ਰਿਲਾਇੰਸ ਨੇ ਵੀ ਤਿਆਰ ਕੀਤੀ ਕੋਵਿਡ-19 ਜਾਂਚ ਕਿੱਟ, ਦੋ ਘੰਟੇ ''ਚ ਦੇਵੇਗੀ ਰਿਜ਼ਲਟ

10/02/2020 7:30:20 PM

ਨਵੀਂ ਦਿੱਲੀ : ਭਾਰਤ 'ਚ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ। ਜਦੋਂ ਤੱਕ ਕੋਰੋਨਾ ਵਾਇਰਸ ਦੀ ਵੈਕਸੀਨ ਨਹੀਂ ਆ ਜਾਂਦੀ ਉਦੋਂ ਤੱਕ ਜ਼ਿਆਦਾ ਤੋਂ ਜ਼ਿਆਦਾ ਟੈਸਟਿੰਗ ਹੀ ਲੋਕਾਂ ਨੂੰ ਬਚਾ ਸਕਦੀ ਹੈ। ਇਸ 'ਚ ਰਿਲਾਇੰਸ ਲਾਈਫ ਸਾਇੰਸਜ਼ ਨੂੰ ਇੱਕ ਵੱਡੀ ਕਾਮਯਾਬੀ ਹੱਥ ਲੱਗੀ ਹੈ, ਜਿੱਥੇ ਦੇ ਵਿਗਿਆਨੀਆਂ ਨੇ ਇੱਕ ਜਾਂਚ ਕਿੱਟ ਤਿਆਰ ਕੀਤੀ ਹੈ, ਜੋ ਦੋ ਘੰਟੇ 'ਚ ਹੀ ਕੋਰੋਨਾ ਵਾਇਰਸ ਦਾ ਰਿਜ਼ਲਟ ਦੇ ਦੇਵੇਗੀ। ਇਸ ਤੋਂ ਇੱਕ ਦਿਨ 'ਚ ਹੋਣ ਵਾਲੇ ਟੈਸਟ ਦੀ ਗਿਣਤੀ ਅਤੇ ਜ਼ਿਆਦਾ ਵੱਧ ਜਾਵੇਗੀ।

ਦਰਅਸਲ ਮੌਜੂਦਾ ਸਮੇਂ 'ਚ ਕੋਵਿਡ-19 ਜਾਂਚ ਲਈ ਜਿਸ RT-PCR ਕਿੱਟ ਦਾ ਇਸਤੇਮਾਲ ਹੋ ਰਿਹਾ ਹੈ, ਉਸ ਨਾਲ ਰਿਜ਼ਲਟ ਆਉਣ 'ਚ 24 ਘੰਟੇ ਦਾ ਸਮਾਂ ਲੱਗ ਜਾਂਦਾ ਹੈ, ਜਦੋਂ ਕਿ ਇਲਾਜ ਦੇ ਲਿਹਾਜ਼ ਨਾਲ ਕੋਰੋਨਾ ਤੋਂ ਪੀੜਤ ਵਿਅਕਤੀ ਲਈ ਸ਼ੁਰੂਆਤੀ ਦਿਨ ਬਹੁਤ ਜ਼ਿਆਦਾ ਅਹਿਮ ਹੁੰਦੇ ਹਨ। ਸੂਤਰਾਂ ਮੁਤਾਬਕ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ ਸਹਾਇਕ ਕੰਪਨੀ ਰਿਲਾਇੰਸ ਲਾਈਫ ਸਾਇੰਸਜ਼ ਨੇ SARS-CoV-2 ਦੇ 100 ਤੋਂ ਜ਼ਿਆਦਾ ਜੀਨੋਮਜ਼ ਦਾ ਵਿਸ਼ਲੇਸ਼ਣ ਕੀਤਾ। ਇਸ ਤੋਂ ਬਾਅਦ RT-PCR ਕਿੱਟ ਤਿਆਰ ਕੀਤੀ, ਜੋ ਦੋ ਘੰਟੇ ਦੇ ਅੰਦਰ ਸਟੀਕ ਰਿਜ਼ਲਟ ਦੇ ਦੇਵੇਗੀ।

ਰਿਲਾਇੰਸ ਲਾਈਫ ਸਾਇੰਸਜ਼ 'ਚ ਵਿਗਿਆਨੀਆਂ ਵਲੋਂ ਵਿਕਸਿਤ ਇਸ ਕਿੱਟ ਨੂੰ ਆਰ-ਗ੍ਰੀਨ ਕਿੱਟ (SARS COV2-real-time PCR) ਨਾਮ ਦਿੱਤਾ ਗਿਆ ਹੈ। ਨਾਲ ਹੀ ਇਹ ਕਿੱਟ ICMR ਦੇ ਸਾਰੇ ਮਾਨਕਾਂ 'ਤੇ ਖਰੀ ਉਤਰਦੀ ਹੈ। ICMR ਦੀ ਜਾਂਚ ਮੁਤਾਬਕ ਇਹ ਕਿੱਟ 98.7 ਫ਼ੀਸਦੀ ਸੰਵੇਦਨਸ਼ੀਲਤਾ ਅਤੇ 98.8 ਫ਼ੀਸਦੀ ਮੁਹਾਰਤ ਨੂੰ ਦਿਖਾਉਂਦੀ ਹੈ। ਇੱਕ ਹੋਰ ਰਿਪੋਰਟ ਮੁਤਾਬਕ ਇਸ ਕਿੱਟ ਨੂੰ R&D ਦੇ ਵਿਗਿਆਨੀਆਂ ਨੇ ਪੂਰੀ ਤਰ੍ਹਾਂ ਦੇਸ਼ 'ਚ ਹੀ ਵਿਕਸਿਤ ਕੀਤਾ ਹੈ।


Inder Prajapati

Content Editor

Related News