਖਣੀਆਂ ਹੋਣਗੀਆਂ।
-ਜੇਕਰ ਜ਼ਿਆਦਾ ਭੀੜ ਆਉਂਦੀ ਹੈ ਤਾਂ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਦੇ ਹੋਏ ਪਾਰਕਿੰਗ ਮੈਦਾਨ 'ਚ ਕ੍ਰਾਊਡ ਮੈਨਜਮੈਂਟ ਕਰੇ।
-ਪਰਿਸਰ ਦੇ ਬਾਹਰ ਦੀਆਂ ਦੁਕਾਨਾਂ, ਸਟਾਲ, ਕੈਫੇਟੇਰੀਆ 'ਚ ਵੀ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਹਮੇਸ਼ਾ ਪਾਲਣ ਕਰਨਾ ਹੋਵੇਗਾ। 
-ਪਰਿਸਰ ਦੇ ਬਾਹਰ ਅਤੇ ਅੰਦਰ ਲਾਈਨਾਂ ਖਿੱਚੀਆਂ ਜਾਣ, ਜਿਸ ਨਾਲ ਕਤਾਰ 'ਚ ਲੱਗਣ ਵਾਲੇ ਲੋਕ ਇਕ-ਦੂਜੇ ਤੋਂ ਲੋੜੀਂਦੀ ਦੂਰੀ ਬਣਾ ਕੇ ਰੱਖ ਸਕਣ।
-ਪਰਿਸਰ 'ਚ ਪ੍ਰਵੇਸ਼ ਅਤੇ ਬਾਹਰ ਜਾਣ ਵਾਲੇ ਲੋਕਾਂ ਦੇ ਲਈ ਅਲੱਗ-ਅਲੱਗ ਪ੍ਰਵੇਸ਼ ਦੁਆਰਾਂ ਦਾ ਇਸਤੇਮਾਲ ਕੀਤਾ ਜਾਵੇ।
-ਉਡੀਕ ਘਰ 'ਚ ਬੈਠਣ ਲਈ ਜੋ ਵਿਵਸਥਾ ਬਣਾਈ ਜਾਵੇਗੀ, ਉਸ 'ਚ ਵੀ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਣਾ ਹੋਵੇਗਾ।
-ਏ. ਸੀ. ਚਲਾਉਣ ਲਈ ਸੀ. ਪੀ. ਡਬਲਯੂਡੀ ਦੀ ਗਾਈਡਲਾਈਨ ਦੀ ਪਾਲਣਾ ਕਰਨਾ ਹੋਵੇਗੀ। ਤਾਪਮਾਨ 24 ਤੋਂ 30 ਡਿਗਰੀ ਰੱਖਣਾ ਹੋਵੇਗਾ।
-ਮੂਰਤੀ, ਕਿਤਾਬਾਂ, ਘੰਟੀ, ਦੀਵਾਰਾਂ ਨੂੰ ਛੂਹਣ 'ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ।
-ਪਰਿਸਰ 'ਚ ਥੁੱਕਣ 'ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਹੈ।
-ਗਾਇਨ-ਭਜਨ ਦੇ ਪ੍ਰੋਗਰਾਮ ਸਮੂਹ 'ਚ ਬੈਠ ਕੇ ਨਹੀਂ ਕਰ ਸਕੋਗੇ। ਆਡੀਓ ਕੈਸੇਟ ਦੇ ਜ਼ਰੀਏ ਭਜਨ ਚਲਾ ਸਕੋਗੇ।
-ਇਕ ਚਟਾਈ 'ਤੇ ਜ਼ਿਆਦਾ ਲੋਕਾਂ ਨੂੰ ਬੈਠਣ ਦੀ ਮਨਾਹੀ ਹੈ। ਹਰ ਕਿਸੇ ਨੂੰ ਖੁਦ ਦੀ ਚਟਾਈ ਨਾਲ ਲੈ ਕੇ ਜਾਣੀ ਹੋਵੇਗੀ।
-ਪਰਿਸਰ 'ਚ ਪ੍ਰਸਾਦ ਵੰਡਣ, ਸ਼ਰਧਾਲੂਆਂ 'ਤੇ ਪਾਣੀ ਦਾ ਛਿੜਕਾਅ ਕਰਨ 'ਤੇ ਪਾਬੰਦੀ ਹੈ। ਹਾਲਾਂਕਿ ਲੰਗਰ, ਭਾਈਚਾਰਕ ਰਸੋਈ ਜਾਂ ਅੰਨ-ਦਾਨ ਕਰ ਸਕਦੇ ਹਨ। ਇਸ ਦੇ ਲਈ ਸੋਸ਼ਲ ਡਿਸਟੈਂਸਿੰਗ     ਦਾ ਪਾਲਣ ਕਰਨਾ ਹੋਵੇਗਾ।
-ਧਾਰਮਿਕ ਸਥਾਨ 'ਚ ਸਮੇਂ-ਸਮੇਂ 'ਤੇ ਸੈਨੀਟਾਈਜ਼ ਕਰਨਾ ਜ਼ਰੂਰੀ ਹੋਵੇਗਾ।
-ਫੇਸ ਮਾਸਕ, ਗਲੋਬਸ ਨੂੰ ਸਹੀ ਤਰੀਕੇ ਨਾਲ ਨਸ਼ਟ ਕਰਨ ਦੀ ਸੁਵਿਧਾ ਉਪਲੱਬਧ ਕਰਾਉਣੀ ਹੋਵੇਗੀ।

ਕੋਵਿਡ-19 ਜਾਂ ਸ਼ੱਕੀ ਕੇਸ ਆਉਣ 'ਤੇ ਚੁੱਕਣੇ ਪੈਣਗੇ ਇਹ ਕਦਮ
1 ਤੁਰੰਤ ਇਸ ਦੀ ਸੂਚਨਾ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਦੇਣੀ ਹੋਵੇਗੀ।
2 ਜਿਸ ਜਗ੍ਹਾ 'ਤੇ ਸੰਕਰਮਿਤ ਪਾਇਆ ਜਾਵੇਗਾ, ਉਥੇ ਮੌਜੂਦ ਲੋਕਾਂ ਨੂੰ ਆਈਸੋਲੇਟ ਹੋਣਾ ਹੋਵੇਗਾ।
3 ਸ਼ੱਕੀ ਦੀ ਜਾਂਚ ਦੌਰਾਨ ਉਸ ਦੇ ਆਸ-ਪਾਸ ਦੇ ਲੋਕਾਂ ਨੂੰ ਖੁਦ ਦਾ ਫੇਸ ਕਵਰ ਰੱਖਣਾ ਹੋਵੇਗਾ ਅਤੇ ਉਸ ਨਾਲ ਦੂਰੀ ਬਣਾਈ ਰੱਖਣੀ ਹੋਵੇਗੀ।
4 ਪੂਰੇ ਪਰਿਸਰ ਨੂੰ ਡਿਸਇੰਫੇਕਟੇਡ ਕਰਵਾਉਣਾ ਹੋਵੇਗਾ।
 


Deepak Kumar

Content Editor

Related News