ਗਰਭਪਾਤ ਮਾਮਲੇ ’ਚ ਡਾਕਟਰਾਂ ਨੂੰ ਨਾਬਾਲਿਗ ਦਾ ਨਾਂ ਉਜਾਗਰ ਕਰਨਾ ਜ਼ਰੂਰੀ ਨਹੀਂ : ਕੋਰਟ
Saturday, Aug 19, 2023 - 12:36 PM (IST)
ਚੇਨਈ, (ਭਾਸ਼ਾ)- ਮਦਰਾਸ ਹਾਈ ਕੋਰਟ ਨੇ ਕਿਹਾ ਕਿ ਸਹਿਮਤੀ ਨਾਲ ਬਣਾਏ ਗਏ ਸਰੀਰਕ ਸਬੰਧਾਂ ਕਾਰਨ ਗਰਭਵਤੀ ਹੋਈ ਕਿਸੇ ਨਾਬਾਲਿਗ ਦੇ ਗਰਭਪਾਤ ਲਈ ਸੰਪਰਕ ਕਰਨ ’ਤੇ ਡਾਕਟਰ ਨੂੰ ਉਸ ਦਾ ਨਾਂ ਉਜਾਗਰ ਕਰਨਾ ਜ਼ਰੂਰੀ ਨਹੀਂ ਹੈ।
ਜਿਣਸੀ ਅਪਰਾਧਾਂ ਤੋਂ ਬੱਚਿਆਂ ਦੀ ਹਿਫਾਜ਼ਤ (ਪੋਕਸੋ) ਕਾਨੂੰਨ ਦੇ ਤਹਿਤ ਮਾਮਲਿਆਂ ਦੀ ਸੁਣਵਾਈ ਲਈ ਗਠਿਤ ਜਸਟਿਸ ਐੱਨ. ਆਨੰਦ ਵੈਂਕਟੇਸ਼ ਅਤੇ ਜਸਟਿਸ ਸੁੰਦਰ ਮੋਹਨ ਦੀ ਵਿਸ਼ੇਸ਼ ਬੈਂਚ ਨੇ ਹਾਲ ਹੀ ’ਚ ਇਹ ਹੁਕਮ ਦਿੱਤਾ, ਜਿਸ ’ਚ ਸੁਪਰੀਮ ਕੋਰਟ ਦੇ ਸਾਹਮਣੇ ਪਹਿਲਾਂ ਆਏ ਇੰਝ ਹੀ ਦੇ ਇਕ ਮਾਮਲੇ ’ਚ ਉਸ ਦੇ ਦਿਸ਼ਾ-ਨਿਰਦੇਸ਼ਾਂ ਦਾ ਜ਼ਿਕਰ ਕੀਤਾ।
ਸੁਪਰੀਮ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਬੈਂਚ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜਦੋਂ ਕੋਈ ਨਾਬਾਲਗ ਜੋ ਸਹਿਮਤੀ ਨਾਲ ਬਣਾਏ ਗਏ ਸੰਬੰਧਾਂ ਕਾਰਨ ਗਰਭਵਤੀ ਹੈ, ਗਰਭਪਾਤ ਲਈ ਰਜਿਸਟਰਡ ਮੈਡੀਕਲ ਪੇਸ਼ੇਵਰ (ਆਰ.ਐੱਮ.ਪੀ.) ਕੋਲ ਪਹੁੰਚਦਾ ਹੈ, ਤਾਂ ਉਹ ਡਾਕਟਰ ਪੋਕਸੋ ਦੀ ਧਾਰਾ 19(1) ਦੇ ਤਹਿਤ ਸਬੰਧਤ ਅਧਿਕਾਰੀਆਂ ਨੂੰ ਅਪਰਾਧ ਸੰਬੰਧੀ ਜਾਣਕਾਰੀ ਦੇਣ ਲਈ ਪਾਬੰਦ ਹੈ।