ਤ੍ਰਿਪੁਰਾ ਦੇ ਸਾਬਕਾ ਮੰਤਰੀ ਨੂੰ ਨਹੀਂ ਮਿਲੀ ਪੇਸ਼ਗੀ ਜ਼ਮਾਨਤ

Thursday, Oct 17, 2019 - 06:25 PM (IST)

ਤ੍ਰਿਪੁਰਾ ਦੇ ਸਾਬਕਾ ਮੰਤਰੀ ਨੂੰ ਨਹੀਂ ਮਿਲੀ ਪੇਸ਼ਗੀ ਜ਼ਮਾਨਤ

ਅਗਰਤਲਾ—ਭਾਰਤੀ ਕਮਿਊਨਿਸਟ ਪਾਰਟੀ (ਸੀ. ਪੀ. ਆਈ.) ਦੇ ਵਿਧਾਇਕ ਅਤੇ ਸੂਬੇ ਦੇ ਸਾਬਕਾ ਪੀ. ਡਬਲਯੂ. ਡੀ. ਮੰਤਰੀ ਬਾਦਲ ਚੌਧਰੀ ਦੀ ਮੁਸੀਬਤ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਤ੍ਰਿਪੁਰਾ ਦੀ ਇਕ ਅਦਾਲਤ ਨੇ ਬਾਦਲ ਚੌਧਰੀ ਨੂੰ ਪੇਸ਼ਗੀ ਜਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪੇਸ਼ਗੀ ਜ਼ਮਾਨਤ ਨਾ ਮਿਲਣ ਤੋਂ ਬਾਅਦ ਸੁਰੱਖਿਆ ਕਰਮਚਾਰੀ ਸੀ. ਪੀ. ਆਈ. ਦਫਤਰ ਅਤੇ ਐੱਮ. ਐੱਲ. ਏ ਹੋਸਟਲ 'ਚ ਦੋਸ਼ੀ ਵਿਧਾਇਕ ਦੀ ਭਾਲ ਕਰ ਰਹੇ ਹਨ। ਦੱਸ ਦੇਈਏ ਕਿ ਤ੍ਰਿਪੁਰਾ ਦੇ ਸਾਬਕਾ ਮੰਤਰੀ ਬਾਦਲ ਚੌਧਰੀ ਨੂੰ 600 ਕਰੋੜ ਰੁ. ਰੁਪਏ ਦੇ ਪੀ. ਡਬਲਯੂ. ਡੀ. ਘਪਲੇ 'ਚ ਉਨ੍ਹਾਂ ਦੀ ਕਥਿਤ ਭੂਮਿਕਾ ਲਈ ਇਥੋਂ ਦੀ ਇਕ ਅਦਾਲਤ ਨੇ ਇਕ ਪੇਸ਼ਗੀ ਜਮਾਨਤ ਦੇਣ ਤੋਂ ਅੱਜ ਇਨਕਾਰ ਕਰ ਦਿੱਤਾ। ਚੌਧਰੀ ਵਿਰੁੱਧ ਪਹਿਲਾਂ ਤੋਂ ਹੀ ਗ੍ਰਿਫਤਾਰੀ ਵਾਰੰਟ ਜਾਰੀ ਹੈ।


author

Iqbalkaur

Content Editor

Related News