28 ਮਈ ਤੋਂ ਬਾਅਦ ਹੀ ਲੂ ਤੋਂ ਰਾਹਤ, 29-30 ਮਈ ਨੂੰ ਹਨ੍ਹੇਰੀ-ਬਾਰਿਸ਼

5/25/2020 9:43:35 PM

ਨਵੀਂ ਦਿੱਲੀ  (ਭਾਸ਼ਾ) : ਉੱਤਰ ਭਾਰਤ ਦੇ ਕਈ ਹਿੱਸਿਆਂ 'ਚ 29-30 ਨੂੰ ਧੂੜ ਭਰੀ ਹਨ੍ਹੇਰੀ ਅਤੇ ਗਰਜ ਨਾਲ ਹਲਕੀ ਬਾਰਿਸ਼ ਦੀ ਸੰਭਾਵਨਾ ਹੈ ਜਿਸ ਨਾਲ ਲੂ ਦੇ ਕਹਿਰ ਤੋਂ ਰਾਹਤ ਮਿਲ ਸਕਦੀ ਹੈ। ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਅਤੇ ਉੱਤਰ-ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਪਿਛਲੇ ਕੁਝ ਦਿਨਾਂ ਤੋਂ ਜ਼ਬਰਦਸਤ ਗਰਮੀ ਪੈ ਰਹੀ ਹੈ ਅਤੇ ਕਿਤੇ-ਕਿਤੇ ਤਾਂ ਪਾਰਾ 45 ਡਿਗਰੀ ਸੈਲਸੀਅਸ ਤੋਂ ਪਾਰ ਜਾ ਰਿਹਾ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਨੇ ਸੋਮਵਾਰ ਨੂੰ ਇਹ ਭਵਿੱਖਬਾਣੀ ਕੀਤੀ ਹੈ।

ਆਈ.ਐੱਮ.ਡੀ. ਨੇ ਐਤਵਾਰ ਨੂੰ ਉੱਤਰ ਭਾਰਤ ਦੇ ਲਿਹਾਜ਼ ਨਾਲ 25-26 ਮਈ ਲਈ ਰੈੱਡ ਅਲਰਟ ਜਾਰੀ ਕੀਤਾ ਸੀ, ਜਿਥੇ ਲੂ ਦਾ ਕਹਿਰ ਆਪਣੇ ਸਿਖਰ 'ਤੇ ਹੋ ਸਕਦਾ ਹੈ। ਆਈ.ਐੱਮ.ਡੀ. ਦੇ ਖੇਤਰੀ ਮੌਸਮ ਵਿਗਿਆਨ ਵਿਭਾਗ ਦੇ ਮੁਖੀ ਕੁਲਦੀਪ ਸ਼੍ਰੀਵਾਤਸਵ ਨੇ ਕਿਹਾ ਕਿ ਪੱਛਮੀ ਚੱਕਰਵਾਤ ਅਤੇ ਪੂਰਬੀ ਹਵਾਵਾਂ ਕਾਰਣ ਦਿੱਲੀ, ਹਰਿਆਣਾ ਅਤੇ ਉੱਤਰ-ਪ੍ਰਦੇਸ਼ 'ਚ 29-30 ਮਈ ਨੂੰ ਧੂੜ ਭਰੀ ਹਨ੍ਹੇਰੀ ਅਤੇ ਗਰਜ ਨਾਲ ਹਲਕੀ ਬਾਰਿਸ਼ ਦੀ ਸੰਭਾਵਨਾ ਹੈ। ਇਸ ਦੌਰਾਨ ਹਵਾ ਦੀ ਰਫਤਾਰ ਤਕਰੀਬਨ 50-60 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ, ਜਿਸ ਨਾਲ ਭਿਆਨਕ ਗਰਮੀ ਤੋਂ ਰਾਹਤ ਮਿਲੇਗੀ।


Karan Kumar

Content Editor Karan Kumar