ਸ਼ਿਲਾਂਗ ''ਚ 16 ਘੰਟਿਆਂ ਲਈ ਕਰਫਿਊ ''ਚ ਢਿੱਲ

12/20/2019 4:06:51 PM

ਸ਼ਿਲਾਂਗ—ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਸੂਬੇ 'ਚ ਜਨਤਕ ਸੰਪੱਤੀ ਨੂੰ ਨੁਕਸਾਨ ਪਹੁੰਚਣ ਦੀ ਘਟਨਾਵਾਂ ਤੋਂ ਬਾਅਦ ਹੁਣ ਹੌਲੀ-ਹੌਲੀ ਸ਼ਹਿਰ 'ਚ ਸ਼ਾਂਤੀ ਨੂੰ ਦੇਖਣ ਲਈ ਮਿਲੀ ਹੈ, ਜਿਸ ਦੇ ਚੱਲਦਿਆਂ ਹੁਣ ਸ਼ਿਲਾਂਗ 'ਚ ਲੱਗੇ ਕਰਫਿਊ 'ਚ ਅੱਜ ਭਾਵ ਸ਼ੁੱਕਰਵਾਰ ਨੂੰ 16 ਘੰਟਿਆਂ ਲਈ ਢਿੱਲ ਦਿੱਤੀ ਗਈ ਹੈ। ਵੀਰਵਾਰ ਨੂੰ ਵਿਧਾਨ ਸਭਾ ਇੱਕ ਪ੍ਰਸਤਾਵ ਲੈ ਕੇ ਆਈ, ਜਿਸ 'ਚ ਸੂਬੇ 'ਚ ਇਨਰ ਲਾਈਟ ਪਰਮਿਟ ਨੂੰ ਲਾਗੂ ਕਰਨ ਦਾ ਕੇਂਦਰ ਨੂੰ ਅਪੀਲ ਕੀਤੀ ਗਈ। ਜੇਕਰ ਸੂਬੇ ਨੂੰ ਇਨਰ ਲਾਈਟ ਪਰਮਿਟ ਮਿਲ ਜਾਂਦਾ ਹੈ ਤਾਂ ਸੂਬਾ ਇਸ ਕਾਨੂੰਨ ਦੇ ਦਾਇਰੇ ਤੋਂ ਬਾਹਰ ਹੋ ਜਾਵੇਗਾ। ਸੂਬਾ ਸਰਕਾਰ ਦੇ ਪ੍ਰਸਤਾਵ ਦਾ ਕਈ ਪ੍ਰਦਰਸ਼ਨਕਾਰੀਆਂ ਨੇ ਸਵਾਗਤ ਕੀਤਾ ਹੈ। ਪੂਰਬੀ ਖਾਸੀ ਹਿਲਜ਼ ਦੇ ਜ਼ਿਲਾ ਮੈਜਿਸਟ੍ਰੇਟ ਐੱਮ. ਡਬਲਿਊ ਨੋਂਗਬ੍ਰੀ ਨੇ ਦੱਸਿਆ ਹੈ ਕਿ ਸ਼ਿਲਾਂਗ ਦੇ ਸਦਰ ਅਤੇ ਲੁਮਦਿਏਨਜਰੀ ਥਾਣਾ ਖੇਤਰ 'ਚ ਲੱਗੇ ਕਰਫਿਊ 'ਚ ਸਵੇਰ ਪੰਜ ਵਜੇ ਤੋਂ ਰਾਤ ਦੇ ਨੌ ਵਜੇ ਤੱਕ ਲਈ ਢਿੱਲ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਰਾਤ ਦੇ ਸਮੇਂ ਕਰਫਿਊ ਲੱਗਾ ਰਹੇਗਾ।

ਮੇਘਾਲਿਆ ਵਿਧਾਨਸਭਾ ਨੇ ਵੀਰਵਾਰ ਨੂੰ ਵਾਇਸ ਨਾਲ ਇੱਕ ਪ੍ਰਸਤਾਵ ਪਾਸ ਕਰ ਕੇਂਦਰ ਸਰਕਾਰ ਤੋਂ ਬੰਗਾਲ ਈਸਟਰਨ ਫ੍ਰੰਟੀਅਰ ਨਿਯਮ 1873 ਤਹਿਤ ਸੂਬੇ 'ਚ ਇਨਰ ਲਾਈਨ ਪਰਮਿਟ ਲਾਗੂ ਕਰਨ ਦੀ ਬੇਨਤੀ ਕੀਤੀ। ਮੁੱਖ ਮੰਤਰੀ ਕੋਨਰਾਡ ਕੇ.ਸੰਗਮਾ ਨੇ ਪ੍ਰਸਤਾਵ ਰੱਖਿਆ ਅਤੇ ਸੱਤਾਧਾਰੀ ਭਾਜਪਾ ਸਮੇਤ ਸਾਰੇ ਦਲਾਂ ਦੇ ਮੈਂਬਰਾਂ ਨੇ ਪਾਰਟੀ ਲਾਈਨ ਤੋਂ ਉਪਰ ਉੱਠ ਕੇ ਇਸ ਦਾ ਸਮਰਥਨ ਕੀਤਾ।


Iqbalkaur

Content Editor

Related News